ਦਲ ਖਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ ਨਮਿੱਤ ਅੰਤਿਮ ਅਰਦਾਸ ਸ਼ੁਕਰਵਾਰ ਪਹਿਲੀ ਦਸੰਬਰ ਨੂੰ ਨਨਕਾਣਾ ਸਾਹਿਬ ਵਿਖੇ ਹੋਵੇਗੀ

ਦਲ ਖਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ ਨਮਿੱਤ ਅੰਤਿਮ ਅਰਦਾਸ ਸ਼ੁਕਰਵਾਰ ਪਹਿਲੀ ਦਸੰਬਰ ਨੂੰ ਨਨਕਾਣਾ  ਸਾਹਿਬ ਵਿਖੇ ਹੋਵੇਗੀ

ਬਰਤਾਨੀਆ ‘ਚ ਜਥੇਦਾਰ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਮੌਕੇ ਜੁੜੇ ਲੋਕ।
ਜਲੰਧਰ/ਬਿਊਰੋ ਨਿਊਜ਼:
ਦਲ ਖ਼ਾਲਸਾ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਰਹੇ ਜਥੇਦਾਰ ਮਨਮੋਹਨ ਸਿੰਘ ਦੀ ਅੰਤਿਮ ਅਰਦਾਸ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ 1 ਦਸੰਬਰ ਨੂੰ ਕੀਤੀ ਜਾਵੇਗੀ ਜਦਕਿ ਚੜ੍ਹਦੇ ਪੰਜਾਬ (ਹੁਸ਼ਿਆਰਪੁਰ) ਵਿੱਚ ਸ਼ਰਧਾਂਜਲੀਆਂ 3 ਦਸੰਬਰ ਨੂੰ ਭੇਟ ਕੀਤੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਲ ਖਾਲਸਾ ਦੇ ਆਗੂਆਂ  ਕੰਵਰਪਾਲ ਸਿੰਘ ਅਤੇ ਸਤਿਨਾਮ ਸਿੰਘ ਨੇ ਦਿੱਤੀ। ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਯੂ.ਕੇ. ਦੇ ਇੱਕ ਹਸਪਤਾਲ ਵਿੱਚ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਸੀ। ਕੱਲ੍ਹ ਉਨ੍ਹਾਂ ਦਾ ਪੂਰੇ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਤੇ ਅਰਦਾਸ ਇੰਗਲੈਂਡ ਦੇ  ਸਾਊਥਾਲ ਸਥਿਤ ਗੁਰਦੁਆਰੇ ਵਿੱਚ ਕੀਤੀ ਗਈ।
ਯੂ.ਕੇ. ਦੀਆਂ ਸਮੂਹ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਸਕਾਰ ਮੌਕੇ ਯੂ.ਕੇ. ਸੰਸਦ ਮੈਂਬਰ ਲਾਰਡ ਨਜ਼ੀਰ ਅਹਿਮਦ ਅਤੇ ‘ਕਸ਼ਮੀਰੀ ਸੰਘਰਸ਼’ ਦੇ ਆਗੂ ਵੀ ਹਾਜ਼ਰ ਸਨ। ਮਨਮੋਹਨ ਸਿੰਘ ਨੇ ਸਿੱਖਾਂ ਅਤੇ ਮੁਸਲਮਾਨਾਂ ਦੇ ਰਿਸ਼ਤੇ ਮਜ਼ਬੂਤ ਕਰਨ ਲਈ ‘ਵਰਲਡ ਮੁਸਲਿਮ-ਸਿੱਖ ਫੈਡਰੇਸ਼ਨ’ ਨਾਮੀ ਸੰਸਥਾ ਬਣਾਈ ਸੀ ਤੇ ਉਹ ਪਾਕਿਸਤਾਨ ਦੇ ਸਿਆਸੀ ਹਲਕਿਆਂ ਵਿੱਚ ਚੰਗਾ ਅਸਰ-ਰਸੂਖ ਰੱਖਦੇ ਸਨ।