ਨਵੇਂ ਪ੍ਰਵਾਸੀ ਅਮਰੀਕੀਆਂ ਵਿਚੋਂ ਫੈਲੋਸ਼ਿੱਪ ਲਈ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ

ਨਵੇਂ ਪ੍ਰਵਾਸੀ ਅਮਰੀਕੀਆਂ ਵਿਚੋਂ ਫੈਲੋਸ਼ਿੱਪ ਲਈ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ
ਕੈਪਸ਼ਨ ਫੈਲੋਸ਼ਿੱਪ ਲਈ ਚੁਣੇ 6 ਭਾਰਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਵੇਂ ਅਮਰੀਕੀਆਂ ਲਈ ਪ੍ਰਵਾਸੀ ਤੇ ਪ੍ਰਵਾਸੀਆਂ ਦੇ ਬੱਚਿਆਂ ਵਾਸਤੇ ਗਰੈਜੂਏਟ ਸਕੂਲ ਪ੍ਰੋਗਰਾਮ ਤਹਿਤ ਮੈਰਿਟ ਅਧਾਰਤ ਪਾਲ ਐਂਡ ਡੇਜ਼ੀ ਸੋਰੋਸ ਫੈਲੋਸ਼ਿੱਪਸ ਵਾਸਤੇ 2024 ਦੇ 30 ਜੇਤੂਆਂ ਵਿਚ 6 ਭਾਰਤੀ ਅਮਰੀਕੀ ਵਿਦਿਆਰਥੀ ਸ਼ਾਮਿਲ ਹਨ। ਇਨਾਂ 30 ਜੇਤੂਆਂ ਦੀ ਚੋਣ 2323 ਪ੍ਰਾਰਥੀਆਂ ਵਿਚੋਂ ਕੀਤੀ ਗਈ ਹੈ ਜਿਨਾਂ ਨੇ ਪੜਾਈ ਦੇ ਖੇਤਰ ਵਿਚ ਵਰਣਨਯੋਗ ਪ੍ਰਾਪਤੀਆਂ ਕੀਤੀਆਂ ਹਨ। ਇਨਾਂ ਵਿਚੋਂ ਹਰੇਕ ਨੂੰ ਗਰੈਜੂਏਟ ਪੜਾਈ ਲਈ 90,000 ਡਾਲਰ ਤੱਕ ਦਿੱਤੇ ਜਾਣਗੇ। ਇਸ ਫੈਲੋਸ਼ਿਪ ਦੇ ਜੇਤੂ 6 ਭਾਰਤੀ ਅਮਰੀਕੀ ਵਿਦਿਆਰਥੀਆਂ ਵਿਚ ਅਯੂਸ਼ ਕਰਨ, ਅਕਸ਼ੈ ਸਵਾਮੀਨਾਥਨ, ਕੀਰਥਨਾ ਹੋਗਿਰਾਲਾ, ਮਾਲਾਵਿਕਾ ਕਾਨਨ, ਸ਼ੂਭਵੂ ਭੱਟਾਚਾਰੀਆ ਤੇ ਅਨਾਨਿਯਾ ਅਗਸਟਿਨ ਮਲਹੋਤਰਾ ਸ਼ਾਮਿਲ ਹਨ। ਪਿਛਲੇ 26 ਸਾਲਾਂ ਦੌਰਾਨ ਇਸ ਪ੍ਰੋਗਰਾਮ ਤਹਿਤ 80 ਕਰੋੜ ਡਾਲਰ ਤੋਂ ਵਧ ਦਿੱਤੇ ਜਾ ਚੁੱਕੇ ਹਨ ਤੇ ਇਸ ਫੈਲੋਸ਼ਿੱਪ ਤਹਿਤ ਵਿਦਿਆਰਥੀਆਂ ਨੇ ਦਵਾਈਆਂ ਦੇ ਖੇਤਰ ਤੋਂ ਲੈ ਕੇ ਆਰਟਸ ,ਲਾਅ ਤੇ
ਬਿਜ਼ਨਸ ਦੇ ਖੇਤਰ ਵਿਚ ਪੜਾਈ ਕੀਤੀ ਹੈ।
ਕੈਪਸ਼ਨ ਫੈਲੋਸ਼ਿੱਪ ਲਈ ਚੁਣੇ 6 ਭਾਰਤੀ