ਦੀਪ ਸਿੱਧੂ ਦੀ ਸੰਯੁਕਤ ਕਿਸਾਨ ਮੋਰਚੇ ਵਿੱਚ ਜਾਣ ਉਪਰ ਪਾਬੰਦੀ

ਦੀਪ ਸਿੱਧੂ ਦੀ ਸੰਯੁਕਤ ਕਿਸਾਨ ਮੋਰਚੇ ਵਿੱਚ ਜਾਣ ਉਪਰ ਪਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੁਰਦਾਸਪੁਰ: ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਸਰਬ ਸਾਂਝੀ ਮਹਾ ਰੈਲੀ ਕਰਵਾਈ ਗਈ ਇਹ ਰੈਲੀ ਸੰਯੁਕਤ ਮਰਚੇ ਦੇ ਬੈਨਰ ਹੇਠ ਕਰਵਾਈ ਗਈ ਸੀ। ਇਸ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ, ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਸੋਨੀਆ ਮਾਨ ਵੀ ਸ਼ਾਮਲ ਸੀ।ਕਿਸਾਨ ਆਗੂ ਨੇ ਦਿੱਲੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਨਾਲ ਹੀ ਇਹ ਵੀ ਕਿਹਾ ਕਿ 17 ਤਾਰੀਖ ਨੂੰ ਸੰਸਦ ਦੇ ਬਾਹਰ ਮਾਰਚ ਕਰਨ ਲਈ ਮੀਟਿੰਗ ਕੀਤੀ ਜਾਏਗੀ।

ਕਿਸਾਨ ਆਗੂਆਂ ਨੇ ਕਿਹਾ ਕਿ ਜੋ ਲੱਖੇ ਸਦਾਨੇ ਦੇ ਭਰਾ ਨਾਲ ਹੋਇਆ, ਉਹ ਗ਼ਲਤ ਹੈ ਅਸੀਂ ਉਸ ਦੀ ਨਿੰਦਾ ਕਰਦੇ ਹਾਂ।ਲੱਖਾ ਸਦਨਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਸਟੇਜਾਂ ਤੋਂ ਬੋਲੇਗਾ ਪਰ ਦੀਪ ਸਿੱਧੂ ਦੀ ਵਾਪਸੀ ਸੰਯੁਕਤ ਕਿਸਾਨ ਮੋਰਚੇ ਵਿੱਚ ਸੰਭਵ ਨਹੀਂ ਹੈ।ਜੋ ਕੇਂਦਰੀ ਮੰਤਰੀ ਮੀਟਿੰਗ ਦਾ ਸਦਾ ਦੇ ਰਹੇ ਨੇ ਉਹ ਮਹਿਜ ਇੱਕ ਦਿਖਾਵਾ ਹੈ।ਜੇ ਕੇਂਦਰ ਸਰਕਾਰ ਸਾਡੇ ਨਾਲ ਮੀਟਿੰਗ ਕਰਨਾ ਚਾਹੰਦੀ ਹੈ ਤੇ ਸਾਨੂੰ ਲਿਖਤੀ ਸੱਦਾ ਭੇਜੇ।ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਅਸੀਂ 17 ਅਪ੍ਰੈਲ ਨੂੰ ਮੀਟਿੰਗ ਕਰਕੇ ਐਲਾਨ ਕਰਾਂਗੇ ਕਿ ਸੰਸਦ ਦਾ ਮਾਰਚ ਕਿੰਨੀ ਤਾਰੀਖ ਨੂੰ ਹੋਵੇਗਾ