ਪੰਜਾਬ ਦੇ ਹੱਕਾਂ ਲਈ ਬੇਖੌਫ਼ ਆਵਾਜ਼ ਚੁੱਕਣ ਵਾਲੇ ਰਣਜੀਤ ਸਿੰਘ ਕੁੱਕੀ ਗਿੱਲ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਪੰਜਾਬ ਦੇ ਹੱਕਾਂ ਲਈ ਬੇਖੌਫ਼ ਆਵਾਜ਼ ਚੁੱਕਣ ਵਾਲੇ ਰਣਜੀਤ ਸਿੰਘ ਕੁੱਕੀ ਗਿੱਲ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਰਣਜੀਤ ਸਿੰਘ ਕੁਕੀ ਗਿੱਲ

*ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਨੂੰ ਬਣਿਆ ਜਾ ਰਿਹਾ ਨਿਸ਼ਾਨਾ

*ਇਸ ਮਸਲੇ 'ਤੇ ਪੰਜਾਬ ਸਰਕਾਰ ਚੁੱਪ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ
: ਪੰਜਾਬ ਦੇ ਹੱਕਾਂ ਲਈ ਬੇਖੌਫ਼ ਆਵਾਜ਼ ਚੁੱਕਣ ਵਾਲੇ ਰਣਜੀਤ ਸਿੰਘ ਕੁੱਕੀ ਗਿੱਲ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕੁੱਝ ਅਣਪਛਾਤੇ ਵਿਆਕਤੀਆਂ ਵੱਲੋਂ ਉਹਨਾਂ ਦੀ ਰੇਕੀ ਕੀਤੀ ਗਈ ਫੇਰ ਓਹਨਾ ਦੇ ਘਰ ਦੀ ਨਿਸ਼ਾਨਦੇਹੀ ਕਿਤੇ ਜਾਣ ਦੀ ਖ਼ਬਰ ਹੈ । ਖੂਫੀਆਂ ਵਿਭਾਗ ਕੋਲ ਪਹਿਲਾਂ ਹੀ ਗਿੱਲ ਸਾਹਿਬ ਨੂੰ ਖ਼ਤਰੇ ਬਾਰੇ ਜਾਣਕਾਰੀ ਹੈ ।ਇਸ ਬਾਰੇ ਪੰਜਾਬ ਸਰਕਾਰ ਦੀ ਚੁੱਪੀ  ਇਸ ਗ਼ਲ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਹੱਕਾਂ ਬਾਰੇ ਬੋਲਣ ਵਾਲ਼ਿਆਂ ਨੂੰ ਚੁੱਪ ਕਰਵਾਉਣ ਚ ਉਹ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹੈ ।
ਦੱਸਣਯੋਗ ਹੈ ਕਿ  ਰਣਜੀਤ  ਸਿੰਘ ਕੁੱਕੀ ਗਿੱਲ  ਪੰਜਾਬ ਦੀ ਉਹ ਬੇਖ਼ੌਫ਼ ਆਵਾਜ਼ ਹਨ, ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨ ਦਿਲਾਂ ਉੱਪਰ ਜਜ਼ਬਾ ਅਤੇ ਕੌਮ ਪ੍ਰਤੀ  ਆਪਣੇ ਫ਼ਰਜ਼ਾਂ  ਦਾ ਗਹਿਰਾ ਪ੍ਰਭਾਵ ਪਾਇਆ ਹੈ। ਉਹ ਆਪਣੀਆਂ ਲਿਖਤਾਂ ਦੇ ਰਾਹੀਂ ਵੀ  ਸਿੱਖ ਨੌਜਵਾਨ ਪੀੜ੍ਹੀ ਨੂੰ  ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਹਨ ।