ਊਧਿਆਨਿਧੀ ਸਟਾਲਿਨ ਦੇ ਬਿਆਨ ਕਾਰਨ ਬੇਚੈਨ ਹੋਏ ਲੋਕ ਅੰਬੇਡਕਰ-ਪੇਰੀਆਰ ਨੂੰ ਕਿਵੇਂ ਬਰਦਾਸ਼ਤ ਕਰਨਗੇ?

ਊਧਿਆਨਿਧੀ ਸਟਾਲਿਨ ਦੇ ਬਿਆਨ ਕਾਰਨ ਬੇਚੈਨ ਹੋਏ ਲੋਕ ਅੰਬੇਡਕਰ-ਪੇਰੀਆਰ ਨੂੰ ਕਿਵੇਂ ਬਰਦਾਸ਼ਤ ਕਰਨਗੇ?

ਬਹੁਜਨ ਸਮਾਜ ਦੇ ਲੋਕ ਤੇ ਚਿੰਤਕ ਸੁਆਲ ਉਠਾ ਰਹੇ ਹਨ ਕਿ ਉਧਯਨਿਧੀ ਸਟਾਲਿਨ ਨੇ ਅਜਿਹਾ ਕੀ ਕਿਹਾ ਜਿਸ ਨੇ ਇੰਨਾ ਹੰਗਾਮਾ ਮਚਾ ਦਿੱਤਾ ਹੈ?

'ਇੰਡੀਆ' ਗਠਜੋੜ ਦੇ ਉਭਾਰ ਤੋਂ ਡਰੀ ਹੋਈ ਭਾਜਪਾ ਨੂੰ ਅਚਾਨਕ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਨੂੰ ਕੋਈ ਵੀ ਫਿਰਕੂ ਮੁੱਦਾ ਮਿਲ ਗਿਆ ਹੈ ਜੋ ਭਾਜਪਾ ਨੂੰ ਨਵਾਂ ਜੀਵਨ ਪ੍ਰਦਾਨ ਕਰ ਸਕਦਾ ਹੈ। ਪਰ ਸ਼ਾਇਦ ਇਸ ਦੇ ਆਗੂਆਂ ਨੂੰ ਇਹ ਅਹਿਸਾਸ ਨਹੀਂ ਕਿ ਇਹ ਖੇਡ ਦੋਧਾਰੀ ਤਲਵਾਰ ਵਰਗੀ ਹੈ।ਇਸ ਮੁਦੇ ਨੂੰ ਉਭਾਰਨ ਨਾਲ ਦਲਿਤ ਤੇ ਪਛੜਿਆ ਵੋਟ ਬੈਂਕ ਭਾਜਪਾ ਤੋਂ ਖਿਸਕ ਸਕਦਾ ਹੈ।

 ਪੇਰੀਆਰ ਤੇ ਡਾਕਟਰ ਅੰਬੇਡਕਰ ਪਹਿਲਾਂ ਹੀ ਕਹਿ ਚੁਕੇ ਹਨ ਕਿ ਹਿੰਦੂ ਧਰਮ ਅਸਲ ਵਿੱਚ ਸਮਾਜਕ, ਆਰਥਿਕ ਅਤੇ ਰਾਜਨੀਤਿਕ ਗਲਬੇ ਉੱਤੇ ਆਧਾਰਿਤ ਹੈ। ਮੁੱਠੀ ਭਰ ਉੱਚ ਜਾਤੀਆਂ ਦਾ ਇਹ ਸਿਰਫ਼ ਇੱਕ ਹਥਿਆਰ ਹੈ, ਜਿਸ ਤਹਿਤ ਪਛੜਿਆਂ ਤੇ ,ਦਲਿਤਾਂ, ਆਦਿਵਾਸੀਆਂ ਨੂੰ ਗੁਲਾਮ ਬਣਾਇਆ ਗਿਆ ਹੈ। ਜਿਸ ਦਿਨ ਬਹੁਜਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ, ਉਸੇ ਦਿਨ ਸਨਾਤਨ ਦੀ ਸਰਵਉੱਚਤਾ ਸਦਾ ਲਈ ਖ਼ਤਮ ਹੋ ਜਾਵੇਗੀ।

