ਹੁਣ ਕੋਵੈਕਸੀਨ ਲਗਵਾਉਣ ਵਾਲੇਹੋ ਰਹੇ ਨੇ ਬਿਮਾਰੀਆਂ ਦੇ ਸ਼ਿਕਾਰ

ਹੁਣ ਕੋਵੈਕਸੀਨ ਲਗਵਾਉਣ ਵਾਲੇਹੋ ਰਹੇ ਨੇ ਬਿਮਾਰੀਆਂ ਦੇ ਸ਼ਿਕਾਰ

*926 ਭਾਗੀਦਾਰਾਂ 'ਚੋਂ ਲਗਭਗ 50 ਫ਼ੀਸਦੀ ਨੇ ਫਾਲੋ-ਅਪ ਪੀਰੀਅਡ ਦੌਰਾਨ ਲਾਗਾਂ ਦੀ ਸ਼ਿਕਾਇਤ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ-ਬਨਾਰਸ ਹਿੰਦੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਭਾਰਤ ਬਾਇਓਟੈੱਕ ਦੀ ਐਂਟੀ-ਕੋਵਿਡ ਵੈਕਸੀਨ ਕੋਵੈਕਸੀਨ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਇਕ ਸਾਲ ਦੇ ਫਾਲੋ-ਅੱਪ ਅਧਿਐਨ ਕਰਨ ਬਾਅਦ ਪਤਾ ਲਗਾਇਆ ਹੈ ਕਿ ਇਹ (ਕੋਵੈਕਸੀਨ) ਟੀਕਾ ਲਗਵਾਉਣ ਵਾਲੇ ਲਗਭਗ ਇਕ ਤਿਹਾਈ ਲੋਕਾਂ ਨੇੇ 'ਵਿਸ਼ੇਸ਼ ਦਿਲਚਸਪੀ ਦੀਆਂ ਪ੍ਰਤੀਕੂਲ ਘਟਨਾਵਾਂ' ਜਾਂ (ਏ.ਈ.ਐਸ.ਆਈ.) ਦੀ ਸ਼ਿਕਾਇਤ ਕੀਤੀ ਹੈ | ਇਸ ਅਧਿਐਨ ਵਿਚ ਸ਼ਾਮਿਲ 926 ਭਾਗੀਦਾਰਾਂ 'ਚੋਂ ਲਗਭਗ 50 ਫ਼ੀਸਦੀ ਨੇ ਫਾਲੋ-ਅਪ ਪੀਰੀਅਡ ਦੌਰਾਨ ਲਾਗਾਂ ਦੀ ਸ਼ਿਕਾਇਤ ਕੀਤੀ, ਜਿਸ 'ਚ ਵਾਇਰਲ ਉਪਰਲੇ ਸਾਹ ਦੀ ਨਾਲੀ ਦੀਆਂ ਲਾਗਾਂ ਦਾ ਪ੍ਰਭਾਵ ਸੀ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੰਭੀਰ ਏ.ਈ.ਐਸ.ਆਈ. 'ਚ ਸਟ੍ਰੋਕ ਤੇ ਗੁਇਲੇਨ-ਬੈਰੇ ਸਿੰਡਰੋਮ ਸ਼ਾਮਿਲ ਸਨ, ਜੋ ਇਕ ਫ਼ੀਸਦੀ ਵਿਅਕਤੀਆਂ ਵਿਚ ਰਿਪੋਰਟ ਕੀਤੇ ਗਏ | ਇਸ ਅਧਿਐਨ ਵਿਚ ਕਿਸ਼ੋਰਾਂ ਤੇ ਬਾਲਗਾਂ 'ਚ ਬੀ.ਬੀ.ਵੀ. 152 (ਕੋਵੇਕਸੀਨ) ਵੈਕਸੀਨ ਨੂੰ ਲੰਬੇ ਸਮੇਂ ਦੀ ਸੁਰੱਖਿਆ ਦਾ ਦਾਅਵਾ ਕੀਤਾ ਹੈ। 'ਸਪਿ੍ੰਗਰ ਨੇਚਰ ਜਰਨਲ' ਵਿਚ ਪ੍ਰਕਾਸ਼ਿਤ ਇਹ ਅਧਿਐਨ ਯੂ.ਕੇ. ਦੀ ਫਾਰਮਾਸਿਊਟੀਕਲ ਦਿੱਗਜ ਕੰਪਨੀ 'ਐਸਟਰਾਜ਼ੇਨੇਕਾ' ਵਲੋਂ ਯੂ.ਕੇ. ਦੀ ਇਕ ਅਦਾਲਤ 'ਚ ਇਹ ਮੰਨਣ ਤੋਂ ਬਾਅਦ ਆਇਆ ਹੈ ਕਿ ਕੋਵਿਡ ਵੈਕਸੀਨ (ਕੋਵਿਡਸ਼ੀਡਲ) ਖੂਨ ਦੇ ਜੰਮਣ ਤੇ ਪਲੇਟਲੇਟ ਦੀ ਗਿਣਤੀ ਨੂੰ ਘੱਟ ਕਰਨ ਦੇ ਦੁਰਲੱਭ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। ਬੀ.ਐਚ.ਯੂ. ਦੇ ਖੋਜਕਰਤਾਵਾਂ ਵਲੋਂ ਜਨਵਰੀ 2022 ਤੋਂ ਅਗਸਤ 2023 ਤੱਕ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਕ ਤਿਹਾਈ ਵਿਅਕਤੀਆਂ ਨੇ ਏ.ਈ.ਐਸ.ਆਈ ਵਿਕਸਿਤ ਕੀਤਾ ਹੈ। ਨਵੀਂ ਸ਼ੁਰੂਆਤ ਚਮੜੀ ਤੇ ਚਮੜੀ ਦੇ ਹੇਠਲੇ ਵਿਕਾਰ, ਆਮ ਵਿਕਾਰ ਤੇ ਦਿਮਾਗੀ ਪ੍ਰਣਾਲੀ ਦੇ ਵਿਕਾਰ ਟੀਕਾ ਪ੍ਰਾਪਤ ਕਰਨ ਤੋਂ ਬਾਅਦ ਕਿਸ਼ੋਰਾਂ ਵਿਚ ਵੇਖੇ ਗਏ ਹਨ ਤੇ ਇਹ 3 ਤਿੰਨ ਸਭ ਤੋਂ ਆਮ ਵਿਕਾਰ ਸਨ। ਇਸ ਅਧਿਐਨ 'ਚ 635 ਕਿਸ਼ੋਰਾਂ ਤੇ 291 ਬਾਲਗਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬੀ.ਬੀ.ਵੀ. 152 (ਕੋਵੈਕਸੀਨ) ਵੈਕਸੀਨ ਮਿਲੀ ਸੀ।

