ਓਬਾਮਾਕੇਅਰ ‘ਤੇ ਟਰੰਪ ਦੀ ਧਮਕੀ- ਨਵਾਂ ਹੈਲਥਕੇਅਰ ਬਿੱਲ ਪਾਸ ਨਾ ਕੀਤਾ ਤਾਂ ਬੰਦ ਕਰ ਦਿਆਂਗੇ ਬੀਮਾ ਭੁਗਤਾਨ

ਓਬਾਮਾਕੇਅਰ ‘ਤੇ ਟਰੰਪ ਦੀ ਧਮਕੀ- ਨਵਾਂ ਹੈਲਥਕੇਅਰ ਬਿੱਲ ਪਾਸ ਨਾ ਕੀਤਾ ਤਾਂ ਬੰਦ ਕਰ ਦਿਆਂਗੇ ਬੀਮਾ ਭੁਗਤਾਨ

ਵਾਸ਼ਿੰਗਟਨ/ਬਿਊਰੋ ਨਿਊਜ਼ :
ਓਬਾਮਾਕੇਅਰ ਖਤਮ ਕਰਨ ਦੀ ਕੋਸ਼ਿਸ਼ ਇੱਕ ਵਾਰ ਫਿਰ ਨਾਕਾਮ ਹੋਣ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਗੁੱਸਾ ਭੜਕ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਧਮਕੀ ਦਿੱਤੀ ਹੈ ਕਿ ਜੇਕਰ ਕਾਂਗਰਸ ਨੇ ਨਵਾਂ ਹੈਲਥਕੇਅਰ ਬਿੱਲ ਪਾਸ ਨਹੀਂ ਕੀਤਾ ਤਾਂ ਸਰਕਾਰ ਵੱਲੋਂ ਕੀਤਾ ਜਾਣ ਵਾਲਾ ਬੀਮਾ ਭੁਗਤਾਨ ਬੰਦ ਕਰ ਦਿੱਤਾ ਜਾਵੇਗਾ। ਟਰੰਪ ਨੇ ਲਿਖਿਆ, ‘ਜੇਕਰ ਨਵੇਂ ਹੈਲਥਕੇਅਰ ਬਿੱਲ ਨੂੰ ਤੁਰੰਤ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਬੀਮਾ ਕੰਪਨੀਆਂ ਅਤੇ ਕਾਂਗਰਸ ਮੈਂਬਰਾਂ ਲਈ ਬੇਲਆਉਟ ਜਲਦ ਹੀ ਖਤਮ ਹੋ ਜਾਣਗੇ। ਟਰੰਪ ਦਾ ਇਹ ਟਵੀਟ ਉਦੋਂ ਆਇਆ, ਜਦੋਂ ਸ਼ੁੱਕਰਵਾਰ ਨੂੰ ਰਿਪਬਲਿਕਨ ਸੇਨੇਟਰਸ ਓਬਾਮਾਕੇਅਰ ਖਤਮ ਕਰਨ ਦਾ ਪ੍ਰਸਤਾਵ ਪਾਸ ਨਹੀਂ ਕਰਾ ਸਕੇ।
ਟਰੰਪ ਨੇ ਆਪਣੇ ਟਵੀਟ ਵਿੱਚ ਦੋ ਧਮਕੀਆਂ ਦਿੱਤੀਆਂ। ਪਹਿਲੀ ਇਸ ਵਿਚ ਹਿੱਸਾ ਲੈਣ ਵਾਲੀਆਂ ਬੀਮਾ ਕੰਪਨੀਆਂ ਨੂੰ। ਇਸ ਵਿੱਚ ਘੱਟ-ਆਮਦਨ ਦੇ ਲੋਕਾਂ ਨੂੰ ਹੈਲਥ ਕਵਰੇਜ ਦੇਣ ਲਈ ਬੀਮਾ ਕੰਪਨੀਆਂ ਨੂੰ ਮਿਲਣ ਵਾਲੀ ਸਬਸਿਡੀ ਦਾ ਹਵਾਲਾ ਸ਼ਾਮਲ ਸੀ। ਅਮਰੀਕਾ ਦੀ ਸਮੂਹ ਸਰਕਾਰ ਵੱਲੋਂ ਸਬਸਿਡੀ ਦੇ ਤੌਰ ਉੱਤੇ ਕਰੀਬ 8 ਬਿਲੀਅਨ ਡਾਲਰ (5.13 ਖਰਬ ਰੁਪਏ) ਦਿੱਤੇ ਜਾਂਦੇ ਹਨ।
ਦੂਜੀ ਧਮਕੀ ਕਾਂਗਰਸ ਦੇ ਮੈਂਬਰਾਂ ਲਈ ਸੀ, ਜਿਨ੍ਹਾਂ ਦੇ ਓਬਾਮਾਕੇਅਰ ਹੈਲਥ ਕਵਰੇਜ ਦਾ ਖਰਚ ਸਰਕਾਰ ਭਰਦੀ ਹੈ। 2010 ਦੇ ਹੈਲਥਕੇਅਰ ਕਾਨੂੰਨ ਮੁਤਾਬਕ ਕਾਂਗਰਸ ਮੈਂਬਰ ਅਤੇ ਉਨ੍ਹਾਂ ਦੇ ਸਟਾਫ ਵੀ ਓਬਾਮਾਕੇਅਰ ਦੇ ਦਾਇਰੇ ਵਿੱਚ ਸ਼ਾਮਲ ਕੀਤੇ ਗਏ ਹਨ। ਬੀਮਾ ਕੰਪਨੀਆਂ ਸਮੂਹ ਸਰਕਾਰ ਦੀ ਸਬਸਿਡੀ ਮਿਲਦੇ ਰਹਿਣ ਦੇ ਹਵਾਲੇ ਵਿੱਚ ਡੋਨਲਡ ਟਰੰਪ ਅਤੇ ਕਾਨੂੰਨ ਨਿਰਮਾਤਾਵਾਂ ਦਾ ਭਰੋਸਾ ਚਾਹੁੰਦੀਆਂ ਹਨ। ਭਰੋਸਾ ਨਹੀਂ ਮਿਲਣ ਦੀ ਹਾਲਤ ਵਿੱਚ ਕਈ ਬੀਮਾ ਕਪਨੀਆਂ ਬੀਮਾ ਪਲਾਨ ਦੀ ਦਰ 20 ਫੀਸਦੀ ਤੱਕ ਵਧਾਉਣ ਦੀ ਤਿਆਰੀ ਵਿੱਚ ਹਨ। ਬੀਮਾ ਪ੍ਰੀਮਿਅਮ ਵਧਾਉਣ ਦੀ ਡੈੱਡਲਾਇਨ 16 ਅਗਸਤ ਤੈਅ ਕੀਤੀ ਗਈ ਹੈ।