ਪੁਲਿਸ ਜਾਂ ਪ੍ਰਸ਼ਾਸ਼ਨ ਵੱਲੋਂ ਨਿੱਜੀ ਜਿੰਦਗੀ ਨਾਲ ਸੰਬੰਧਤ ਦਸਤਾਵੇਜ਼ ਜਾਂ ਹੋਰ ਸੂਚਨਾਂ ਮੰਗਣ ‘ਤੇ ਕੋਈ ਵੀ ਪੰਜਾਬੀ ਜਾਂ ਸਿੱਖ ਨਾ ਦੇਵੇ, ਕਿਉਂਕਿ ਇਹ ਹੈ ਗੈਰ-ਕਾਨੂੰਨੀ : ਮਾਨ

ਪੁਲਿਸ ਜਾਂ ਪ੍ਰਸ਼ਾਸ਼ਨ ਵੱਲੋਂ ਨਿੱਜੀ ਜਿੰਦਗੀ ਨਾਲ ਸੰਬੰਧਤ ਦਸਤਾਵੇਜ਼ ਜਾਂ ਹੋਰ ਸੂਚਨਾਂ ਮੰਗਣ ‘ਤੇ ਕੋਈ ਵੀ ਪੰਜਾਬੀ ਜਾਂ ਸਿੱਖ ਨਾ ਦੇਵੇ, ਕਿਉਂਕਿ ਇਹ ਹੈ ਗੈਰ-ਕਾਨੂੰਨੀ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 04 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-“ਪੁਲਿਸ ਜਾਂ ਪ੍ਰਸ਼ਾਸ਼ਨ ਨੂੰ ਕਿਸੇ ਨਾਗਰਿਕ ਦੀ ਨਿੱਜੀ ਜਿੰਦਗੀ ਨਾਲ ਸੰਬੰਧਤ ਕੋਈ ਦਸਤਾਵੇਜ਼ ਜਾਂ ਹੋਰ ਸੂਚਨਾਂ ਮੰਗਣ ਦਾ ਕੋਈ ਅਧਿਕਾਰ ਨਹੀ ਹੈ । ਜੇਕਰ ਅਜਿਹੀ ਸੂਚਨਾਂ ਜਾਂ ਜਾਣਕਾਰੀ ਕਿਸੇ ਕੇਸ ਵਿਚ ਪੁਲਿਸ ਜਾਂ ਸਿਵਲ ਅਧਿਕਾਰੀ ਨੂੰ ਚਾਹੀਦੀ ਹੈ ਤਾਂ ਉਹ ਪਹਿਲੇ ਅਦਾਲਤ ਤੋਂ ਕਾਨੂੰਨੀ ਰੂਪ ਵਿਚ ਲਿਖਤੀ ਹੁਕਮ ਲਿਆਵੇ, ਫਿਰ ਹੀ ਪੰਜਾਬੀ ਜਾਂ ਸਿੱਖ ਸੋਚ ਸਕਦੇ ਹਨ ਕਿ ਉਨ੍ਹਾਂ ਨੇ ਆਪਣੀ ਨਿੱਜੀ ਜਿੰਦਗੀ ਬਾਰੇ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਜਾਂ ਨਹੀ ਜਾਂ ਇਸ ਵਿਰੁੱਧ ਅਦਾਲਤ ਵਿਚ ਪਹੁੰਚ ਕਰਨੀ ਹੈ ? ਦੂਸਰਾ ਜੋ ਕਿਸੇ ਨਾਗਰਿਕ ਦਾ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਰਾਸਨ ਕਾਰਡ, ਜਮੀਨੀ ਰਜਿਸਟਰੀਆਂ, ਬੈਂਕ ਦੇ ਖਾਤਾ ਨੰਬਰ, ਮਕਾਨ ਦੇ ਕਾਗਜਾਤ, ਵਹੀਕਲਜ ਜਾਂ ਹਥਿਆਰਾਂ ਦੇ ਦਸਤਾਵੇਜ ਸਭ ਕੁਝ ਪਹਿਲੋ ਹੀ ਸਰਕਾਰੀ ਤੌਰ ਤੇ ਰਜਿਸਟੇਸਨ ਹੁੰਦੀ ਹੈ । ਫਿਰ ਹੀ ਇਹ ਦਸਤਾਵੇਜ ਕਿਸੇ ਨਾਗਰਿਕ ਨੂੰ ਮਿਲਦੇ ਹਨ । ਜੇਕਰ ਕਿਸੇ ਕੇਸ ਵਿਚ ਪੁਲਿਸ ਜਾਂ ਸਰਕਾਰ ਨੂੰ ਅਜਿਹੀ ਜਾਣਕਾਰੀ ਚਾਹੀਦੀ ਹੈ, ਤਾਂ ਸਰਕਾਰ ਦੇ ਕੰਪਿਊਟਰਾਂ ਵਿਚ ਸਭ ਕੁਝ ਦਰਜ ਹੈ । ਉਹ ਆਪਣੇ ਕੰਪਿਊਟਰ ਤੇ ਵਿਭਾਗਾਂ ਦੇ ਦਸਤਾਵੇਜ ਖੰਗੋਲਣ ਨਾ ਕਿ ਪੰਜਾਬੀਆਂ ਤੇ ਸਿੱਖਾਂ ਦੇ ਘਰਾਂ ਵਿਚ ਜਾ ਕੇ ਜਾਂ ਉਨ੍ਹਾਂ ਨੂੰ ਟੈਲੀਫੋਨ ਕਰਕੇ ਗੈਰ ਕਾਨੂੰਨੀ ਢੰਗ ਨਾਲ ਮਾਨਸਿਕ ਤੌਰ ਤੇ ਪੀੜਾ ਜਾਂ ਜ਼ਲਾਲਤ ਦੇਣ ਤਾਂ ਪੁਲਿਸ ਤੇ ਪ੍ਰਸ਼ਾਸ਼ਨ ਲਈ ਚੰਗਾਂ ਹੋਵੇਗਾ । ਵਰਨਾ ਪੰਜਾਬੀਆਂ ਤੇ ਸਿੱਖਾਂ ਨੂੰ ਪੁਲਿਸ ਜਾਂ ਪ੍ਰਸ਼ਾਸ਼ਨ ਵੱਲੋ ਬਣਾਉਟੀ ਢੰਗ ਨਾਲ ਪੈਦਾ ਕੀਤੀ ਜਾ ਰਹੀ ਦਹਿਸਤ ਜਾਂ ਬਿਨ੍ਹਾਂ ਵਜਹ ਕੀਤੀ ਜਾ ਰਹੀ ਜ਼ਲਾਲਤ ਵਿਰੁੱਧ ਲਾਮਬੰਦ ਹੋ ਕੇ ਸੜਕਾਂ ਤੇ ਉਤਰਣ ਲਈ ਮਜਬੂਰ ਹੋਣਾ ਪਵੇਗਾ । ਸਾਨੂੰ ਵੀ ਬਤੌਰ ਪੰਜਾਬੀਆਂ ਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹੋਏ ਅਜਿਹੀ ਕਾਲ ਦੇਣ ਲਈ ਮਜਬੂਰ ਹੋਣਾ ਪਵੇਗਾ ਜਿਸ ਨਾਲ ਕਦਾਚਿੱਤ ਹੁਕਮਰਾਨਾਂ ਤੇ ਸਰਕਾਰਾਂ ਲਈ ਸਹੀ ਸਾਬਤ ਨਹੀ ਹੋ ਸਕੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਡੀ ਗਿਣਤੀ ਵਿਚ ਸੰਗਰੂਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਬਰਨਾਲਾ, ਪਟਿਆਲਾ, ਜਗਰਾਓ, ਮੋਗਾ ਆਦਿ ਜਿ਼ਲ੍ਹਿਆਂ ਤੋਂ ਅਹੁਦੇਦਾਰਾਂ, ਵਰਕਰਾਂ ਅਤੇ ਆਮ ਸਿੱਖਾਂ ਵੱਲੋਂ ਬੀਤੇ ਕੁਝ ਦਿਨਾਂ ਤੋਂ ਘਰਾਂ ਵਿਚ ਜਾ ਕੇ ਜਾਂ ਟੈਲੀਫੋਨ ਕਰਕੇ ਨਿੱਜੀ ਜਿੰਦਗੀ ਨਾਲ ਸੰਬੰਧਤ ਜਾਣਕਾਰੀ ਮੰਗਣ ਦੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਹੋ ਰਹੇ ਦਹਿਸਤ ਪੈਦਾ ਕਰਨ ਵਾਲੇ, ਪੰਜਾਬੀਆਂ ਅਤੇ ਸਿੱਖਾਂ ਨੂੰ ਜ਼ਲੀਲ ਕਰਨ ਵਾਲੇ ਅਮਲਾਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਜੋ ਅਮਲੀ ਰੂਪ ਵਿਚ ਇੰਡੀਆ ਦੀ ਮੋਦੀ ਜਾਬਰ ਹਕੂਮਤ ਦੀ ਗੁਲਾਮ ਬਣਕੇ ਅਜਿਹੀਆ ਕਾਰਵਾਈਆ ਕਰ ਰਹੀ ਹੈ ਉਸਨੂੰ ਇਸਦੇ ਨਿਕਲਣ ਵਾਲੇ ਨਤੀਜਿਆ ਤੋਂ ਖਬਰਦਾਰ ਕਰਦੇ ਹੋਏ ਅਤੇ ਇਹ ਜ਼ਲਾਲਤ ਵਾਲਾ ਸਿਲਸਿਲਾ ਤੁਰੰਤ ਬੰਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।