ਸਾਈਨ ਬੋਰਡਾਂ ਉੱਤੇ ਕਾਲਖ ਮਲਣ ਸਬੰਧੀ ਮਾਮਲੇ 'ਚ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਲੱਖਾ ਸਿਧਾਣਾ ਹੋਏ ਬਰੀ
ਮਾਮਲਾ ਪੰਜਾਬੀ ਭਾਸ਼ਾ ਨੂੰ ਨਿਚਲੇ ਕ੍ਰਮ ਤੇ ਰੱਖਣ ਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 7 ਮਈ (ਮਨਪ੍ਰੀਤ ਸਿੰਘ ਖਾਲਸਾ):- ਜ਼ਿਕਰਯੋਗ ਹੈ ਕਿ ਸਾਲ 2017 ਦੇ ਵਿੱਚ ਲਖਵੀਰ ਸਿੰਘ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਹੋਰਾਂ ਤੇ ਸਾਈਨਿੰਗ ਬੋਰਡਾਂ ਤੇ ਕਾਲਖ ਮਲਣ ਸੰਬੰਧਤ ਕੇਸ ਦਰਜ ਹੋਏ ਸਨ।
ਜੋਂ ਕਿ ਮੁਕੱਦਮਾ ਨੰਬਰ 177 ਮਿਤੀ 21/10/2017 ਅ/ਧ ਪ੍ਰੇਵੇਨਸਨ ਆਫ਼ ਡੈਮੇਜਸ ਟੂ ਪਬਲਿਕ ਪ੍ਰਾਪਰਟੀ ਐਕਟ 1984 ਅਤੇ ਪੰਜਾਬ ਪ੍ਰੋਵੇਨਸਨ ਆਫ਼ ਡੇਫੇਸਮੇਂਟ ਪ੍ਰੋਪਰਟੀ ਆਰਡੀਨੈਸ ਐਕਟ 1997, ਤਾਂ ਪੰਜਾਬ ਪ੍ਰੀਵੈਂਸ਼ਨ ਆਫ਼ ਡੈਮੇਜਸ ਪਬਲਿਕ ਪ੍ਰਾਈਵੇਟ ਪ੍ਰੋਪਰਟੀ ਐਕਟ 2014 ਥਾਣਾ ਨੇਹਿਆਂਵਾਲਾ ਤਹਿਤ ਦੋ ਮੁਕੱਦਮੇ ਦਰਜ ਹੋਏ ਸਨ।
ਜੋਂ ਕਿ ਮਾਨਯੋਗ ਸ੍ਰੀ ਸੁਮਿਤ ਗਰਗ ਜੱਜ ਸਾਹਿਬਾਨ ਅਤੇ ਸ਼੍ਰੀ ਸੰਦੀਪ ਕੁਮਾਰ ਜੱਜ ਸਾਹਿਬਾਨ ਦੀਆਂ ਅਦਾਲਤਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਨਿਲੰਬਿਤ ਸਨ।
ਇਸ ਸਬੰਧੀ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਅਤੇ ਉਹਨਾਂ ਦੇ ਸਹਾਇਕ ਐਡਵੋਕੇਟ ਜੀਵਨ ਜੋਤ ਸਿੰਘ ਸੇਠੀ ਜੀ ਨਾਲ ਗੱਲ ਕਰੀ ਤਾਂ ਉਹਨਾਂ ਦੱਸਿਆ ਕਿ ਕੀ ਇਹ ਕੇਸ 2017 ਵਿੱਚ ਦਰਜ ਹੋਏ ਸਨ। ਜੋ ਕਿ ਬਠਿੰਡਾ ਹੱਦ ਦੇ ਅੰਦਰ ਲੱਗਦੇ ਵੱਖੋ ਵੱਖੀ ਥਾਵਾਂ ਤੇ ਲੱਗੇ ਸਾਈਨ ਬੋਰਡ ਜਿੰਨਾ ਉਪਰ ਅੰਗਰੇਜੀ ਭਾਸ਼ਾ ਅਤੇ ਹਿੰਦੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਸੀ ਅਤੇ ਪੰਜਾਬੀ ਬੋਲੀ ਨੂੰ ਅਖੀਰ ਵਿੱਚ ਰੱਖਿਆ ਗਿਆ ਸੀ ਦੇ ਸਬੰਧ ਵਿੱਚ ਸਾਈਨ ਬੋੜਾ ਉੱਪਰ ਪੋਚਾ ਫੇਰਨ ਸਬੰਧੀ ਮੁਕਦਮੇ ਦਰਜ ਹੋਏ ਸਨ ਜਿਨਾਂ ਵਿੱਚੋਂ ਬਹੁਤੇ ਮੁਕਦਮੇ ਹਜੇ ਵੀ ਵੱਖੋ ਵੱਖਰੀ ਅਦਾਲਤਾਂ ਦੇ ਅੰਦਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਿਲੰਬਿਤ ਪਏ ਹਨ, ਪਰ ਅੱਜ ਇਹਨਾਂ ਦੋ ਮੁਕਦਮਿਆਂ ਵਿੱਚ ਮਾਨਯੋਗ ਅਦਾਲਤਾਂ ਵੱਲੋਂ ਲੱਖਾ ਸਿਧਾਣਾ ਅਤੇ ਹਰਦੀਪ ਸਿੰਘ ਮਹਿਰਾਜ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਹੈ, ਅਤੇ ਉਹਨਾਂ ਨੂੰ ਬਾਇੱਜਤ ਬਲੀ ਕੀਤਾ ਗਿਆ।
Comments (0)