ਯੂਨੀਸੈੱਫ ਵਿਚ ਵਿਦਿਆਰਥਣ ਕੁਹੂ  ਰਿਪੋਰਟਰ ਲੇਖਕਾ ਬਣੀ

ਯੂਨੀਸੈੱਫ ਵਿਚ ਵਿਦਿਆਰਥਣ ਕੁਹੂ  ਰਿਪੋਰਟਰ ਲੇਖਕਾ ਬਣੀ

ਅੰਮ੍ਰਿਤਸਰ ਟਾਈਮਜ਼

ਐੱਸ. ਏ. ਐੱਸ. ਨਗਰ-ਮੁਹਾਲੀ ਦੇ ਇਕ ਪ੍ਰਾਈਵੇਟ ਸਕੂਲ ਦੀ 12 ਸਾਲਾਂ ਦੀ ਵਿਦਿਆਰਥਣ ਕੁਹੂ ਨੂੰ ਸੰਯੁਕਤ ਰਾਸ਼ਟਰ ਚਿਲਡਰਨ ਫ਼ੰਡ ਸਿਮਟ ਭਾਵ ਯੂਨੀਸੈੱਫ ਸਿਮਟ ਵਿਚ ਰਿਪੋਰਟਰ ਲੇਖਕਾ ਬਣਨ ਦਾ ਮੌਕਾ ਮਿਲਿਆ ਹੈ । ਸੰਯੁਕਤ ਰਾਸ਼ਟਰ ਚਿਲਡਰਨ ਫ਼ੰਡ ਸਿਮਟ ਅਤੇ ਨੋਡਲ ਐਂਗਲੀਆਂ ਸਕੂਲਾਂ ਵਲੋਂ ਕਰਵਾਏ ਇਸ ਸਰਵੇ ਦੌਰਾਨ ਵਿਦਿਆਰਥਣ ਕੁਹੂ ਨੂੰ ਇਹ ਮੌਕਾ ਮਿਲਿਆ ।ਇਸ ਸਰਵੇ ਦੌਰਾਨ ਸਮਾਜ ਵਿਚ ਅਸਮਾਨਤਾ, ਗ਼ਰੀਬੀ, ਜਲਵਾਯੂ, ਵਾਤਾਵਰਣ ਦੀ ਗਿਰਾਵਟ, ਸ਼ਾਂਤੀ ਅਤੇ ਨਿਆਂ ਵਰਗੀਆਂ ਵਿਸ਼ਵ-ਵਿਆਪੀ ਚੁਣੌਤੀਆਂ ਸਬੰਧੀ ਡਾਟਾ ਇਕੱਤਰ ਕਰਦੇ ਹੋਏ ਚਰਚਾ ਕੀਤੀ ਗਈ ।ਕੁਹੂ ਨੇ ਇਸ ਆਨਲਾਈਨ ਸੰਮੇਲਨ ਦੌਰਾਨ ਚਰਚਾ ਕਰਦੇ ਹੋਏ ਕਿਹਾ ਕਿ ਡਿਜ਼ੀਟਲ ਪਲੇਟਫਾਰਮ ਰਾਹੀਂ ਅੱਜ ਦੀ ਨੌਜਵਾਨ ਪੀੜ੍ਹੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਦੇ ਹੋਏ ਸਮਾਜ ਵਿਚ ਨਵੀਂ ਤਬਦੀਲੀ ਲਿਆ ਸਕਦੀ ਹੈ । ਸੋਸ਼ਲ ਮੀਡੀਆ ਤੇ ਹੋਰ ਡਿਜ਼ੀਟਲ ਪਲੇਟਫਾਰਮ ਰਾਹੀਂ ਅੱਜ ਸਾਡੇ ਆਸ-ਪਾਸ ਫੈਲੀਆਂ ਕੁਰੀਤੀਆਂ ਜਾਂ ਕਿਸੇ ਤਰ੍ਹਾਂ ਦੀ ਅਸਮਾਜਿਕ ਸਥਿਤੀ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕੀਤਾ ਜਾ ਸਕਦਾ ਹੈ । ਕੁਹੂ ਅਨੁਸਾਰ ਅਸੀਂ ਸੋਸ਼ਲ ਮੀਡੀਆ ਰਾਹੀਂ ਬੋਲਣ ਅਤੇ ਪ੍ਰਗਟਾਵਾ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਕੇ ਸਮਾਜ ਨੂੰ ਸਹੀ ਸੇਧ ਦਿੰਦੇ ਹੋਏ ਯੂਨੀਸੈੱਫ ਤੇ ਸਮਾਜ ਦੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