ਭਾਰਤੀ ਮੂਲ ਦੀ 10 ਸਾਲਾ ਬੱਚੀ ਨੇ ਮਿਸ ਪ੍ਰਤੀਯੋਗਤਾ ਵਿਚ 'ਕੈਂਟਕੀ ਤਾਜ਼' ਜਿੱਤਿਆ

ਭਾਰਤੀ ਮੂਲ ਦੀ 10 ਸਾਲਾ ਬੱਚੀ ਨੇ ਮਿਸ ਪ੍ਰਤੀਯੋਗਤਾ ਵਿਚ 'ਕੈਂਟਕੀ ਤਾਜ਼' ਜਿੱਤਿਆ
ਕੈਪਸ਼ਨ : ਤਾਜ਼ ਪਹਿਨੀ ਤੇ ਹੱਥਾਂ ਵਿਚ ਟਰਾਫੀ ਫੜੀ ਨਜਰ ਆ ਰਹੀ ਪ੍ਰੀਸ਼ਾ ਹੇਦੂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਅਮਰੀਕਾ ਭਰ ਵਿਚ ਹੋਈ ਕੌਮੀ ਅਮਰੀਕਨ ਮਿਸ ਪ੍ਰਤੀਯੋਗਤਾ ਦੇ ਨਤੀਜੇ ਐਲਾਨ ਦਿੱਤੇ ਹਨ। ਕੌਮੀ ਅਮਰੀਕਨ ਮਿਸ ਪ੍ਰ੍ਰਤੀਯੋਗਤਾ ਵਿਚ ਭਾਰਤੀ ਮੂਲ ਦੀ ਅਮਰੀਕਨ 10 ਸਾਲਾ ਲੜਕੀ ਨੇ ਕੈਂਟਕੀ ਰਾਜ ਵਿਚ ਪਹਿਲੇ ਸਥਾਨ 'ਤੇ ਰਹਿ ਕੇ ' ਕੈਂਟਕੀ ਤਾਜ਼' ਜਿੱਤਿਆ ਹੈ। ਕੈਂਟਕੀ ਰਾਜ ਦੇ ਲੁਇਸਵਿਲੇ  ਦੀ ਰਹਿਣ ਵਾਲੀ ਪ੍ਰੀਸ਼ਾ ਹੇਦੂ ਨੂੰ 'ਨੈਸ਼ਨਲ ਅਮਰੀਕਨ ਮਿਸ ਕੈਂਟਕੀ ਸਟੇਟ (ਪ੍ਰੀ ਟੀਨ) ਕਵਰ ਗਰਲ' ਨਾਮਜ਼ਦ ਕੀਤਾ ਗਿਆ ਹੈ। ਉਸ ਨੂੰ ਸਰਕਾਰੀ ਤੌਰ 'ਤੇ ਤਾਜ਼ ਤੇ ਟਰਾਫੀ ਨਾਲ ਨਿਵਾਜਿਆ ਗਿਆ। ਉਹ ਪੰਜਵੀਂ ਸ਼੍ਰੇਣੀ ਦੀ ਵਿਦਿਆਰਥਣ ਹੈ। ਰਾਜ ਹੇਦੂ ਤੇ ਰਚਨਾ ਪਾਂਡੇ ਦੀ ਧੀ ਪ੍ਰੀਸ਼ਾ ਇਸ ਜਿੱਤ ਨਾਲ ਇਸ ਸਾਲ ਨਵੰਬਰ ਵਿਚ ਓਰਲੈਂਡੋ, ਫਲੋਰੀਡਾ ਵਿਚ ਹੋਣ ਵਾਲੀ ਕੌਮੀ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਦੇ ਯੋਗ ਹੋ ਗਈ ਹੈ।