ਅੰਮ੍ਰਿਤਸਰ ਵਿਕਾਸ ਮੰਚ ਵਲੋਂ ਅੰਮ੍ਰਿਤਸਰ ਦੇ ਅੰਤਰ-ਰਾਂਸ਼ਟਰੀ ਹਵਾਈ ਅੱਡੇ ਦਾ ਵਿਸਥਾਰ ਕਰਨ,ਸਾਰਕ ਹਸਪਤਾਲ ਤੇ ਏਮਜ ਸਥਾਪਤ ਕਰਨ ਦੀ ਮੰਗ

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਅੰਮ੍ਰਿਤਸਰ ਦੇ ਅੰਤਰ-ਰਾਂਸ਼ਟਰੀ ਹਵਾਈ ਅੱਡੇ ਦਾ ਵਿਸਥਾਰ ਕਰਨ,ਸਾਰਕ ਹਸਪਤਾਲ ਤੇ ਏਮਜ ਸਥਾਪਤ ਕਰਨ ਦੀ ਮੰਗ
ਫੋਟੋ:ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਇ ਰਾਜਵਿੰਦਰ ਸਿੰਘ ਗਿੱਲ, ਮਨਮੋਹਣ ਸਿੰਘ ਬਰਾੜ , ਹਰਦੀਪ ਸਿੰਘ ਚਾਹਲ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ . ਆਰ ਪੀ ਐਸ ਬੇਦੀ ਤੇ ਡਾ. ਚਰਨਜੀਤ ਸਿੰਘ ਗੁਮਟਾਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ (ਡਾ. ਚਰਨਜੀਤ ਸਿੰਘ ਗੁਮਟਾਲਾ) :ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ, ਮਨਮੋਹਣ ਸਿੰਘ ਬਰਾੜ ਸਰਪ੍ਰਸਤ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਸਰਪ੍ਰਸਤ,ਸ੍ਰ. ਹਰਦੀਪ ਸਿੰਘ ਚਾਹਲ ਸਰਪ੍ਰਸਤ,ਸ੍ਰ. ਰਾਜਵਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਸ੍ਰ. ਜਤਿੰਦਰਪਾਲ ਸਿੰਘ ਵਿੱਤ ਸਕੱਤਰ,ਡਾ. ਆਰ. ਪੀ. ਐਸ. ਬੇਦੀ,ਸ੍ਰੀ ਯੋਗੇਸ਼ ਕਾਮਰਾ ਸਕੱਤਰ,ਸ੍ਰ. ਜਸਪਾਲ ਸਿੰਘ,ਸ੍ਰ. ਕੰਵਲਜੀਤ ਸਿੰਘ ਭਾਟੀਆ ਅਤੇ ਹੋਰ ਆਗੂਆਂ ਨੇ ਇੱਕ ਸਥਾਨਿਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਲੀਮੈਂਟ ਚੋਣਾਂ ਵਿੱਚ ਹਿੱਸਾ ਲੈ ਰਹੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ  ਉਮੀਦਵਾਰਾਂ  ਦੇ ਧਿਆਨ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਨਾਲ ਸਬੰਧਿਤ ਚਿਰਾਂ ਤੋਂ ਲੰਬਿਤ ਸਮੱਸਿਆਵਾਂ ਲਿਆ ਕੇ ਉਮੀਦਾਂ ਜ਼ਾਹਿਰ ਕੀਤੀਆਂ ਕਿ  2024 ਦੀਆਂ ਲੋਕ ਸਭਾ ਚੋਣਾਂ ਉਪਰੰਤ ਬਤੌਰ ਮੈਂਬਰ ਲੋਕ ਸਭਾ/ ਕੇਂਦਰੀ ਮੰਤਰੀ ਹੇਠਾਂ ਵਰਨਣ ਕੀਤੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਸਨੀਕਾਂ ਪ੍ਰਤੀ ਵਫ਼ਾਦਾਰੀ ਨਿਭਾਉਣਗੇ। ਗੁਰੂ ਨਗਰੀ ਅੰਮ੍ਰਿਤਸਰ ਦੇ ਹੱਲ ਕਰਨ ਯੋਗ ਮਹੱਤਵਪੂਰਨ ਮਸਲੇ ਇਹ ਹਨ  :-

1.            ਅੰਮ੍ਰਿਤਸਰ ਖੇਤਰ ਲਈ ਅਹਿਮ  ਭਾਰਤ ਦਾ ਪਾਕਿਸਤਾਨ, ਅਫਗਾਨਿਸਤਾਨ ਅਤੇ ਹੋਰ ਮੱਧ ਪੂਰਬੀ ਦੇਸ਼ਾਂ ਨਾਲ ਅਟਾਰੀ ਵਾਘਾ ਸਰਹੱਦ ਰਾਹੀਂ ਆਪਸੀ ਵਿਉਪਾਰ ਮੁੜ ਸ਼ੁਰੂ ਕਰਨ ਲਈ ਨਿਰਣਾਇਕ ਯਤਨ ਕੀਤੇ ਜਾਣ।

