ਪੰਜਾਬ ਦੇ 55 ਸਕੂਲ ਜਿੱਥੇ ਅਧਿਆਪਕ ਹੀ ਨਹੀਂ ਹਨ

ਪੰਜਾਬ ਦੇ 55 ਸਕੂਲ ਜਿੱਥੇ ਅਧਿਆਪਕ ਹੀ ਨਹੀਂ ਹਨ

ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਖੇਤਰ ਵਿੱਚ ਪੈਂਦੇ 6 ਜ਼ਿਲ੍ਹਿਆਂ ਦੇ ਘੱਟੋ-ਘੱਟ ਅਜਿਹੇ 55 ਸਕੂਲਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਹਨਾਂ ਵਿੱਚ ਇੱਕ ਵੀ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਲਈ ਤੈਨਾਤ ਨਹੀਂ ਹੈ। ਇਸ ਤੋਂ ਇਲਾਵਾ 150 ਪ੍ਰਾਇਮਰੀ ਸਕੂਲ ਅਜਿਹੇ ਹਨ ਜਿਹਨਾਂ ਬਿੱਚ ਸਿਰਫ ਇੱਕ ਅਧਿਆਪਕ ਹੀ ਬੱਚਿਆਂ ਨੂੰ ਪੜ੍ਹਾਉਣ ਲਈ ਤੈਨਾਤ ਕੀਤਾ ਗਿਆ ਹੈ। ਜੇ ਪੂਰੇ ਪੰਜਾਬ ਦੇ ਅੰਕੜਿਆਂ ਦੀ ਗੱਲ ਕਰਨੀ ਹੋਵੇ ਤਾਂ 1000 ਤੋਂ ਵੱਧ ਅਜਿਹੇ ਸਕੂਲ ਹਨ ਜਿੱਥੇ ਸਿਰਫ ਇੱਕ ਅਧਿਆਪਕ ਹੈ। 

ਇੱਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਪੰਜਾਬ ਅੰਦਰ 401 ਅਜਿਹੇ ਸਕੂਲ ਹਨ ਜਿੱਥੇ 5 ਤੋਂ ਵੱਧ ਵਿਦਿਆਰਥੀ ਨਹੀਂ ਹਨ ਤੇ ਇਹਨਾਂ ਵਿੱਚ 605 ਅਧਿਆਪਕ ਤੈਨਾਤ ਹਨ। ਇਹਨਾਂ ਅੰਕੜਿਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਰਾਜਸੀ ਸਿਫਾਰਸ਼ਾਂ ਕਾਰਨ ਅਧਿਆਪਕ ਚੁਣਵੇਂ ਸਕੂਲਾਂ ਵਿੱਚ ਬਦਲੀਆਂ ਕਰਵਾਉਂਦੇ ਹਨ ਤੇ ਕੋਈ ਸਹੀ ਢੰਗ ਦੀ ਪ੍ਰਣਾਲੀ ਇਸ ਵਿਸ਼ੇ 'ਤੇ ਲਾਗੂ ਨਹੀਂ ਕੀਤੀ ਜਾ ਰਹੀ। 

ਹੁਣ ਜਦੋਂ ਪੰਜਾਬ ਸਰਕਾਰ ਨਵੀਂ ਤਬਦੀਲੀ ਨੀਤੀ ਲਾਗੂ ਕਰਨ ਜਾ ਰਹੀ ਹੈ ਤਾਂ ਇਸ ਦੇ ਕੀ ਸਿੱਟੇ ਨਿੱਕਲਦੇ ਹਨ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਪਰ ਹੁਣ ਤੱਕ ਪੰਜਾਬ ਦੇ ਬੱਚਿਆਂ ਦੀ ਸਿੱਖਿਆ ਦਾ ਜੋ ਨੁਕਸਾਨ ਹੋ ਚੁੱਕਿਆ ਹੈ ਉਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