ਮਾਨ ਤੇ ਹਰਸਿਮਰਤ ਦਾ ਇਕੋ ਜਵਾਬ, ਸਾਡੇ ਬਿਆਨ ਤੋੜੇ ਗਏ

ਮਾਨ ਤੇ ਹਰਸਿਮਰਤ ਦਾ ਇਕੋ ਜਵਾਬ, ਸਾਡੇ ਬਿਆਨ ਤੋੜੇ ਗਏ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣ ਕਮਿਸ਼ਨ ਕੋਲ ਉਨ੍ਹਾਂ ਖਿਲਾਫ ਪੁੱਜੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਵੀਥਕੇਥ ਸਿੰਘ ਨੇ ਦੋਹਾਂ ਆਗੂਆਂ ਦੇ ਜਵਾਬ ਹਾਸਲ ਹੋਣ ਦੀ ਪੁਸ਼ਟੀ ਕੀਤੀ ਹੈ।
ਯਾਦ ਰਹੇ ਕਿ ਭਗਵੰਤ ਮਾਨ ਖ਼ਿਲਾਫ਼ ਅਕਾਲੀ ਦਲ ਵੱਲੋਂ ਕੀਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਪਥਰਾਅ ਲਈ ਲੋਕਾਂ ਨੂੰ ਭੜਕਾਇਆ। ਇਸੇ ਤਰ੍ਹਾਂ ਸ੍ਰੀਮਤੀ ਬਾਦਲ ਖਿਲਾਫ ਦੋਸ਼ ਸਨ ਕਿ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇ ਕਿਤੇ ਬਾਦਲ ਨੇ ਆਪਣੇ ਵਰਕਰਾਂ ਨੂੰ ਡਾਂਗਾਂ ਚੁੱਕਣ ਲਈ ਕਹਿ ਦਿੱਤਾ ਤਾਂ ਉਹ ਮੂੰਹ ਦਿਖਾਉਣ ਜੋਗੇ ਤਾਂ ਕੀ ਰਹਿਣਗੇ, ਸਗੋਂ ਉਨ੍ਹਾਂ ਦਾ ਬਚਣਾ ਵੀ ਔਖਾ ਹੋ ਜਾਵੇਗਾ।