ਦਿੱਲੀ ਵਿਚ ਭਾਜਪਾ ਦੀਆਂ 31% ਸੀਟਾਂ ਵਧੀਆਂ, ਦੋ ਵਰਿ•ਆਂ ‘ਚ 51% ਘੱਟ ਗਈ ‘ਆਪ’ ਦੀ ਵੋਟ

ਦਿੱਲੀ ਵਿਚ ਭਾਜਪਾ ਦੀਆਂ 31% ਸੀਟਾਂ ਵਧੀਆਂ, ਦੋ ਵਰਿ•ਆਂ ‘ਚ 51% ਘੱਟ ਗਈ ‘ਆਪ’ ਦੀ ਵੋਟ

ਕਾਂਗਰਸ ਦੀਆਂ 48 ਸੀਟਾਂ ਘਟੀਆਂ ਪਰ ਵੋਟ ਸ਼ੇਅਰ ਵਿਧਾਨ ਸਭਾ ਚੋਣਾਂ ਦੇ 9.9% ਤੋਂ ਵਧ ਕੇ 21.09% ਹੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਨਗਰ ਨਿਗਮ ਦੇ ਤਿੰਨਾ ਜ਼ੋਨਾਂ ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਜਾਦੂ ਵੋਟਰਾਂ ਦੇ ਸਿਰ ਚੜ• ਕੇ ਬੋਲਿਆ ਅਤੇ ਭਾਜਪਾ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਭਾਜਪਾ ਵੱਲੋਂ ਨਗਰ ਨਿਗਮ ਵਿਚ ਹੈਟ੍ਰਿਕ ਮਗਰੋਂ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਲੱਗਿਆ ਜਦਕਿ ਕਾਂਗਰਸ ਦੀਆਂ ਸੁਰਜੀਤੀ ਦੀਆਂ ਉਮੀਦਾਂ ‘ਤੇ ਵੀ ਪਾਣੀ ਫਿਰ ਗਿਆ ਹੈ। ‘ਆਪ’ ਅੰਦਰ ਅਸੰਤੋਸ਼ ਦੇ ਸੁਰ ਤੇਜ਼ ਹੋਣ ਲੱਗ ਪਏ ਹਨ। ਭਾਜਪਾ ਨੇ ਉੱਤਰੀ, ਦੱਖਣੀ ਤੇ ਪੂਰਬੀ ਦਿੱਲੀ ਨਗਰ ਨਿਗਮ ਵਿੱਚ ਕੁੱਲ 270 ਵਾਰਡਾਂ ਵਿੱਚੋਂ 181 ਵਾਰਡ ਜਿੱਤੇ। ਦਿੱਲੀ ਵਿਧਾਨ ਸਭਾ ਵਿਚ ਹੂੰਝਾ ਫੇਰਨ ਵਾਲੀ ਆਮ ਆਦਮੀ ਪਾਰਟੀ ਨੂੰ 48 ਅਤੇ ਕਾਂਗਰਸ ਨੂੰ 30 ਵਾਰਡਾਂ ‘ਤੇ ਜਿੱਤ ਮਿਲ ਸਕੀ। ਭਾਜਪਾ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਕੋਟੇ ਵਿੱਚੋਂ ਖੜ•ੇ 4 ਉਮੀਦਵਾਰ ਵੀ ਭਾਜਪਾ ਦੇ ਚੋਣ ਨਿਸ਼ਾਨ ‘ਤੇ ਜਿੱਤਣ ਵਿੱਚ ਸਫ਼ਲ ਰਹੇ। ਇਸੇ ਤਰ•ਾਂ ਬਸਪਾ ਦੇ ਤਿੰਨ ਉਮੀਦਵਾਰ ਸਫ਼ਲ ਰਹੇ। ਇਨੈਲੋ ਅਤੇ ਸਮਾਜਵਾਦੀ ਪਾਰਟੀ ਨੂੰ ਇੱਕ-ਇੱਕ ਸੀਟ ਮਿਲੀ ਜਦਕਿ 6 ਆਜ਼ਾਦ ਉਮੀਦਵਾਰ ਜਿੱਤੇ ਹਨ। ਉੱਤਰੀ ਦਿੱਲੀ ਨਗਰ ਨਿਗਮ ਦੇ 103, ਦੱਖਣੀ ਦਿੱਲੀ ਦੇ 104 ਅਤੇ ਪੂਰਬੀ ਦਿੱਲੀ ਦੇ 63 ਵਾਰਡਾਂ ਲਈ 23 ਅਪਰੈਲ ਨੂੰ ਵੋਟਾਂ ਪਈਆਂ ਸਨ।
ਭਾਜਪਾ ਨੂੰ ਉੱਤਰੀ ਦਿੱਲੀ ਨਗਰ ਨਿਗਮ ਦੇ  64 ਵਾਰਡਾਂ ਵਿੱਚ ਜਿੱਤ ਮਿਲੀ ਹੈ। ਆਮ ਆਦਮੀ ਪਾਰਟੀ ਦੇ 21 ਵਾਰਡਾਂ ਵਿੱਚ ਉਮੀਦਵਾਰ ਜੇਤੂ ਰਹੇ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ 15 ਵਾਰਡਾਂ ਉਪਰ ਜਿੱਤ ਮਿਲੀ। ਦੱਖਣੀ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਨੂੰ 70, ‘ਆਪ’  ਨੂੰ 16 ਅਤੇ ਕਾਂਗਰਸ ਨੂੰ 12 ਵਾਰਡਾਂ ਵਿੱਚ ਜਿੱਤ ਮਿਲੀ। ਪੂਰਬੀ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਨੂੰ 47, ‘ਆਪ’ ਨੂੰ 11 ਅਤੇ ਕਾਂਗਰਸ ਨੂੰ 3 ਵਾਰਡਾਂ ਵਿੱਚ ਜਿੱਤ ਪ੍ਰਾਪਤ ਹੋਈ। ਭਾਜਪਾ ਨੂੰ 2012 ਦੀਆਂ ਚੋਣਾਂ ਵਿੱਚ 138 ਵਾਰਡਾਂ ‘ਤੇ ਜਿੱਤ ਹਾਸਲ ਹੋਈ ਸੀ ਅਤੇ ਦੱਖਣੀ ਦਿੱਲੀ ਨਗਰ ਨਿਗਮ ਵਿੱਚ ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਬਹੁਮੱਤ ਸਿੱਧ ਕਰਨੀ ਪਈ ਸੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਆਗੂਆਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਦੀ ਸਰਕਾਰ ਐਮਸੀਡੀ ਨਾਲ ਮਿਲ ਕੇ ਦਿੱਲੀ ਦੀ ਜਨਤਾ ਦੀ ਭਲਾਈ ਲਈ ਕੰਮ ਕਰੇਗੀ। ਦਿੱਲੀ ਪ੍ਰਦੇਸ਼ ਦੇ ‘ਆਪ’ ਕਨਵੀਨਰ ਦਲੀਪ ਪਾਂਡੇ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਆਪ’ ਨੇ ਸ਼ੁਰੂ ਵਿਚ ਹਾਰ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿਚ ਗੜਬੜੀ ਦਾ ਤੋੜਾ ਝਾੜਿਆ ਸੀ ਪਰ ਸ੍ਰੀ ਕੇਜਰੀਵਾਲ ਨੇ ਆਪਣੇ ਬਿਆਨ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲੋਕਾਂ ਵੱਲੋਂ ਪਾਰਟੀ ਪ੍ਰਤੀ ਜਤਾਏ ਭਰੋਸੇ ਲਈ ਟਵੀਟ ਰਾਹੀਂ ਧੰਨਵਾਦ ਕੀਤਾ। ਉਨ•ਾਂ ਜਿੱਤ ਯਕੀਨੀ ਬਣਾਉਣ ਲਈ ਭਾਜਪਾ ਵਰਕਰਾਂ ਦੀ ਵੀ ਸ਼ਲਾਘਾ ਕੀਤੀ। ਵਿਰੋਧੀ ਧਿਰ ਨੇ ਚੋਣਾਂ ਨੂੰ ਕੇਜਰੀਵਾਲ ਸਰਕਾਰ ਖਿਲਾਫ਼ ਫਤਵਾ ਕਰਾਰ ਦਿੰਦਿਆਂ ਮੁੱਖ ਮੰਤਰੀ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ। ਭਾਜਪਾ ਲਈ ਨਗਰ ਨਿਗਮ ਚੋਣਾਂ ਵਿਚ ਇਹ ਵੱਡੀ ਜਿੱਤ ਬਹੁਤ ਅਹਿਮ ਹੈ ਕਿਉਂਕਿ ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਹੱਥੋਂ ਭਾਜਪਾ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ‘ਆਪ’ ਲਈ ਇਹ ਹਾਰ  ਵੱਡਾ ਝਟਕਾ ਹੈ ਕਿਉਂਕਿ ਪੰਜਾਬ ਅਤੇ ਗੋਆ ਵਿਧਾਨ ਸਭਾ ਵਿਚ ਉਨ•ਾਂ ਨੂੰ ਹਾਰ ਮਿਲੀ ਸੀ ਅਤੇ ਫਿਰ ਰਾਜੌਰੀ ਗਾਰਡਨ ਜ਼ਿਮਨੀ ਚੋਣ ਵੀ ਪਾਰਟੀ ਹਾਰ ਗਈ ਸੀ।
ਅੰਨਾ ਹਜ਼ਾਰੇ ਬੋਲੇ- ‘ਆਪ’ ਸੱਤਾ ਦੀ ਭੁੱਖੀ :
ਮੁੰਬਈ : ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਆਮ ਆਦਮੀ ਪਾਰਟੀ ਨੂੰ ‘ਸੱਤਾ ਦੀ ਭੁੱਖੀ’ ਕਰਾਰ ਦਿੱਤਾ ਹੈ। ਉਨ•ਾਂ ਕਿਹਾ ਕਿ ਪਾਰਟੀ ਆਪਣੀ ਸਾਖ਼ ਗੁਆ ਚੁੱਕੀ ਹੈ, ਜਿਸ ਕਾਰਨ ਇਸ ਦੀ ਦਿੱਲੀ ਨਿਗਮ ਚੋਣਾਂ ਵਿੱਚ ਭਾਰੀ ਹਾਰ ਹੋਈ ਹੈ।
ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਨੇ ਦਿੱਤਾ ਅਸਤੀਫ਼ਾ :
ਨਵੀਂ ਦਿੱਲੀ : ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਦੀ ਦੁਰਗਤ ਹੋਣ ਮਗਰੋਂ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੰਦਿਆਂ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਉਨ•ਾਂ ਕਿਹਾ ਕਿ ਹਾਈ ਕਮਾਂਡ ਨੇ ਉਨ•ਾਂ ਨੂੰ ਸਾਰੀ ਜ਼ਿੰਮੇਵਾਰੀ ਤੇ ਖੁੱਲ• ਦਿੱਤੀ ਸੀ ਤੇ ਉਨ•ਾਂ ਪੂਰੀ ਕੋਸ਼ਿਸ਼ ਵੀ ਕੀਤੀ। ਹੁਣ ਉਹ ਕਾਂਗਰਸ ਲਈ ਇੱਕ ਆਮ ਵਰਕਰ ਵਾਂਗ ਕੰਮ ਕਰਨਾ ਚਾਹੁੰਦੇ ਹਨ।  ਚੋਣ ਨਤੀਜਿਆਂ ਬਾਰੇ ਉਨ•ਾਂ ਕਿਹਾ ਕਿ ਕਾਂਗਰਸ ਲਈ ਨਤੀਜੇ ਉਮੀਦ ਮੁਤਾਬਕ ਨਹੀਂ ਆਏ, ਪਰ ਵੋਟ ਬੈਂਕ ਵਿੱਚ 9 ਫ਼ੀਸਦੀ ਵਾਧਾ ਪਾਰਟੀ ਲਈ ਚੰਗਾ ਸੰਕੇਤ ਹੈ। ਉਨ•ਾਂ ਨਾਲ ਹੀ ਕਿਹਾ ਕਿ ਚੋਣ ਕਮਿਸ਼ਨ ਨੂੰ ਈਵੀਐਮਜ਼ ਦੀ ਗੜਬੜੀ ਬਾਰੇ ਸ਼ੰਕੇ ਦੂਰ ਕਰਨੇ ਚਾਹੀਦੇ ਹਨ। ਕਾਂਗਰਸ ‘ਆਪ’ ਮਗਰੋਂ ਤੀਜੀ ਥਾਂ ਉੱਤੇ ਰਹੀ ਹੈ।
ਇਸ ਦੌਰਾਨ ਸ੍ਰੀ ਮਾਕਨ ਦੇ ਪਾਰਟੀ ਅੰਦਰਲੇ ਵਿਰੋਧੀਆਂ ਨੇ ਵੀ ਉਨ•ਾਂ ਦੀ ਕਾਰਜਸ਼ੈਲੀ ਉਪਰ ਨਿਸ਼ਾਨਾ ਸਾਧਿਆ ਹੈ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਦੋਸ਼ ਲਾਇਆ ਕਿ ਚੋਣ ਪ੍ਰਚਾਰ ਲਈ ਹਮਲਾਵਰ ਰੁਖ਼ ਨਹੀਂ ਅਪਣਾਇਆ ਗਿਆ। ਗ਼ੌਰਤਲਬ ਹੈ ਕਿ ਸ੍ਰੀਮਤੀ ਦੀਕਸ਼ਿਤ ਨੇ ਖ਼ੁਦ ਵੀ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ। ਇਸ ਦਾ ਕਾਰਨ ਉਨ•ਾਂ ਪਾਰਟੀ ਵੱਲੋਂ ਪ੍ਰਚਾਰ ਲਈ ਸੱਦਾ ਨਾ ਦੇਣਾ ਦੱਸਿਆ ਹੈ। ਬੀਬੀ ਦੀਕਸ਼ਿਤ ਦੇ ਪੁੱਤਰ ਤੇ ਸਾਬਕਾ ਐਮਪੀ ਸੰਦੀਪ ਦੀਕਸ਼ਿਤ ਨੇ ਵੀ ਸ੍ਰੀ ਮਾਕਨ ‘ਤੇ ਵਾਰ ਕਰਦਿਆਂ ਕਿਹਾ, ”ਮੈਂ ਪਹਿਲਾਂ ਹੀ ਆਖਿਆ ਸੀ ਕਿ ਤੰਗਦਿਲ, ਬੁਜ਼ਦਿਲ ਤੇ ਨਾਸਮਝ ਦੀ ਅਗਵਾਈ ਥੋਪੀ ਗਈ ਸੀ ਦਿੱਲੀ ਕਾਂਗਰਸ ਉੱਤੇ।” ਦੂਜੇ ਪਾਸੇ ਸ੍ਰੀ ਮਾਕਨ ਨੇ ਦੋਸ਼ ਲਾਇਆ ਕਿ ਬੀਬੀ ਦੀਕਸ਼ਿਤ ਤੇ ਉਨ•ਾਂ ਦੇ ਪੁੱਤਰ ਸੰਦੀਪ ਦੀਕਸ਼ਿਤ ਨੇ ਉਨ•ਾਂ (ਮਾਕਨ) ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੈ।