ਅਮਰੀਕਾ ਦੇ ਹੋਸਟਨ ਸ਼ਹਿਰ ਵਿਚ ਇਕ ਛੋਟਾ ਜਹਾਜ਼ ਤਬਾਹ, ਇਕ ਮੌਤ, ਬਿਜਲੀ ਗੁੱਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਜ ਟੈਕਸਾਸ ਦੇ ਹੋਸਟਨ ਸ਼ਹਿਰ ਵਿਚ ਇਕ ਛੋਟਾ ਜਹਾਜ਼ ਬਿਜਲੀ ਦੀ ਲਾਈਨ ਨਾਲ ਟਕਰਾ ਕੇ ਜਮੀਨ ਉਪਰ ਆ ਡਿੱਗਾ। ਇਸ ਘਟਨਾ ਵਿਚ ਇਕ ਵਿਅਕਤੀ ਮਾਰਿਆ ਗਿਆ। ਹੈਰਿਸ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਇਸ ਘਟਨਾ ਕਾਰਨ ਇਲਾਕੇ ਵਿਚ ਬਿਜਲੀ ਗੁੱਲ ਹੋ ਗਈ । ਹੈਰਿਸ ਕਾਊਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਕਿਹਾ ਹੈ ਕਿ ਤਬਾਹ ਹੋਇਆ ਕਰਾਪ ਡਸਟਰ ਕਿਸਮ ਦਾ ਜਹਾਜ਼ ਹੈ ਜਿਸ ਦੀ ਵਰਤੋਂ ਫਸਲਾਂ ਉਪਰ ਕੀੜੇ ਮਾਰ ਦਵਾਈਆਂ ਛਿੜਕਣ ਜਾਂ ਹੋਰ ਸਮਗਰੀ ਲਿਜਾਣ ਲਈ ਕੀਤੀ ਜਾਂਦੀ ਹੈ। ਘਟਨਾ ਦੀ ਜਾਂਚ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਕਰ ਰਿਹਾ ਹੈ।
Comments (0)