ਬਰਤਾਨੀਆ ਵਿੱਚ ਸਰਕਾਰ ਬਣੀ ਤਾਂ ਦਰਬਾਰ ਸਾਹਿਬ 'ਤੇ ਹਮਲੇ ਦੀ ਕਰਾਵਾਂਗੇ ਜਾਂਚ: ਲੇਬਰ ਪਾਰਟੀ

ਬਰਤਾਨੀਆ ਵਿੱਚ ਸਰਕਾਰ ਬਣੀ ਤਾਂ ਦਰਬਾਰ ਸਾਹਿਬ 'ਤੇ ਹਮਲੇ ਦੀ ਕਰਾਵਾਂਗੇ ਜਾਂਚ: ਲੇਬਰ ਪਾਰਟੀ

ਲੰਡਨ: ਬਰਤਾਨੀਆ ਦੀ ਲੇਬਰ ਪਾਰਟੀ ਨੇ ਆਪਣਾ ਚੋਣ ਵਾਅਦਿਆਂ ਦਾ ਦਸਤਾਵੇਜ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਵਾਅਦਾ ਕੀਤਾ ਹੈ ਕਿ ਜੇ ਉਹਨਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਜੂਨ 1984 ਵਿੱਚ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ 'ਤੇ ਭਾਰਤ ਵੱਲੋਂ ਕੀਤੇ ਹਮਲੇ ਵਿੱਚ ਬਰਤਾਨੀਆ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਦੀ ਜਾਂਚ ਕਰਵਾਈ ਜਾਵੇਗੀ। 

ਲੇਬਰ ਪਾਰਟੀ ਨੇ ਕਿਹਾ ਕਿ ਬਰਤਾਨੀਆ ਵੱਲੋਂ ਇਤਿਹਾਸ ਵਿੱਚ ਕੀਤੀ ਬੇਇਨਸਾਫੀ ਦੀ ਜਾਂਚ ਲਈ ਜੱਜ ਦੀ ਅਗਵਾਈ ਵਿੱਚ ਕਮੇਟੀ ਬਣਾਈ ਜਾਵੇਗੀ। 

ਜ਼ਿਕਰਯੋਗ ਹੈ ਕਿ 2014 'ਚ ਜਨਤਕ ਹੋਏ ਬਰਤਾਨੀਆ ਸਰਕਾਰ ਦੇ ਦਸਤਾਵੇਜਾਂ ਤੋਂ ਸਾਹਮਣੇ ਆਇਆ ਸੀ ਕਿ ਬਰਤਾਨੀਆ ਦੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਿੱਚ ਭਾਰਤੀ ਫੌਜ ਨੂੰ ਮਦਦ ਦਿੱਤੀ ਸੀ। ਇਹ ਦਸਤਾਵੇਜ ਸਾਹਮਣੇ ਆਉਣ ਬਾਅਦ ਸਿੱਖਾਂ ਵੱਲੋਂ ਲਗਾਤਾਰ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। 
ਲੇਬਰ ਪਾਰਟੀ ਦੇ ਮੁਖੀ ਜਿਮੀ ਕੋਰਬਿਨ ਦਸਤਾਵੇਜ ਜਾਰੀ ਕਰਦੇ ਹੋਏ

"ਜਲ੍ਹਿਆਂਵਾਲਾ ਬਾਗ ਸਾਕੇ ਲਈ ਮੰਗਾਂਗੇ ਸਰਕਾਰ ਵੱਲੋਂ ਮੁਆਫੀ"
ਲੇਬਰ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਵਿੱਚ ਆਉਣ 'ਤੇ ਉਹ ਬਰਤਾਨੀਆ ਸਰਕਾਰ ਵੱਲੋਂ 1919 'ਚ ਅੰਮ੍ਰਿਤਸਰ ਸਾਹਿਬ ਵਿਚ ਹੋਏ ਜ਼ਲ੍ਹਿਆਂਵਾਲਾ ਬਾਗ ਸਾਕੇ ਲਈ ਮੁਆਫੀ ਮੰਗਣਗੇ। ਜ਼ਿਕਰਯੋਗ ਹੈ ਕਿ ਇਸ ਸਾਕੇ ਵਿੱਚ ਬਰਤਾਨੀਆ ਸਰਕਾਰ ਦੀ ਪੁਲਿਸ ਨੇ ਵਿਸਾਖੀ ਵਾਲੇ ਦਿਨ ਬਾਗ ਵਿੱਚ ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ ਨੂੰ ਕਤਲ ਕਰ ਦਿੱਤਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।