ਇਨ੍ਹਾਂ ਭਾਗੀਦਾਰਾਂ 'ਤੇ ਟੀਕਾਕਰਨ ਦੇ 1 ਸਾਲ ਬਾਅਦ ਵਿਸ਼ੇਸ਼ ਦਿਲਚਸਪੀ ਵਾਲੀਆਂ ਲੰਬੇ ਸਮੇਂ ਦੀਆਂ ਪ੍ਰਤੀਕੂਲ ਘਟਨਾਵਾਂ ਬਾਰੇ ਟੈਲੀਫੋਨ ਰਾਹੀਂ ਇੰਟਰਵਿਊ ਕੀਤੀ ਗਈ ਸੀ। ਕਿਸ਼ੋਰਾਂ 'ਚ ਨਵੀਂ ਸ਼ੁਰੂਆਤ ਦੌਰਾਨ ਚਮੜੀ ਤੇ ਚਮੜੀ ਦੇ ਹੇਠਲੇ ਵਿਕਾਰ (10.5 ਪ੍ਰਤੀਸ਼ਤ), ਆਮ ਵਿਕਾਰ (10.2 ਪ੍ਰਤੀਸ਼ਤ), ਤੇ ਦਿਮਾਗੀ ਪ੍ਰਣਾਲੀ ਦੇ ਵਿਕਾਰ (4.7 ਪ੍ਰਤੀਸ਼ਤ) ਪਾਇਆ ਗਿਆ, ਜਦਕਿ ਬਾਲਗਾਂ 'ਚ ਆਮ ਵਿਕਾਰ (8.9), ਮਸੂਕਲੋਸਕੇਲਟਲ ਵਿਕਾਰ (5.8 ਪ੍ਰਤੀਸ਼ਤ), ਤੇ ਦਿਮਾਗੀ ਪ੍ਰਣਾਲੀ ਦੇ ਵਿਕਾਰ (5.5 ਪ੍ਰਤੀਸ਼ਤ) ਪਾਇਆ ਗਿਆ ਹੈ । ਅਧਿਐਨ ਅਨੁਸਾਰ ਔਰਤਾਂ ਵਿਚ ਮਾਹਵਾਰੀ ਸੰਬੰਧੀ ਅਸਧਾਰਨਤਾਵਾਂ 4.6 ਫ਼ੀਸਦੀ ਵੇਖੀ ਗਈ. ਜਦਕਿ 2.7 ਫ਼ੀਸਦੀ ਤੇ 0.6 ਫ਼ੀਸਦੀ ਭਾਗੀਦਾਰਾਂ ਦੀਆਂ ਅੱਖਾਂ ਦੀ ਅਸਧਾਰਨਤਾਵਾਂ ਤੇ ਹਾਈਪੋਥਾਇਰਾਇਡਿਜ਼ਮ ਦੇਖੇ ਗਏ ਸਨ | ਬਾਲਗਾਂ ਵਿਚ 4 ਮੌਤਾਂ (3 ਔਰਤਾਂ, 1 ਪੁਰਸ਼) ਦੀ ਰਿਪੋਰਟ ਕੀਤੀ ਗਈ ਸੀ।