ਸਿੱਖ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨਹੀਂ ਰਹੇ

ਸਿੱਖ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨਹੀਂ ਰਹੇ

ਭਗਤਾ ਭਾਈ/ਏਟੀ ਨਿਊਜ਼ :
ਸਿੱਖ ਇਤਿਹਾਸਕਾਰ ਤੇ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾਗੁਰੂ (86 ਸਾਲ) ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਡੇਢ ਮਹੀਨੇ ਤੋਂ ਬਿਮਾਰ ਸਨ। ਗਿਆਨੀ ਜੀ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ, ਉਰਦੂ, ਬ੍ਰਿਜ ਭਾਸ਼ਾ ਤੇ ਸੰਸਕ੍ਰਿਤ ਦੇ ਵਿਦਵਾਨ ਸਨ। ਸੰਨ 1959 ਵਿਚ ਉਨ੍ਹਾਂ ਤਖ਼ਤ ਦਮਦਮਾ ਸਾਹਿਬ ਬਾਰੇ 'ਗ੍ਰੰਥ ਤਖ਼ਤ ਦਮਦਮਾ ਸਾਹਿਬ' ਪ੍ਰਕਾਸ਼ਿਤ ਕੀਤਾ, ਜਿਸ ਵਿਚ ਉਨ੍ਹਾਂ ਇਤਿਹਾਸਿਕ ਪ੍ਰਮਾਣ ਦੇ ਕੇ ਦਮਦਮਾ ਸਾਹਿਬ ਨੂੰ ਤਖ਼ਤ ਸਿੱਧ ਕੀਤਾ ਸੀ। ਉਨ੍ਹਾਂ ਦੇ ਪੁੱਤ ਕੌਰ ਸਿੰਘ ਕੋਠਾਗੁਰੂ ਨੇ ਦੱਸਿਆ ਕਿ ਗਿਆਨੀ ਜੀ ਦਾ ਸੰਸਕਾਰ 28 ਫਰਵਰੀ ਨੂੰ ਪਿੰਡ ਕੋਠਾਗੁਰੂ (ਬਠਿੰਡਾ) ਵਿਚ ਕੀਤਾ ਗਿਆ।