ਸਿੱਖਸ ਫਾਰ ਜਸਟਿਸ ਨੇ ਭਾਰਤ ਸਰਕਾਰ ਖਿਲਾਫ ਕੈਨੇਡਾ ਦੀ ਉੱਚ ਅਦਾਲਤ ਵਿੱਚ ਕੇਸ ਦਰਜ ਕਰਾਇਆ

ਸਿੱਖਸ ਫਾਰ ਜਸਟਿਸ ਨੇ ਭਾਰਤ ਸਰਕਾਰ ਖਿਲਾਫ ਕੈਨੇਡਾ ਦੀ ਉੱਚ ਅਦਾਲਤ ਵਿੱਚ ਕੇਸ ਦਰਜ ਕਰਾਇਆ

ਟੋਰਾਂਟੋ: ਭਾਰਤ ਵੱਲੋਂ 'ਸਿੱਖਸ ਫਾਰ ਜਸਟਿਸ' ਜਥੇਬੰਦੀ 'ਤੇ ਪਾਬੰਦੀ ਲਾਉਣ ਤੋਂ ਬਾਅਦ ਸਿੱਖਸ ਫਾਰ ਜਸਟਿਸ ਨੇ ਕੈਨੇਡਾ ਦੀ ਉੱਚ ਅਦਾਲਤ ਵਿੱਚ ਭਾਰਤ ਸਰਕਾਰ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਸਿੱਖਸ ਫਾਰ ਜਸਟਿਸ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਉਸ 'ਤੇ ਅੱਤਵਾਦ ਦਾ ਠੱਪਾ ਲਾ ਕੇ ਅਤੇ ਪਾਕਿਸਤਾਨ ਦੀ ਖੂਫੀਆ ਅਜੈਂਸੀ ਆਈ.ਐਸ. ਆਈ ਦੇ ਇਸ਼ਾਰੇ 'ਤੇ ਕੰਮ ਕਰਨ ਦਾ ਇਲਜਾਮ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਟੋਰਾਂਟੋ ਸ਼ਹਿਰ ਵਿਚ ਸਥਿਤ ਸੁਪੀਰੀਅਰ ਕੋਰਟ ਆਫ ਜਸਟਿਸ ਵਿੱਚ ਦਰਜ ਕਰਵਾਏ ਇਸ ਮਾਮਲੇ 'ਚ ਇੱਕ ਮੀਡੀਆ ਅਦਾਰੇ ਖਿਲਾਫ ਵੀ ਬਦਨਾਮ ਕਰਨ ਦੇ ਦੋਸ਼ ਲਾਏ ਗਏ ਹਨ ਤੇ ਇੱਕ ਮੀਲੀਅਨ ਡਾਲਰ ਹਰਜ਼ਾਨੇ ਦੀ ਮੰਗ ਕੀਤੀ ਗਈ ਹੈ। 

ਸਿੱਖਸ ਫਾਰ ਜਸਟਿਸ ਪੰਜਾਬ ਵਿੱਚ ਅਜ਼ਾਦ ਸਿੱਖ ਰਾਜ ਸਥਾਪਤ ਕਰਨ ਲਈ 2020 ਵਿਚ ਰੈਫਰੈਂਡਮ ਕਰਾਉਣ ਦੀ ਮੰਗ ਕਰ ਰਿਹਾ ਹੈ, ਜਿਸ ਦੀ ਭਾਰਤ ਨੂੰ  ਬਹੁਤ ਤਕਲੀਫ ਹੈ।