ਸੱਚ ਦਾ ਮਾਰਗ ਦੱਸਦੇ , ਨਿਮਰਤਾ ਦੀ ਸਿਖਾਉਂਦੇ ਤਹਿਜ਼ੀਬ

ਸੱਚ ਦਾ ਮਾਰਗ ਦੱਸਦੇ , ਨਿਮਰਤਾ ਦੀ ਸਿਖਾਉਂਦੇ ਤਹਿਜ਼ੀਬ

  ਸਰਬਜੀਤ ਕੌਰ ਸਰਬ

ਜ਼ਿੰਦਗੀ ਦੇ ਸਫ਼ਰ ਦੌਰਾਨ ਅਸੀਂ  ਅਨੇਕਾਂ ਰੂਹਾਂ ਨਾਲ  ਵਿਚਰਦੇ ਹਾਂ ਉਨ੍ਹਾਂ ਨਾਲ ਸਾਂਝਾਂ ਪਾਉਂਦੇ ਹਾਂ ਪਰ ਉਨ੍ਹਾਂ ਰੂਹਾਂ ਵਿਚੋਂ ਹੀ ਕੁਝ ਰੂਹਾਂ ਤੁਹਾਨੂੰ ਜ਼ਿੰਦਗੀ ਦੇ ਸੱਚੇ ਰਸਤੇ ਉੱਤੇ ਲੈ ਜਾਣ ਲਈ  ਰਾਹ ਦਸੇਰਾ ਬਣ ਜਾਂਦੀਆਂ ਹਨ । ਮਾਂ ਪਿਉ ਸਾਨੂੰ ਜਨਮ ਦਿੰਦੇ ਹਨ ,ਪਰਿਵਾਰ ਵਿਚ ਸਾਡਾ ਪਾਲਣ ਪੋਸ਼ਣ ਹੁੰਦਾ ਹੈ ਪਰ ਸਮਾਜ ਦੀਆਂ ਰਹੁ ਰੀਤਾਂ ਅਤੇ ਜ਼ਿੰਦਗੀ ਜਿਊਣ ਦਾ ਢੰਗ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਹੀ ਮਿਲਦਾ ਹੈ ਜਿਨ੍ਹਾਂ ਨੂੰ ਸਮਾਜ ਵਿੱਚ  ਮਿਲਦੇ ਓ। ਸਮਾਜ 'ਚ ਹੀ ਤੁਹਾਨੂੰ ਵਿੱਦਿਆ ਦੇ ਚਾਨਣ ਮੁਨਾਰੇ ਮਿਲਦੇ ਹਨ  ਜੋ ਤੁਹਾਡੀ ਜ਼ਿੰਦਗੀ ਨੂੰ ਰੁਸ਼ਨਾ ਦਿੰਦੇ ਹਨ । ਉਨ੍ਹਾਂ  ਚਾਨਣ ਮੁਨਾਰਿਆਂ ਦੇ ਵਿਚੋਂ ਹੀ ਇਕ ਡਾ.ਸਰਬਜਿੰਦਰ ਸਿੰਘ ਜੀ  ਹਨ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ । ਸਾਰੇ ਰਿਸਰਚ ਸਕਾਲਰਾਂ  ਵੱਲੋਂ  ਉਨ੍ਹਾਂ ਨੂੰ  ਸ਼ੁਭ ਇੱਛਾਵਾਂ ਭੇਜੀਆਂ ਜਾਂਦੀਆਂ ਹਨ ਤੇ ਅਕਾਲ ਪੁਰਖ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਸਦਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖਣ । ਉਨ੍ਹਾਂ ਦੀ ਸ਼ਖ਼ਸੀਅਤ ਨੂੰ ਦਰਸਾਉਂਦੇ ਕੁਝ ਬੋਲ :

ਸੱਚ ਦਾ ਮਾਰਗ ਦੱਸਦੇ , ਨਿਮਰਤਾ ਦੀ ਸਿਖਾਉਂਦੇ  ਤਹਿਜ਼ੀਬ  

ਇੰਝ ਦੇ ਨੇ ਸਾਡੇ ਵਿੱਦਿਆ ਗੁਰੂ, ਜੋ ਨੇ ਹਰ ਦਿਲ ਅਜ਼ੀਜ਼  

ਗਿਆਨ ਉਨ੍ਹਾਂ ਦਾ , ਬਖ਼ਸ਼ ਖ਼ੁਦਾ ਦੀ 

ਬ੍ਰਹਿਮੰਡੀ ਚਾਨਣ ਮੁਨਾਰਾ ,

ਇੱਕ ਆਵੇ ਇੱਕ ਜਾਵੇ ਕੋਲ ਉਨ੍ਹਾਂ ਦੇ

 ਉਹ ਨੇ ਸਾਗਰ ਦਾ ਇਕ ਕਿਨਾਰਾ, 

ਵਲਵਲਾ ਪੈਦਾ ਕਰਦੇ ,ਉਨ੍ਹਾਂ ਦੇ ਬੋਲ ਪਿਆਰੇ 

ਵਅਜ਼ ਉਨ੍ਹਾਂ ਦੇ ਹਰਫ਼ਾਂ ਵਿੱਚ , ਜੋ ਵਸਲ ਕਰਾਏ ਖ਼ੁਦਾ ਨਾਲ,

ਵਰਦਾ ਜਿਹਾ ਰੂਹਾਨੀ ਚਿਹਰਾ, ਨੀਲੋਫ਼ਰ ਦੀ ਝਲਕ ਪਾਵੈ

ਸੱਚ ਦਾ ਜੋ ਵਸਫ਼ ਉਹਨਾਂ ਅੰਦਰ, ਸੱਚ ਦਾ ਮਾਰਗ ਦਿਖਾਵੇ।