ਤਾਪਸੀ ਪੰਨੂ ਬੈਡਮਿੰਟਨ ਕੋਚ ਬੋਏ ਨਾਲ ਮਾਰਚ ਵਿਚ ਉਦੈਪੁਰ ਵਿਖੇ ਕਰਵਾਏਗੀ ਵਿਆਹ

ਤਾਪਸੀ ਪੰਨੂ ਬੈਡਮਿੰਟਨ ਕੋਚ ਬੋਏ ਨਾਲ ਮਾਰਚ ਵਿਚ ਉਦੈਪੁਰ ਵਿਖੇ ਕਰਵਾਏਗੀ ਵਿਆਹ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੁੰਬਈ-ਅਦਾਕਾਰਾ ਤਾਪਸੀ ਪੰਨੂ ਆਪਣੇ ਲੰਬੇ ਸਮੇਂ ਦੇ ਦੋਸਤ ਮੈਥਿਅਸ ਬੋਏ ਨਾਲ ਮਾਰਚ ਵਿੱਚ ਉਦੈਪੁਰ ਵਿਖੇ ਵਿਆਹ ਕਰਵਾ ਰਹੀ ਹੈ। ਤਾਪਸੀ ਅਤੇ ਮਥਿਆਸ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਡੇਟ ਕਰ ਰਹੇ ਹਨ। ਡੈਨਮਾਰਕ ਦੇ ਰਹਿਣ ਵਾਲੇ ਮੈਥਿਅਸ ਬੈਡਮਿੰਟਨ ਖਿਡਾਰੀ ਤੋਂ ਕੋਚ ਬਣਿਆ ਹੈ। ਉਸ ਨੇ 1998 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। ਉਹ ਡਬਲਜ਼ ਵਿੱਚ ਵਿਸ਼ਵ ਨੰਬਰ 1 ’ਤੇ ਪਹੁੰਚਿਆ ਤੇ ਵਰਤਮਾਨ ਵਿੱਚ ਡਬਲਜ਼ ਵਿੱਚ ਭਾਰਤੀ ਟੀਮ ਦਾ ਕੋਚ ਹੈ। ਉਸ ਨੇ ਲੰਡਨ ਵਿੱਚ 2012 ਓਲੰਪਿਕ ਵਿੱਚ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗਮਾ ਅਤੇ 2013 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।