ਹੋਸਟਨ ਪੁਲਿਸ ਮੁਖੀ ਨੇ ਅਚਾਨਕ ਰਿਟਾਇਰ ਹੋਣ ਦਾ ਕੀਤਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਹੋਸਟਨ ਦੇ ਪੁਲਿਸ ਮੁਖੀ ਟੋਰਾਏ ਫਿਨਰ ਨੇ ਵਿਭਾਗ ਦੀ ਨੀਤੀ ਜਿਸ ਤਹਿਤ ਸਰੀਰਕ ਸ਼ੋਸ਼ਣ ਸਮੇਤ ਅਨੇਕਾਂ ਮਾਮਲਿਆਂ ਨੂੰ ਮੁਲਤਵੀ ਕੀਤਾ ਜਾਣਾ ਹੈ, ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਦਰਮਿਆਨ ਆਪਣੀ ਸੇਵਾ ਮੁਕਤੀ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਮੇਅਰ ਦਫਤਰ ਨੇ ਦਿੱਤੀ ਹੈ। ਟੋਰਾਏ ਫਿਨਰ 2021 ਤੋਂ ਹੋਸਟਨ ਪੁਲਿਸ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਹੋਸਟਨ ਦੇ ਮੇਅਰ ਜੌਹਨ ਵਿਟਮਾਈਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੈ ਟੋਰਾਏ ਫਿਨਰ ਨੂੰ ਇਕ ਮਿੱਤਰ ਸਮਝਦਾ ਹਾਂ। ਉਸ ਦੀ ਸੇਵਾ ਮੁਕਤੀ ਨੂੰ ਪ੍ਰਵਾਨ ਕਰਨਾ ਬਹੁਤ ਮੁਸ਼ਕਿਲ ਹੈ ਪਰੰਤੂ ਅਜਿਹਾ ਕਰਨਾ ਹੋਸਟਨ ਵਾਸੀਆਂ ਦੇ ਹਿੱਤ ਵਿਚ ਹੋਵੇਗਾ।
Comments (0)