ਡੇਰਾ ਸਿਰਸਾ ਜਾਣ ਕਾਰਨ ਧਰਮਸੋਤ ਦੇ ਸਿਖਾਂ ਵਲੋਂ ਬਾਈਕਾਟ ਦਾ ਫ਼ੈਸਲਾ

ਡੇਰਾ ਸਿਰਸਾ ਜਾਣ ਕਾਰਨ ਧਰਮਸੋਤ ਦੇ ਸਿਖਾਂ ਵਲੋਂ ਬਾਈਕਾਟ ਦਾ ਫ਼ੈਸਲਾ

ਅੰਮ੍ਰਿਤਸਰ ਟਾਈਮਜ਼ 

ਪਟਿਆਲਾ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨਾਲ ਕੋਈ ਸਬੰਧ ਨਾ ਰੱਖਣ ਦੇ ਜਾਰੀ ਹੁਕਮਾਂ ਦੇ ਮੱਦੇਨਜ਼ਰ ਪਿੰਡ ਮੱਲ੍ਹੇਵਾਲ ਦੇ ਮੋਹਤਬਰਾਂ ਨੇ ਪਿੰਡ ਦੇ ਗੁਰਦੁਆਰੇ ਵਿੱਚ ਇਕੱਠ ਕੀਤਾ ਜਿਸ ਦੌਰਾਨ ਨਾਭਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਬਾਈਕਾਟ ਕਰਦਿਆਂ ਪਿੰਡ ਵਿਚ ਆਉਣ ਤੇ ਉਨ੍ਹਾਂ ਦਾ ਵਿਰੋਧ ਦਾ ਫ਼ੈਸਲਾ ਲਿਆ ਗਿਆ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਮਤਾ ਪਾਸ ਕੀਤਾ ਜਿਸ ਦੌਰਾਨ  ਧਰਮਸੋਤ ਦੇ ਵਿਰੋਧ ਦਾ ਫ਼ੈਸਲਾ ਲਿਆ ਗਿਆ ਤੇ ਪਿੰਡ ਦੇ ਗੁਰਦੁਆਰੇ ਵਿੱਚ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦੇਣ ਦਾ ਫ਼ੈਸਲਾ ਲਿਆ ਗਿਆ। ਤਰਕ ਸੀ ਕਿ ਸ੍ਰੀ ਧਰਮਸੋਤ 9 ਜਨਵਰੀ ਨੂੰ ਡੇਰਾ ਸਲਾਬਤਪੁਰ ਦਾ ਦੌਰਾ ਕਰਨ ਗਏ ਸਨ।ਅਜਿਹਾ ਕਰਕੇ ਉਹਨਾਂ ਨੇ ਗੁਰੂ ਦੀ ਬੇਅਦਬੀ ਦੀ ਹਮਾਇਤ ਕੀਤੀ ਹੈ।ਡੇਰਾ ਇਸ ਦਾ ਜਿੰਮੇਵਾਰ ਹੈ।