ਓਹੀਓ ਸਟੇਟ ਯੁਨੀਵਰਸਿਟੀ ਨੇ 50 ਰਾਜਾਂ ਤੇ ਭਾਰਤ ਸਮੇਤ 100 ਤੋਂ ਵਧ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਡਿਗਰੀਆਂ ਦਿੱਤੀਆਂ

ਓਹੀਓ ਸਟੇਟ ਯੁਨੀਵਰਸਿਟੀ ਨੇ 50 ਰਾਜਾਂ ਤੇ ਭਾਰਤ ਸਮੇਤ 100 ਤੋਂ ਵਧ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਡਿਗਰੀਆਂ ਦਿੱਤੀਆਂ

ਸਮਾਗਮ ਦੌਰਾਨ ਡਿੱਗਣ ਕਾਰਨ ਇਕ ਵਿਅਕਤੀ ਦੀ ਹੋਈ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਓਹੀਓ ਸਟੇਟ ਯੁਨੀਵਰਸਿਟੀ ਦੇ ਫੁੱਟਬਾਲ ਸਟੇਡੀਅਮ ਵਿਚ ਵਿਸ਼ਾਲ ਗਰੈਜੂਏਸ਼ਨ ਡਿਗਰੀ ਵੰਡ ਸਮਾਗਮ ਹੋਇਆ ਜਿਸ ਵਿਚ ਅਮਰੀਕਾ ਦੇ 50 ਰਾਜਾਂ ਤੇ ਭਾਰਤ ਸਮੇਤ 100 ਤੋਂ ਵਧ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕੋਲੰਬਸ ਵਿਚ ਓਹੀਓ ਸਟੇਡੀਅਮ ਵਿਚ ਅਯੋਜਿਤ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ 12555 ਡਿਗਰੀਆਂ ਤੇ ਸਰਟੀਫੀਕੇਟ ਵੰਡੇ ਗਏ। ਇਸ ਮੌਕੇ ਗੀਤ ਸੰਗੀਤ ਦਾ ਵੀ ਉਚੇਚੇ ਤੌਰ 'ਤੇ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਵਾਪਰੀ ਇਕ ਮੰਦਭਾਗੀ ਘਟਨਾ ਵਿਚ ਸਟੇਡੀਅਮ ਦੇ ਸਟੈਂਡ ਤੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਯੁਨੀਵਰਸਿਟੀ ਦੇ ਪ੍ਰਤੀਨਿੱਧ ਬੈਨਜਾਮਿਨ ਜੌਹਨਸਨ ਨੇ ਇਹ ਜਾਣਕਾਰੀ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਉਨਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ। ਇਸ ਸਟੇਡੀਅਮ ਵਿਚ ਇਕ ਲੱਖ ਲੋਕਾਂ ਦੇ ਬੈਠਣ ਦੀ ਜਗਾ ਹੈ । ਕਈ ਸਾਲਾਂ ਬਾਅਦ 1992 ਵਿਚ ਜਦੋਂ ਇਹ ਸਟੇਡੀਅਮ ਬਣ ਕੇ ਤਿਆਰ ਹੋਇਆ ਸੀ ਤਾਂ ਇਸ ਵਿਚ 66000 ਵਿਅਕਤੀਆਂ ਦੇ ਬੈਠਣ ਦੀ ਜਗਾ ਸੀ। ਬਾਅਦ ਵਿਚ ਇਸ ਦਾ ਅਨੇਕਾਂ ਵਾਰ ਨਵੀਨੀਕਰਨ ਹੋਇਆ ਤੇ ਇਸ ਸਮੇ ਵੱਡੇ ਸਮਾਗਮ ਇਸ ਸਟੇਡੀਅਮ ਵਿਚ ਹੀ ਅਯੋਜਿਤ ਕੀਤੇ ਜਾਂਦੇ ਹਨ।