ਅਲਾਬਾਮਾ ਜਨਤਿਕ ਸਿਹਤ ਵਿਭਾਗ ਦੀ ਮੁਲਾਜ਼ਮ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰਿਆ

ਅਲਾਬਾਮਾ ਜਨਤਿਕ ਸਿਹਤ ਵਿਭਾਗ ਦੀ ਮੁਲਾਜ਼ਮ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰਿਆ

* ਕੁੱਤਿਆਂ ਦੀ ਮਾਲਕਣ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 5 ਮਈ (ਹੁਸਨ ਲੜੋਆ ਬੰਗਾ)  ਅਲਬਾਮਾ ਦੇ ਜਨਤਿਕ ਸਿਹਤ ਵਿਭਾਗ ਦੀ ਇਕ ਮੁਲਾਜ਼ਮ ਔਰਤ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਫਰੈਂਕਲਿਨ ਕਾਊਂਟੀ ਦੇ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਮਿਤਕ ਦੀ ਪਛਾਣ ਜੈਕੂਲਾਈਨ ਸਮਰ ਬੀਅਰਡ ਵਜੋਂ ਹੋਈ ਹੈ । ਪੁਲਿਸ ਅਧਿਕਾਰੀ ਸ਼ੈਨਨ ਉਲੀਵਰ ਨੇ ਕਿਹਾ ਹੈ ਕਿ ਇਕ 39 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਕੁੱਤਿਆਂ ਦੀ ਮਾਲਕਣ ਦੱਸੀ ਜਾ ਰਹੀ ਹੈ। ਬੀਅਰਡ ਨੇ ਸਿਹਤ ਵਿਭਾਗ ਵਿਚ 17 ਸਾਲ ਕੰਮ ਕੀਤਾ। ਉਹ ਬਹੁਤ ਹੀ ਦਿਆਲੂ ਸੁਭਾਅ ਵਾਲੀ ਸਿਹਤ ਵਰਕਰ ਸੀ।