ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਕਾਰਨਾਂ ਦੀ ਸਹੀ ਜਾਂਚ ਕਰਵਾਈ ਜਾਵੇ: ਸਿੱਖ ਫੈਡਰੇਸ਼ਨ ਅਮਰੀਕਾ

ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਕਾਰਨਾਂ ਦੀ ਸਹੀ ਜਾਂਚ ਕਰਵਾਈ ਜਾਵੇ: ਸਿੱਖ ਫੈਡਰੇਸ਼ਨ ਅਮਰੀਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ: ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿਚ ਉਹਨਾਂ ਨੇ ਕਿਹਾ, ਭਾਈ ਅਵਤਾਰ ਸਿੰਘ ਖੰਡਾ ਜੋ ਕਿ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੇ ਭੁਝੰਗੀ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਖੁਖਰਾਣਾ ਦੇ ਭਤੀਜੇ ਸਨ। ਉਹ ਬੀਤੇ ਕਲ ਇੰਗਲੈਂਡ ਵਿਚ ਅਕਾਲ ਚਲਾਣਾ ਕਰ ਗਏ, ਭਾਰਤੀ ਸਰਕਾਰ ਦੁਆਰਾ ਸਿੱਖਾਂ ਨਾਲ ਕੀਤੇ ਜਾ ਰਹੇ ਤਸ਼ੱਦਦ ਖਿਲਾਫ ਉਹ ਖੁਲਕੇ ਬੋਲਦੇ ਸਨ ਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਸਮਰਥਕ ਸਨ ਅਤੇ ਆਖਰੀ ਸਾਹਾਂ ਤੱਕ ਖਾਲਿਸਤਾਨ ਲਈ ਸੰਘਰਸ਼ ਕਰਦੇ ਰਹੇ।

ਉਹਨਾਂ ਨੇ ਅਪਣੇ ਆਖਰੀ ਸਮੇ ਵਿਚ ਵੀ ਕੌਮ ਲਈ ਚੜ੍ਹਦੀ ਕਲਾ ਦਾ ਸੁਨੇਹਾ ਦਿਤਾ ਓਹਨਾ ਕਿਹਾ, " ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ! ਸਾਰੇ ਚੜ੍ਹਦੀ ਕਲਾ ਵਿਚ ਰਹਿਓ, ਮਹਾਰਾਜ ਦੇ ਭਾਣੇ ਅੰਦਰ, ਆਪਾਂ ਵੀ ਚੜ੍ਹਦੀ ਕਲਾ ਚ ਆਂ, ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਿਓ ਕਿਸੇ ਪਾਸਿਓਂ ਆਪਾਂ ਡੋਲਣਾ ਨੀ, ਬੰਦੇ ਆਓਂਦੇ ਜਾਂਦੇ ਰਹਿੰਦੇ ਨੇ, ਮਹਾਰਾਜ ਆਪੇ.....ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ! ਖਾਲਿਸਤਾਨ ਜਿੰਦਾਬਾਦ"

ਉਹਨਾਂ ਦੇ ਪਰਿਵਾਰ ਨੇੜਲੇ ਸਿੰਘਾਂ ਦਾ ਕਹਿਣਾ ਹੈ ਕਿ ਭਾਈ ਸਾਹਿਬ ਨੂੰ ਖੂਨ ਦਾ ਕੈਂਸਰ ਸੀ ਤੇ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ, ਗੁਰੂ ਸਾਹਿਬ ਭਾਈ ਸਾਹਿਬ ਨੂੰ ਅਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਕੌਮ ਨੂੰ ਚੜ੍ਹਦੀ ਕਲਾ ਵਿਚ ਅਪਣੇ ਆਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਤਕ ਜੰਗ ਲੜਨ ਦਾ ਬਲ ਬਖਸ਼ਣ। ਸਾਡੇ ਵਲੋਂ ਇੰਗਲੈਂਡ ਦੇ ਸਿੱਖਾਂ ਨੂੰ ਵੀ ਬੇਨਤੀ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਕਾਰਨਾਂ ਦੀ ਸਹੀ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਨਤੀਜੇ ਹੋਣ ਓਹੋ ਹੀ ਜਨਤਕ ਕੀਤੇ ਜਾਣ।