 2 ਬੇਨਤੀ ਹੈ ਕਿ ਆਪਜੀ ਪੰਜਾਬ ਦੀ ਸਮੁੱਚੀ ਕਿਸਾਨੀ ਲਈ ਵਰਦਾਨ ਸਾਬਿਤ ਹੋਣ ਵਾਲੇ  ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਲਈ ਜ਼ਮੀਨ ਦੀ ਖਰੀਦ ਲਈ ਕੇਂਦਰ ਸਰਕਾਰ ਪਾਸੋਂ ਲੋੜੀਂਦਾ ਬਜਟ ਪ੍ਰਵਾਨ ਕਰਾਉਣ ਲਈ ਸੁਹਿਰਦ ਯਤਨ ਕਰੋਗੇ , ਕਿਉਂਕਿ ਪੰਜਾਬ ਸਰਕਾਰ ਇਸ ਕੇਂਦਰੀ ਬਾਗ਼ਬਾਨੀ ਖੋਜ ਸੰਸਥਾਨ ਲਈ ਜ਼ਮੀਨ ਖਰੀਦਣ ਲਈ ਤਿਆਰ ਨਹੀਂ ਜਾਪਦੀ।

3 ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੇ ਵਿਸਤਾਰ ਲਈ ਲੋੜੀਂਦੀ ਪ੍ਰਵਾਨਗੀ ਅਤੇ ਬਜਟ ਪ੍ਰਾਪਤ ਕਰਨ ਲਈ ਸੁਹਿਰਦ ਯਤਨ ਕੀਤੇ ਜਾਣ ।

4   ਕੇਂਦਰੀ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਏਮਜ (ਆਲ ਇੰਡੀਆ ਇਨਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਤੇ ਅੰਮ੍ਰਿਤਸਰ ਵਿੱਚ ਪ੍ਰਵਾਨ ਕੀਤੇ "ਸਾਰਕ ਹਸਪਤਾਲ"ਦੀ ਸਥਾਪਨਾ ਸਥਾਪਿਤ ਕਰਵਾਉਣ ਲਈ ਨਿਰਣਾਇਕ ਯਤਨ ਕੀਤੇ ਜਾਣ।

5 ਪੱਟੀ-ਮਖੂ ਰੇਲ ਲਿੰਕ ਲਈ ਜ਼ਮੀਨ ਖਰੀਦਣ ਲਈ  ਕੇਂਦਰੀ ਸਰਕਾਰ ਪਾਸੋਂ ਲੋੜੀਂਦਾ ਬਜਟ ਪ੍ਰਵਾਨ ਕਰਾਉਣ ਲਈ ਆਪਜੀ ਵੱਲੋਂ ਨਿਰਣਾਇਕ ਯਤਨ ਕੀਤੇ ਜਾਣ, ਕਿਉਂਕਿ ਪੰਜਾਬ ਸਰਕਾਰ ਇਸ ਰੇਲ ਪ੍ਰੋਜੈਕਟ ਲਈ ਜ਼ਮੀਨ ਖਰੀਦਣ ਲਈ ਬਜਟ ਪ੍ਰਵਾਨ ਕਰਦੀ ਜਾਪਦੀ ਨਹੀਂ।

6 ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਤਰਜ਼ ਤੇ ਪੰਜਾਬ ਦੇ ਅੰਮ੍ਰਿਤਸਰ ਸਮੇਤ ਸਰਹੱਦੀ  ਜ਼ਿਲਿਆਂ ਵਿੱਚ ਸਥਾਪਿਤ ਉਦਯੋਗਾਂ ਲਈ ਕੇਂਦਰੀ ਸਰਕਾਰ ਪਾਸੋਂ ਟੈਕਸ ਰਿਆਇਤਾਂ ਪ੍ਰਾਪਤ ਕੀਤੀਆਂ ਜਾਣ।

7. ਅੰਮ੍ਰਿਤਸਰ ਵਿੱਚ ਸਥਾਪਿਤ ਹੋ ਚੁੱਕੇ ਸਾਫ਼ਟਵੇਰ ਟੈਕਨਾਲੋਜੀ ਪਾਰਕ ਆਫ਼ ਇੰਡੀਆ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਅੰਤਰਰਾਸ਼ਟਰੀ      ਕੰਪਨੀਆਂ ਜਿਵੇਂ  ਇੰਨਫਿਰਮੇਸ਼ਨ ਟੈਕਨਾਲਾਓਜੀ ਪਾਰਕ ਆਫ਼ ਇੰਡੀਆ  ਨੂੰ ਅੰਮ੍ਰਿਤਸਰ ਸਥਾਪਿਤ ਕਰਨ ਲਈ ਨਿੱਗਰ ਉਪਰਾਲੇ ਕੀਤੇ ਜਾਣ।

