ਆਰਟੀਆਈ ਕਾਰਕੁੰਨ ਦੇ ਕਤਲ ਮਾਮਲੇ 'ਚ ਭਾਜਪਾ ਐੱਮਪੀ ਸਮੇਤ 7 ਨੂੰ ਉਮਰ ਕੈਦ
ਅਹਿਮਦਾਬਾਦ: ਆਰਟੀਆਈ ਕਾਰਕੁੰਨ ਅਮਿਤ ਜੇਠਵਾ ਦੇ ਕਤਲ ਮਾਮਲੇ 'ਚ ਸਥਾਨਕ ਸੀਬੀਆਈ ਅਦਾਲਤ ਨੇ ਭਾਜਪਾ ਦੇ ਐਮਪੀ ਦੀਨੂ ਬੋਘਾ ਸੋਲੰਕੀ ਸਮੇਤ 7 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਮਿਤ ਜੇਠਵਾ ਗੈਰਕਾਨੂੰਨੀ ਮਾਈਨਿੰਗ ਦਾ ਸੱਚ ਸਾਹਮਣੇ ਲਿਆਉਣ ਜਾ ਰਿਹਾ ਸੀ ਜਿਸ ਕਾਰਨ 2010 ਵਿੱਚ ਉਸਦਾ ਕਤਲ ਕਰ ਦਿੱਤਾ ਗਿਆ ਸੀ।
ਸਪੈਸ਼ਲ ਸੀਬੀਆਈ ਜੱਜ ਕੇਐੱਮ ਦਵੇ ਨੇ ਇਸ ਮਾਮਲੇ 'ਚ ਦੋਸ਼ੀ ਐਲਾਨੇ ਗਏ ਸੋਲੰਕੀ ਅਤੇ ਉਸਦੇ ਭਤੀਜੇ 'ਤੇ 15 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਫੈਂਸਲੇ ਵਿੱਚ ਅਦਾਲਤ ਨੇ ਕਿਹਾ ਹੈ ਕਿ 2009 ਤੋਂ 2014 ਤੱਕ ਜੂਨਾਗੜ੍ਹ ਹਲਕੇ ਤੋਂ ਐੱਮਪੀ ਰਹੇ ਸੋਲੰਕੀ ਅਤੇ ਸ਼ਿਵਾ ਸੋਲੰਕੀ ਇਸ ਕਤਲ ਦੇ ਮੁੱਖ ਸਾਜਿਸ਼ਘਾੜੇ ਸਨ।
ਅਮਿਤ ਜੇਠਵਾ ਦੀ ਤਸਵੀਰ
ਅਮਿਤ ਜੇਠਵਾ ਪੇਸ਼ੇ ਵਜੋਂ ਵਕੀਲ ਸੀ ਤੇ ਆਰਟੀਆਈ ਅਰਜੀਆਂ ਰਾਹੀਂ ਜਾਣਕਾਰੀ ਇਕੱਤਰ ਕਰਕੇ ਗੀਰ ਜੰਗਲੀ ਖੇਤਰ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਦਾ ਸੱਦਞਚ ਸਾਹਮਣੇ ਲਿਆ ਰਿਹਾ ਸੀ। ਇਸ ਗੈਰਕਾਨੂੰਨੀ ਧੰਦੇ ਵਿੱਚ ਭਾਜਪਾ ਦਾ ਸੰਸਦ ਮੈਂਬਰ ਵੀ ਸ਼ਾਮਿਲ ਸੀ।
ਅਮਿਤ ਦੇ ਕਤਲ ਤੋਂ ਬਾਅਦ ਅਹਿਮਦਾਬਾਦ ਪੁਲਿਸ ਦੀ ਕਰਾਈਮ ਬਰਾਂਚ ਨੇ ਆਪਣੀ ਜਾਂਚ ਵਿੱਚ ਐੱਮਪੀ ਸੋਲੰਕੀ ਨੂੰ ਬਰੀ ਕਰ ਦਿੱਤਾ ਸੀ। ਪਰ ਜਾਂਚ ਤੋਂ ਅਸੰਤੁਸ਼ਟ ਹੁੰਦਿਆਂ ਹਾਈ ਕੋਰਟ ਨੇ ਇਹ ਮਾਮਲਾ ਸੀਬੀਆਈ ਦੇ ਸਪੁਰਦ ਕਰ ਦਿੱਤਾ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)