ਯਾਦ ਰਹੇ ਕਿ ਤਾਮਿਲਨਾਡੂ ਦ੍ਰਾਵਿੜ ਅੰਦੋਲਨ ਦੀ ਧਰਤੀ ਹੈ। ਪੇਰੀਆਰ ਦੇ ਅੰਦੋਲਨ ਵਾਲੀ ਥਾਂ। ਪੇਰੀਆਰ ਨੇ ਬਹੁਤ ਹੀ ਤਿੱਖੇ ਢੰਗ ਨਾਲ ਕਿਹਾ ਸੀ ਕਿ “ਬ੍ਰਾਹਮਣਵਾਦ ਸੱਪ ਨਾਲੋਂ ਵੀ ਵੱਧ ਜ਼ਹਿਰੀਲਾ ਅਤੇ ਖ਼ਤਰਨਾਕ ਹੈ ਕਿਉਂਕਿ ਸੱਪ ਦਾ ਜ਼ਹਿਰ ਸਿਰਫ਼ ਇੱਕ ਮਨੁੱਖ ਦੀ ਜਾਨ ਲੈਂਦਾ ਹੈ, ਪਰ ਬ੍ਰਾਹਮਣਵਾਦ ਦਾ ਜ਼ਹਿਰ ਅਜੋਕੀ ਪੀੜ੍ਹੀ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। "ਮਾਰਦਾ ਹੈ ਅਤੇ ਪੀੜ੍ਹੀਆਂ ਨੂੰ ਵੀ ਨਸ਼ਟ ਕਰਦਾ ਹੈ। ਉਹ ਕਹਿੰਦਾ ਹੈ ਕਿ “ਬ੍ਰਾਹਮਣਾਂ ਨੇ ਸ਼ਾਸਤਰਾਂ ਅਤੇ ਪੁਰਾਣਾਂ ਦੀ ਮਦਦ ਨਾਲ ਬਹੁਜਨਾਂ ਗੁਲਾਮ ਬਣਾਇਆ ਹੈ। ਉਨ੍ਹਾਂ ਨੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਮੰਦਰ, ਦੇਵੀ-ਦੇਵਤੇ ਬਣਾਏ ਹਨ।

