ਥਾਣੇ ਵਿਚ ਸਿੱਖ ਨੌਜਵਾਨ 'ਤੇ ਅਣਮਨੁੱਖੀ ਤਸ਼ੱਦਦ ਢਾਹੁਣ ਵਾਲੇ ਪੁਲਸੀਆਂ 'ਤੇ ਕੇਸ ਦਰਜ ਹੋਇਆ

ਥਾਣੇ ਵਿਚ ਸਿੱਖ ਨੌਜਵਾਨ 'ਤੇ ਅਣਮਨੁੱਖੀ ਤਸ਼ੱਦਦ ਢਾਹੁਣ ਵਾਲੇ ਪੁਲਸੀਆਂ 'ਤੇ ਕੇਸ ਦਰਜ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੀ 6 ਮਈ ਨੂੰ ਪਿੰਡ ਕਸਬਾ ਭਰਾਲ ਦੇ ਦੋ ਸਿੱਖ ਨੌਜਵਾਨਾਂ ਨਾਲ ਸੰਦੌੜ ਪੁਲਸ ਥਾਣੇ ਵਿਚ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੇ ਮਾਮਲੇ 'ਚ ਚਾਰ ਪੁਲਸ ਮੁਲਾਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਏ.ਐੱਸ.ਆਈ ਸੁਖਵਿੰਦਰ ਸਿੰਘ ਏ.ਐੱਸ.ਆਈ ਯਾਦਵਿੰਦਰ ਸਿੰਘ ਹੋਮਗਾਰਡ ਕੇਸਰ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਖਿਲਾਫ ਆਈਪੀਸੀ ਦੀ ਧਾਰਾ 341/166/34 ਤਹਿਤ ਮੁਕੱਦਮਾ ਨੰਬਰ 59 ਦਰਜ ਕੀਤਾ ਗਿਆ ਹੈ। ਇਹਨਾਂ ਦੋਸ਼ੀ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਸੰਗਰੂਰ ਜ਼ਿਲ੍ਹੇ ਵਿਚ ਕਸਬਾ ਭਰਾਲ ਪਿੰਡ ਦੇ ਸਿਮਰਨਜੀਤ ਸਿੰਘ ਅਤੇ ਲਖਵੀਰ ਸਿਘ ਆਪਣੇ ਨਾਲ ਹੋਈ ਲੁੱਟ ਮਾਰ ਦੀ ਵਾਰਦਾਤ ਸਬੰਧੀ ਰਿਪੋਰਟ ਲਖਵਾਉਣ ਥਾਣੇ ਗਏ ਸੀ, ਜਿੱਥੇ ਪੁਲਸ ਨੇ ਉਹਨਾਂ ਦੀ ਰਿਪੋਰਟ ਲਿਖਣ ਦੀ ਵਜਾਏ ਉਹਨਾਂ 'ਤੇ ਅਣਮਨੁੱਖੀ ਤਸ਼ੱਦਦ ਢਾਹਿਆ ਸੀ। ਸਿਮਰਨਜੀਤ ਸਿੰਘ ਨੇ ਦੱਸਿਆ ਸੀ ਕਿ ਮਾਣਕੀ ਪਿੰਡ ਲਾਗੇ ਉਹਨਾਂ ਤੋਂ ਪੁਲਸ ਦੇ ਭੇਖ ਵਿਚ 20,000 ਰੁਪਏ ਖੋਹ ਕੇ ਫਰਾਰ ਹੋ ਗਏ ਸਨ। 

ਹੁਣ ਪੀੜਤ ਸਿਮਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 57 ਕਾਨੂੰਨ ਦੀ ਧਾਰਾ 3792(1)148/149 ਆਈ.ਪੀ.ਸੀ ਤਹਿਤ ਚਾਰ ਨਾ ਮਲੂਮ ਵਿਅਕਤੀਆਂ ਤੇ ਵੀ ਲੁੱਟ ਖੋਹ ਦਾ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।