ਰਾਜ ਸਿੰਘ ਬਧੇਸ਼ਾ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਨਿਯੁਕਤ

ਰਾਜ ਸਿੰਘ ਬਧੇਸ਼ਾ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਨਿਯੁਕਤ
ਕੈਪਸ਼ਨ: ਰਾਜ ਸਿੰਘ ਬਧੇਸ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ - ਗਵਰਨਰ ਗੇਵਿਨ ਨਿਊਜ਼ੋਮ ਨੇ ਅੱਜ 18 ਸੁਪੀਰੀਅਰ ਕੋਰਟ ਜੱਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਜਿਸ ਵਿੱਚ ਫਰਿਜ਼ਨੋ ਕਾਉਂਟੀ ਦੇ ਰਾਜ ਸਿੰਘ ਬਧੇਸ਼ਾ ਨੂੰ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਸੇਵਾ ਨਿਭਾਉਣ ਲਈ ਨਿਯੁਕਤ ਕੀਤਾ ਗਿਆ ਹੈ। ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ, ਕਿ ਉਹਨਾਂ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਚੰਗੇ ਮੁਕਾਮ ਹਾਸਿਲ ਕਰ ਰਹੇ ਹਨ। ਰਾਜ ਸਿੰਘ ਬਧੇਸ਼ਾ ਨੇ 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ਵਿੱਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾਈ ਹੈ ਅਤੇ 2012 ਤੋਂ ਐਸੋਸੀਏਟ ਅਹੁਦੇ ਤੇ ਰਹਿੰਦੀਆਂ ਕਈ ਮੁੱਖ ਸੇਵਾਵਾਂ ਨਿਭਾਈਆਂ ਹਨ,।

ਬੇਕਰ ਮਾਨੌਕ ਐਂਡ ਜੇਨਸਨ ਵਿਖੇ 2008 ਤੋਂ 2012 ਤੱਕ ਬਧੇਸ਼ਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਕਾਲਜ ਆਫ਼ ਲਾਅ ਸੈਨ ਫਰਾਂਸਿਸਕੋ ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ। ਰਾਜ ਸਿੰਘ ਬਧੇਸ਼ਾ ਜੱਜ ਜੋਨ ਐਨ ਕਪੇਟਨ ਦੀ ਸੇਵਾਮੁਕਤੀ ਤੋਂ ਬਾਅਦ ਉਹਨਾ ਦੀ ਥਾਂ ਕਾਰਜਭਾਰ ਸੰਭਾਲਣਗੇ।