ਅਮਰੀਕਾ ਦੀ ਸਮੁੰਦਰੀ ਫੌਜ ਦੇ 40% ਸੈਨਿਕਾਂ ਨੇ ਕੋਵਿਡ-19 ਟੀਕਾ ਲਵਾਉਣ ਤੋਂ ਕੀਤੀ ਨਾਂਹ

ਅਮਰੀਕਾ ਦੀ ਸਮੁੰਦਰੀ ਫੌਜ ਦੇ 40% ਸੈਨਿਕਾਂ ਨੇ ਕੋਵਿਡ-19 ਟੀਕਾ ਲਵਾਉਣ ਤੋਂ ਕੀਤੀ ਨਾਂਹ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਅਮਰੀਕੀ ਦੀ ਸਮੁੰਦਰੀ ਫੌਜ ਦੇ ਤਕਰੀਬਨ 40% ਸੈਨਿਕਾਂ ਨੇ ਕੋਵਿਡ-19 ਵੈਕਸੀਨ ਲਵਾਉਣ ਤੋਂ ਨਾਂਹ ਕਰ ਦਿੱਤੀ ਹੈ। ਲੰਘੇ ਦਿਨ 75500 ਸੈਨਿਕਾਂ ਦੇ ਕੋਰੋਨਾ ਤੋਂ ਬਚਾਅ ਲਈ ਟੀਕੇ ਲਾਏ ਗਏ। ਇਨਾਂ ਵਿਚ ਉਹ ਸੈਨਿਕ ਵੀ ਸ਼ਾਮਿਲ ਹਨ ਜਿਨਾਂ ਨੂੰ ਮੁਕੰਮਲ ਵੈਕਸੀਨ ਲਾਈ ਜਾ ਚੁੱਕੀ ਹੈ। ਤਕਰੀਬਨ 48000 ਨੌਸੈਨਿਕਾਂ ਨੇ ਟੀਕਾ ਲਵਾਉਣ ਤੋਂ ਇਨਕਾਰ ਕਰ ਦਿੱਤਾ ਹੈ।  ਇਸ ਤੋਂ ਇਲਾਵਾ 102000 ਹੋਰ ਵੀ ਸਮੁੰਦਰੀ ਸੈਨਿਕ ਹਨ ਜਿਨਾਂ ਨੂੰ ਅਜੇ ਟੀਕਾ ਲਾਇਆ ਜਾਣਾ ਹੈ।