8.  ਅੰਮ੍ਰਿਤਸਰ ਵਿਖੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਇੱਕ ਬੈਂਚ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਜਾਵੇ।

9.  ਪੰਜਾਬ ਵਿਧਾਨ ਸਭਾ ਦੇ ਕੁਝ ਸੈਸ਼ਨ ਅੰਮ੍ਰਿਤਸਰ ਵਿਖੇ ਬਲਾਉਣ ਲਈ ਆਪਜੀ ਵੱਲੋਂ ਅਧਿਕਾਰਤ ਪੱਧਰ ਤੇ ਠੋਸ ਉਪਰਾਲੇ ਕੀਤੇ ਜਾਣ।

10. ਘਰਿੰਡਾ ( ਅੰਮ੍ਰਿਤਸਰ-ਅਟਾਰੀ ਮੁੱਖ ਸੜਕ ਜ਼ਿਲ੍ਹਾ ਅੰਮ੍ਰਿਤਸਰ ਤੇ ਸਥਿਤ) ਵਿਖੇ ਉਸਾਰੀ ਅਧੀਨ ਰੇਡੀਓ ਟਾਵਰ ਅਤੇ ਸਟੂਡੀਓ ਪੂਰੀ ਸਮਰੱਥਾ ਨਾਲ ਚਲਾਉਣ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਪਾਸੋਂ ਆਪਜੀ ਵੱਲੋਂ ਸਾਰੀਆਂ ਪ੍ਰਵਾਨਗੀਆਂ ਹਾਸਲ ਕਰਨ ਲਈ ਪ੍ਰਭਾਵੀ ਯਤਨ ਕੀਤੇ ਜਾਣ।

11. ਸਿਫ਼ਤੀ ਦੇ ਘਰ ਅੰਮ੍ਰਿਤਸਰ ਦੀਆਂ ਸਥਾਨਿਕ ਸਮੱਸਿਆਵਾਂ ਮਸਲਨ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ, ਭਗਤਾਂਵਾਲਾ ਕੂੜਾ ਡੰਪ ਸ਼ਹਿਰ ਵਿੱਚੋਂ ਬਾਹਰ ਕੱਢਣ, ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ.ਬੱਸ ਸੇਵਾ ਮੁੜ ਸ਼ੁਰੂ ਕਰਨ, ਬਹੁ-ਮੰਤਵੀ ਕਨਵੈਨਸ਼ਨ ਅਤੇ ਐਗਜੀਬਿਸ਼ਨ ਸੈਂਟਰ ਦੀ ਸਥਾਪਨਾ, ਬਹੁ-ਮੰਤਵੀ ਸਪੋਰਟਸ ਕੰਪਲੈਕਸ ਦੀ ਉਸਾਰੀ, ਫੂਡ ਪ੍ਰੋਸੈਸਿੰਗ ਉਦਯੋਗ ਸਥਾਪਿਤ ਕਰਨ,ਵੈਡਿੰਗ ਜੋæਨ ਸਥਾਪਿਤ ਕਰਕੇ ਸੜਕਾਂ ਫੁੱਟਪਾਥਾਂ ਤੋਂ ਰੇੜ੍ਹੀਆਂ ਆਦਿ ਹਟਾਉਣ,  ਅੰਮ੍ਰਿਤਸਰ ਦੀ ਸਫ਼ਾਈ ਦੀ ਬੁਰੀ ਹਾਲਤ ਸੁਧਾਰਨ ਲਈ,ਆਮ ਸ਼ਹਿਰੀਆਂ ਅਤੇ ਖਾਸ ਕਰਕੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ,ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਨਜਾਇਜ਼ ਵਿਅੱਕਤੀਆਂ ਅਤੇ ਕਬਜ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਾਉਣ, , ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਟਰੈਫਿਕ ਸਮੱਸਿਆ ਦਾ ਹੱਲ ਕਰਨ, ਯਾਤਰੀਆਂ ਲਈ ਘੱਟ ਤੋਂ ਘੱਟ 5000 ਕਾਰਾਂ ਦੀ ਪਾਰਕਿੰਗ ਦਾ ਇੰਤਜ਼ਾਮ ਕਰਨ , ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਆਦਿ ਲਈ ਆਪਜੀ ਵੱਲੋਂ ਸਫ਼ਲ ਯਤਨ ਕੀਤੇ ਜਾਣ।