ਪੀਸੀਏ ਸਭਿਆਚਾਰਕ ਮੇਲੇ ‘ਚ ਮਿਸ ਪੂਜਾ, ਰੌਸ਼ਨ ਪ੍ਰਿੰਸ, ਹਰਮਨ ਦੀਪ ਲਾਉਣਗੇ ਰੌਣਕਾਂ

ਪੀਸੀਏ ਸਭਿਆਚਾਰਕ ਮੇਲੇ ‘ਚ ਮਿਸ ਪੂਜਾ, ਰੌਸ਼ਨ ਪ੍ਰਿੰਸ, ਹਰਮਨ ਦੀਪ ਲਾਉਣਗੇ ਰੌਣਕਾਂ

28 ਮਈ, ਐਤਵਾਰ ਨੂੰ ਹੋ ਰਹੇ ਮੇਲੇ ਦੀਆਂ ਤਿਆਰੀਆਂ ਮੁਕੰਮਲ
ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ 28 ਮਈ, ਐਤਵਾਰ ਨੂੰ ਫਰਿਜ਼ਨੋ ਵਿਖੇ ਕਰਵਾਏ ਜਾ ਰਹੇ ਸਭਿਆਚਾਰਕ ਮੇਲੇ ਦੇ ਸਬੰਧ ਵਿੱਚ ਵੁਡਵਰਡ ਪਾਰਕ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਬੋਰਡ ਮੈਬਰਾਂ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੇਲੇ ਵਿੱਚ ਜਿਥੇ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਆਪੋ-ਆਪਣੇ ਜੌਹਰ ਵਿਖਾਉਣਗੀਆਂ, ਉਥੇ ਗਾਇਕ ਰੌਸ਼ਨ ਪ੍ਰਿੰਸ, ਮਿਸ ਪੂਜਾ ਤੇ ਹਰਮਨ ਦੀਪ ਵੀ ਮੇਲੇ ਦੀਆਂ ਰੌਣਕਾਂ ਵਧਾਉਣਗੇ। ਮੇਲੇ ਲਈ ਮੁਫਤ ਦਾਖਲਾ ਹੋਣ ਕਾਰਨ ਪ੍ਰਬੰਧਕਾਂ ਨੂੰ ਇਸ ਵਾਰ ਰਿਕਾਰਡ ਤੋੜ ਇਕੱਠ ਹੋਣ ਦੀ ਸੰਭਾਵਨਾ ਹੈ। ਇਸੇ ਲਈ ਪ੍ਰਬੰਧਕਾਂ ਵਲੋਂ ਸਾਰੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਸੁਰੱਖਿਆ ਦੇ ਇੰਤਜ਼ਾਮਾਤ ਦੇ ਨਾਲ ਨਾਲ ਹਰ ਤਰ੍ਹਾਂ ਦੇ ਨਸ਼ੇ ‘ਤੇ ਪੂਰਨ ਪਾਬੰਦੀ ਰਹੇਗੀ। ਸਟੇਜ ਸੰਚਾਲਨ ਰੂਬੀ ਸਰਾਂ ਤੇ ਮਿੱਕੀ ਸਰਾਂ ਕਰਨਗੇ। ਮਿੱਕੀ ਸਰਾਂ ਆਪਣੇ ਕੁਝ ਮਕਬੂਲ ਗੀਤਾ ਵੀ ਸੁਣਾਉਣਗੇ। ਇਹ ਮੇਲਾ ਬਾਅਦ ਦੁਪਹਿਰ 1:00 ਵਜੇ ਤੋਂ ਦੇਰ ਸ਼ਾਮ ਤੱਕ ਚੱਲੇਗਾ। ਹੋਰ ਵਧੇਰੇ ਜਾਣਕਾਰੀ ਲਈ ਮਿੱਕੀ ਸਰਾਂ ਨਾਲ 408-966-7019 ਜਾਂ ਜਗਰੂਪ ਭੰਡਾਲ ਨਾਲ (559) 917-9608 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।