ਅਮਰੀਕੀ ਸੈਨਟ ਵੱਲੋਂ ਅਰੁਨ ਸੁਬਰਾਮਨੀਅਨ ਦੀ ਡਿਸਟ੍ਰਿਕਟ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ

ਅਮਰੀਕੀ ਸੈਨਟ ਵੱਲੋਂ ਅਰੁਨ ਸੁਬਰਾਮਨੀਅਨ ਦੀ ਡਿਸਟ੍ਰਿਕਟ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ
ਕੈਪਸ਼ਨ:  ਅਰੁਨ ਸੁਬਰਾਮਨੀਅਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ , ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕੀ ਸੈਨਟ ਵੱਲੋਂ ਭਾਰਤੀ-ਅਮਰੀਕੀ ਅਰੁਨ ਸੁਬਰਾਮਨੀਅਨ ਦੀ ਨਿਊਯਾਰਕ ਦੇ ਦੱਖਣੀ ਜਿਲੇ ਦੇ ਡਿਸਟ੍ਰਿਕਟ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦੇਣ ਦੀ ਖ਼ਬਰ ਹੈ। ਉਹ ਪਹਿਲੇ ਦੱਖਣ ਏਸ਼ੀਆਈ ਹੋਣਗੇ ਜੋ ਇਸ ਬੈਂਚ ਉਪਰ ਸੇਵਾ ਨਿਭਾਉਣਗੇ। ਸੈਨਟ ਨੇ 58-37 ਵੋਟਾਂ ਦੇ ਫਰਕ ਨਾਲ ਉਨਾਂ ਦੀ ਡਿਸਟ੍ਰਿਕਟ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ। ਸੈਨੇਟਰ ਚਾਰਲਸ ਸ਼ੂਮਰ ਨੇ ਇਹ ਐੇਲਾਨ ਕਰਦਿਆਂ ਕਿਹਾ ਕਿ ਸੁਬਰਾਮਨੀਅਨ ਭਾਰਤੀ ਪ੍ਰਵਾਸੀ ਦਾ ਪੁੱਤਰ ਹੈ ਜਿਸ ਦਾ ਕਰੀਅਰ ਲੋਕਾਂ ਨੂੰ ਸਮਰਪਿਤ ਰਿਹਾ ਹੈ। ਸੁਬਰਾਮਨੀਅਮ ਦਾ ਜਨਮ ਪਿਟਸਰਬਰਗ,ਪੈਨਸਿਲਵਾਨੀਆ ਵਿਚ 1979 ਵਿੱਚ ਹੋਇਆ ਸੀ। ਉਸ ਦੇ ਮਾਂ-ਬਾਪ 1970 ਵਿਆਂ ਦੇ ਸ਼ੁਰੂ ਵਿਚ ਭਾਰਤ ਤੋਂ ਆ ਕੇ  ਅਮਰੀਕਾ ਵੱਸ ਗਏ ਸਨ।