ਵਿਦੇਸ਼ ਜਾਣ ਦੀ ਲਾਲਸਾ ਚਾਹ ਵਿਚ  ਨੌਜਵਾਨ ਅੰਮ੍ਰਿਤਸਰ ਏਅਰਪੋਰਟ ਦੀ ਕੰਧ ਟੱਪ ਕੇ ਦੁਬਈ ਦੇ ਜਹਾਜ਼ ਤਕ ਪੁੱਜਾ

ਵਿਦੇਸ਼ ਜਾਣ ਦੀ ਲਾਲਸਾ ਚਾਹ ਵਿਚ  ਨੌਜਵਾਨ ਅੰਮ੍ਰਿਤਸਰ ਏਅਰਪੋਰਟ ਦੀ ਕੰਧ ਟੱਪ ਕੇ ਦੁਬਈ ਦੇ ਜਹਾਜ਼ ਤਕ ਪੁੱਜਾ

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ : ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਕ੍ਰੇਜ਼ ਹੈ, ਇਹ ਗੱਲ ਸਾਰੇ ਜਾਣਦੇ ਹਨ। ਹਾਲਾਂਕਿ ਪੰਜਾਬ ਦੇ ਇਕ ਨੌਜਵਾਨ ਨੇ ਇਸ ਲਈ ਸਾਰੀਆਂ ਹੱਦਾਂ ਤੋੜ ਦਿੱਤੀਆਂ। ਉਹ ਸੁਰੱਖਿਆ ਕੰਧ 'ਤੇ ਚੜ੍ਹ ਕੇ ਹਵਾਈ ਅੱਡੇ ਵਿਚ ਦਾਖਲ ਹੋਇਆ ਅਤੇ ਇੰਡੀਆ ਐਕਸਪ੍ਰੈਸ ਦੀ ਫਲਾਈਟ ਤਕ ਜਾ ਪੁੱਜਾ ਜੋ ਦੁਬਈ ਜਾ ਰਹੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਉਹ ਜਹਾਜ਼ ਵਿੱਚ ਦਾਖਲ ਹੁੰਦਾ, ਸੀਆਈਐਸਐਫ ਦੇ ਜਵਾਨਾਂ ਨੇ ਉਸਨੂੰ ਦੇਖਿਆ ਤੇ ਤੁਰੰਤ ਹਿਰਾਸਤ ਵਿੱਚ ਲੈ ਲਿਆ। ਹਵਾਈ ਅੱਡੇ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਤੇ ਆਪਣੀ ਨਾਕਾਮੀ ਕਾਰਨ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਤਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਨਾਲ ਏਅਰਪੋਰਟ 'ਤੇ ਪਹੁੰਚਿਆ ਸੀ।ਫਿਲਹਾਲ ਦੋਸ਼ੀ ਨੌਜਵਾਨ ਸੀਆਈਐਸਐਫ ਦੀ ਹਿਰਾਸਤ 'ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨੌਜਵਾਨ ਕਹਿ ਰਿਹਾ ਹੈ ਕਿ ਉਹ ਵਿਦੇਸ਼ ਜਾ ਕੇ ਪੈਸੇ ਕਮਾਉਣਾ ਚਾਹੁੰਦਾ ਹੈ ਅਤੇ ਇਸੇ ਲਈ ਕੰਧ ਟੱਪ ਕੇ ਅੰਦਰ ਦਾਖਲ ਹੋਇਆ। ਉਸਦੀ ਜੇਬ ਵਿਚੋਂ ਇੱਕ ਆਧਾਰ ਕਾਰਡ ਐਨਰੋਲਮੈਂਟ ਸਲਿੱਪ ਮਿਲੀ ਜੋ ਕਾਫੀ ਫਟੀ ਹੋਈ ਹੈ। ਫਿਲਹਾਲ ਉਸ ਦੇ ਸ਼ਬਦਾਂ ਤੋਂ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ।