ਭਾਰਤੀ ਮੂਲ ਦੀ ਅਮਰੀਕੀ ਕੁੜੀ ਸ਼ਰੇਯਾ ਮਿਸ ਵਿਸਕਾਨਸਿਨ ਚੁਣੀ ਗਈ

ਭਾਰਤੀ ਮੂਲ ਦੀ ਅਮਰੀਕੀ ਕੁੜੀ ਸ਼ਰੇਯਾ ਮਿਸ ਵਿਸਕਾਨਸਿਨ ਚੁਣੀ ਗਈ
”ਮਿਸ ਵਿਸਕਾਨਸਿਨ ਟੀਨ ਯੂ ਐਸ ਏ ਦਾ ਖਿਤਾਬ ਜਿੱਤਣ ਉਪਰੰਤ ਸ਼ਰੇਯਾ ਗੁਨਡੈਲੀ ਖੁਸ਼ੀ ਦਾ ਇਜਹਾਰ ਕਰਦੀ ਹੋਈ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ) ਭਾਰਤੀ ਮੂਲ ਦੀ ਅਮਰੀਕੀ ਕੁੜੀ ਸ਼ਰੇਯਾ ਗੁਨਡੈਲੀ ਨਵੀਂ ਮਿਸ ਵਿਸਕਾਨਸਿਨ ਟੀਨ ਯੂ ਐਸ ਏ-2021 ਚੁਣੀ ਗਈ। 19 ਸਾਲ ਦੀ ਸ਼ਰੇਯਾ ਨਿਊਯਾਰਕ ਯੁਨੀਵਰਸਿਟੀ ਵਿਚ ਪ੍ਰੀ-ਮੈਡੀਕਲ ਕਲਾਸ ਦੀ ਵਿਦਿਆਰਥਣ ਹੈ। ਮਿਸ ਵਿਸਕਾਨਸਿਨ ਦਾ ਖਿਤਾਬ ਜਿੱਤਣ ਉਪਰੰਤ ਉਸ ਨੇ ਕਿਹਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਮੇਰੀ ਜਿੰਦਗੀ ਦੇ ਸਭ ਤੋਂ ਵਧ ਸ਼ਾਨਦਾਰ ਪਲ ਹਨ। ਮੈ ਇਨਾਂ ਪਲਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਕਲਾਸਿਕ ਭਾਰਤੀ ਡਾਂਸਰ ਸ਼ਰੇਯਾ ਪਹਿਲੀ ਭਾਰਤੀ ਮੂਲ ਦੀ ਅਮਰੀਕਨ ਕੁੜੀ ਹੈ ਜਿਸ ਨੇ ਮਿਸ ਵਿਸਕਾਨਸਿਨ ਟੀਨ ਯੂ ਐਸ ਏ ਦਾ ਖਿਤਾਬ ਜਿੱਤਿਆ ਹੈ।