ਪੰਜਾਬ ਵਿੱਚ ਆਰਿਆ ਸਮਾਜ ਦੇ ਵੱਡੇ ਪ੍ਰਚਾਰਕ ਸਵਾਮੀ ਸੂਰਿਆ ਦੇਵ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ

ਪੰਜਾਬ ਵਿੱਚ ਆਰਿਆ ਸਮਾਜ ਦੇ ਵੱਡੇ ਪ੍ਰਚਾਰਕ ਸਵਾਮੀ ਸੂਰਿਆ ਦੇਵ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ
ਆਰਐਸਐਸ ਮੁਖੀ ਮੋਹਨ ਭਾਗਵਤ ਅਤੇ ਸੂਰਿਆ ਦੇਵ ਦੀ ਮਿਲਣੀ ਦੀ ਤਸਵੀਰ

ਬਠਿੰਡਾ: ਆਰਿਆ ਸਮਾਜ ਦੇ ਨਾਮੀਂ ਪ੍ਰਚਾਰਕ ਅਤੇ ਗੋਨਿਆਣਾ ਮੰਡੀ ਵਿੱਚ ਸਥਿਤ ਮਹਾਰਿਸ਼ੀ ਯੋਗ ਆਸ਼ਰਮ ਦੇ ਸੰਸਥਾਪਕ ਤੇ ਮੁਖੀ ਸਵਾਮੀ ਸੂਰਯਾ ਦੇਵ ਦੀ ਮ੍ਰਿਤਕ ਦੇਹ ਅੱਜ ਉਹਨਾਂ ਦੇ ਆਸ਼ਰਮ ਵਿੱਚੋਂ ਮਿਲੀ ਹੈ। ਸੂਰਿਆ ਦੇਵ ਦੀ ਉਮਰ 40 ਸਾਲ ਦੇ ਕਰੀਬ ਸੀ। ਮੱਢਲੀ ਜਾਣਕਾਰੀ ਮੁਤਾਬਿਕ ਸੂਰਿਆ ਦੇਵ ਨੇ ਆਤਮਦਾਹ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਉਹਨਾਂ ਅੱਜ ਦੁਪਹਿਰ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। 

ਡੀਐਸਪੀ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਜਦੋਂ ਸਵਾਮੀ ਦੇ ਮਿੱਤਰ ਦਲਜੀਤ ਸਿੰਘ ਖੁਰਮੀ ਵੱਲੋਂ ਵਾਰ-ਵਾਰ ਫੋਨ ਕਰਨ 'ਤੇ ਵੀ ਉਹਨਾਂ ਜਵਾਬ ਨਾ ਦਿੱਤਾ ਤਾਂ ਉਹ ਆਪਣੇ ਨਾਲ ਕੁੱਝ ਹੋਰ ਬੰਦਿਆਂ ਨੂੰ ਲੈ ਕੇ 3 ਵਜੇ ਦੇ ਕਰੀਬ ਆਸ਼ਰਮ ਪਹੁੰਚੇ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਜਦੋਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਉਹਨਾਂ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।

ਡੀਐਸਪੀ ਨੇ ਦੱਸਿਆ ਕਿ ਸਵਾਮੀ ਦਾ ਭਤੀਜਾ ਰਾਹੁਲ ਉਸ ਮੌਕੇ ਆਸ਼ਰਮ ਵਿੱਚ ਮੋਜੂਦ ਸੀ ਤੇ ਹੋਰ ਕਮਰੇ 'ਚ ਪਿਆ ਸੀ। 

ਦੱਸ ਦਈਏ ਕਿ ਪਿਛਲੇ ਮਹੀਨੇ ਹੀ ਸਵਾਮੀ ਸੂਰਿਆ ਦੇਵ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਦੀ ਬੈਠਕ ਹੋਈ ਸੀ। ਸਵਾਮੀ ਸੂਰਿਆ ਦੇਵ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਐਸਸੀ ਕੀਤੀ ਸੀ ਤੇ ਉਸ ਮਗਰੋਂ ਉਹ ਆਰਿਆ ਸਮਾਜ ਨਾਲ ਜੁੜ ਗਏ। ਉਹ ਪਿਛਲੇ 15 ਸਾਲਾਂ ਤੋਂ ਇਸ ਡੇਰੇ ਵਿੱਚ ਰਹਿ ਰਹੇ ਸਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।