ਜੋਤੀਬਾ ਫੂਲੇ, ਅੰਬੇਡਕਰ ਅਤੇ ਪੇਰੀਆਰ ਵਰਗੇ ਰਹਿਬਰਾਂ ਨੇ ਇਸ ਧਰਮ ਦੇ ਪਾਖੰਡ ਨੂੰ ਹਰ ਬਾਰੀਕੀ ਨਾਲ ਦਰਸਾਇਆ ਹੈ, ਇਸ ਦੇ ਕਰੋੜਾਂ ਪੈਰੋਕਾਰਾਂ ਦਾ ਇਸ ਧਰਮ ਨਾਲ ਸਬੰਧ ਦਿਨੋ-ਦਿਨ ਘਟਦਾ ਜਾ ਰਿਹਾ ਹੈ, ਫਿਰ ਵੀ ਇਸ ਦੇ ਅਲੰਬਰਦਾਰਾਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ। ਸਗੋਂ ਇਸ ਦੇ ਉਲਟ ਉਹ ਮਨੁਸਮ੍ਰਿਤੀ ਵਰਗੀ ਭੈੜੀ ਯਾਦ ਨੂੰ ਵੀ ਆਪਣੇ ਧਰਮ ਦਾ ਜ਼ਰੂਰੀ ਅੰਗ ਮੰਨ ਕੇ ‘ਸਨਾਤਨ’ ਨੂੰ ਸੰਸਾਰ ਦਾ ਸਭ ਤੋਂ ਮਹਾਨ ਧਰਮ ਮੰਨਣ ਦੀ ਸ਼ੇਖੀ ਮਾਰਦੇ ਰਹੇ ਹਨ।ਭਾਜਪਾ ਤੇ ਸੰਘ ਪਰਿਵਾਰ ਇਸ ਵਿਚਾਰ ਨੂੰ ਪ੍ਰਮੁਖਤਾ ਦਿੰਦਾ ਹੈ।ਜਦੋਂ ਕਿ ਡਾ. ਅੰਬੇਡਕਰ ਨੇ ਹਿੰਦੂ ਧਰਮ ਦੇ ਤਿਉਹਾਰਾਂ ਬਾਰੇ ਲਿਖਿਆ ਹੈ ਕਿ “ਭਾਰਤੀ ਤਿਉਹਾਰਾਂ ਦਾ ਇਤਿਹਾਸ ਕੁਝ ਵੀ ਨਹੀਂ ਹੈ ਪਰ ਆਰੀਆ ਬ੍ਰਾਹਮਣਾਂ ਦੀ ਜਿੱਤ ਦਾ ਜਸ਼ਨ ਹੈ। ਬ੍ਰਾਹਮਣਾਂ ਦੇ ਹਰ ਤਿਉਹਾਰ ਦੇ ਪਿੱਛੇ ਦੇਸੀ ਮਹਾਂਪੁਰਖਾਂ ਦੇ ਕਤਲ ਅਤੇ ਤਬਾਹੀ ਦਾ ਰਾਜ਼ ਛੁਪਿਆ ਹੋਇਆ ਹੈ। ਡਾਕਟਰ ਅੰਬੇਡਕਰ ਲਿਖਦਾ ਹੈ ਕਿ “ਹਿੰਦੂਵਾਦ ਇੱਕ ਅਜਿਹੀ ਰਾਜਨੀਤਿਕ ਵਿਚਾਰਧਾਰਾ ਹੈ, ਜੋ ਪੂਰੀ ਤਰ੍ਹਾਂ ਜਮਹੂਰੀਅਤ ਵਿਰੋਧੀ ਹੈ ਅਤੇ ਜਿਸਦਾ ਚਰਿੱਤਰ ਫਾਸ਼ੀਵਾਦ-ਨਾਜ਼ੀ ਵਿਚਾਰਧਾਰਾ ਵਰਗਾ ਹੈ। ਜੇ ਹਿੰਦੂ ਧਰਮ ਨੂੰ ਖੁੱਲ੍ਹਾ ਹੱਥ ਦਿੱਤਾ ਜਾਂਦਾ ਹੈ, ਅਤੇ ਹਿੰਦੂਆਂ ਦੇ ਬਹੁਗਿਣਤੀ ਵਿੱਚ ਹੋਣ ਦਾ ਇਹੀ ਮਤਲਬ ਹੈ, ਤਾਂ ਇਹ ਉਹਨਾਂ ਨੂੰ ਅੱਗੇ ਨਹੀਂ ਵਧਣ ਦੇਵੇਗਾ ਜੋ ਹਿੰਦੂ ਨਹੀਂ ਹਨ।

ਬਹੁਜਨ ਸਮਾਜ ਦਾ ਮੰਨਣਾ ਹੈ ਕਿ ਭਾਜਪਾ ਦੀ ਸਨਾਤਨੀ ਤੇ ਭਗਵੀਂ ਵਿਚਾਰਧਾਰਾ ਦੇ ਵਿਰੁੱਧ ਇੱਕ ਬਹੁਜਨ ਕ੍ਰਾਂਤੀ ਹੌਲੀ-ਹੌਲੀ ਸਤ੍ਹਾ ਹੇਠ ਰੂਪ ਧਾਰਨ ਕਰ ਰਹੀ ਹੈ, ਜੋ ਹੁਣ ਸਿਰਫ਼ ਦ੍ਰਾਵਿੜ ਖੇਤਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੂਰੇ ਉੱਤਰੀ ਭਾਰਤ ਵਿੱਚ ਵਧ ਫੁਲ ਰਹੀ ਹੈ। ਫੂਲੇ, ਅੰਬੇਡਕਰ, ਪੇਰੀਆਰ, ਲੋਹੀਆ, ਜੈਪ੍ਰਕਾਸ਼, ਕਾਂਸ਼ੀਰਾਮ ਦੇ ਵਾਰਸਾਂ ਨੇ ਇੱਕਜੁੱਟ ਹੋਣਾ ਸ਼ੁਰੂ ਕਰ ਦਿੱਤਾ ਹੈ। ਇਹੀ ਡਰ ਭਗਵੀਂ ਸਿਆਸਤ ਨੂੰ ਸਤਾ ਰਿਹਾ ਹੈ।