ਸੈਨਹੋਜੇ ਗੁਰਦੁਆਰਾ ਸਾਹਿਬ ਵਿਚ ਹੋਲੇ-ਮਹੱਲੇ ਮੌਕੇ ਸਮਾਗਮ
ਗੁਰਦੁਆਰਾ ਸੁਧਾਰ ਕਮੇਟੀ ਨੇ ਵਿਸ਼ੇਸ਼ ਸ਼ਮੂਲੀਅਤ ਕਰਕੇ ਸੰਗਤਾਂ ਨਾਲ ਕੀਤੇ ਵਿਚਾਰ ਸਾਂਝੇ
ਸੈਨਹੋਜੇ/ਏਟੀ ਨਿਊਜ਼ :
ਸੈਨਹੋਜੇ ਗੁਰਦੁਆਰਾ ਸਾਹਿਬ ਵਿਚ ਹੋਲੇ-ਮਹੱਲੇ ਮੌਕੇ ਹੋਏ ਸਮਾਗਮ ਦੌਰਾਨ ਵੱਖ-ਵੱਖ ਸਿੱਖ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਗਤਾਂ ਨੂੰ ਆਪਣੇ ਹੱਕਾਂ ਸਬੰਧੀ ਜਾਗਰੂਕ ਕੀਤਾ। ਸਮਾਗਮ ਵਿਚ ਸਿੱਖ ਆਗੂ ਸਰਬਜੋਤ ਸਿੰਘ ਸਵੱਦੀ, ਜਸਪਾਲ ਸਿੰਘ ਸੈਣੀ, ਹਰਪਾਲ ਸਿੰਘ ਚਾਹਲ, ਹਰਕੇਵਲ ਸਿੰਘ ਸੰਧੂ, ਹਰਦੁਮਣ ਸਿੰਘ ਸੰਘੇੜਾ, ਬਲਵੀਰ ਸਿੰਘ ਢਿੱਲੋਂ, ਪਰਮਵੀਰ ਸਿੰਘ, ਸ਼ਿਵਰਾਜ ਸਿੰਘ ਸੰਧੂ, ਸੰਦੀਪ ਸਿੰਘ ਸੰਧੂ, ਤਰਲੋਚਨ ਸਿੰਘ ਨਾਹਲ, ਗੁਰਮੇਲ ਸਿੰਘ ਬਾਠ, ਭੁਪਿੰਦਰ ਸਿੰਘ ਚੀਮਾ, ਵਕੀਲ ਗੁਰਮੀਤ ਸਿੰਘ, ਇੰਦਰਜੀਤ ਸਿੰਘ ਸਿੱਧੂ ਅਤੇ ਇੰਦਰਜੀਤ ਸਿੰਘ ਥਿੰਦ ਸਮੇਤ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ।
ਗੁਰਦੁਆਰਾ ਸੁਧਾਰ ਕਮੇਟੀ ਸੈਨਹੋਜੇ ਦੇ ਸਮੂਹ ਪਰਬੰਧਕਾਂ ਵੱਲੋਂ ਹੋਲੇ ਮਹੱਲੇ ਵਿਚ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਸੀਂ ਉਹਨਾਂ ਸਾਰੇ ਵੀਰਾਂ-ਭੈਣਾਂ, ਬਜ਼ੁਰਗਾਂ ਤੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸੈਨਹੋਜੇ ਵਿਖੇ ਹੋਲਾ-ਮਹੱਲਾ ਸਮਾਗਮ ਵਿਚ ਪਹੁੰਚ ਕੇ ਹਾਜ਼ਰੀਆਂ ਭਰੀਆਂ। ਗੁਰਦੁਆਰਾ ਸੁਧਾਰ ਕਮੇਟੀ ਨੇ ਇਸ ਮੌਕੇ ਸੰਗਤਾਂ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਵਾਇਆ। ਭਾਵੇਂ ਪਰਬੰਧਕਾਂ ਵੱਲੋਂ ਗੁਰਦੁਆਰਾ ਸੁਧਾਰ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਸਟੇਜ ਉੱਪਰ ਬੋਲਣ ਦਾ ਸਮਾਂ ਨਾ ਦਿੱਤਾ ਗਿਆ ਪਰ ਫਿਰ ਵੀ ਸੁਧਾਰ ਕਮੇਟੀ ਦੇ ਸੇਵਾਦਾਰ ਪੂਰੇ ਜੋਸ਼ ਨਾਲ ਆਪਣੀ ਗੱਲ ਸੰਗਤਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਹੇ। ਸਾਰੇ ਸੇਵਾਦਾਰਾਂ ਨੇ ਸਰਬ-ਸੰਮਤੀ ਨਾਲ ਜਸਪਾਲ ਸਿੰਘ ਸੈਣੀ ਨੂੰ ਸੇਵਾ ਸੌਂਪੀ ਕਿ ਜਦੋਂ ਤੱਕ ਗੁਰਦੁਆਰਾ ਸਾਹਿਬ ਸੈਨਹੋਜੇ ਦੀਆਂ ਚੋਣਾਂ ਅਨਾਊਂਸ ਨਹੀਂ ਹੁੰਦੀਆਂ, ਉਦੋਂ ਤੱਕ ਉਹ ਸਾਰੇ ਸੇਵਾਦਾਰਾਂ ਨੂੰ ਇਕੱਠੇ ਕਰਨ ਲਈ ਸਾਰੇ ਵੀਰਾਂ ਨਾਲ ਕੋਆਰਡੀਨੇਟ ਕਰਨਗੇ। ਜਸਪਾਲ ਸਿੰਘ ਮੀਡੀਆ ਅਤੇ ਗੁਰੂ ਘਰਾਂ ਵਿਚ ਬੋਲਣ ਦੀ ਡਿਊਟੀ ਵੀ ਨਿਭਾਉਣਗੇ। ਉਹਨਾਂ ਦੇ ਨਾਲ ਜਿਹੜੇ ਵੀਰ ਸਾਥ ਦੇਣਗੇ, ਉਹਨਾਂ ਵਿੱਚ ਪਰਮਵੀਰ ਸਿੰਘ, ਸ਼ਿਵਰਾਜ ਸਿੰਘ ਸੰਧੂ, ਮਨਪਰੀਤ ਸਿੰਘ ਬਦੇਸ਼ਾ, ਹਰਪਾਲ ਸਿੰਘ ਚਾਹਲ, ਸਰਬਜੋਤ ਸਿੰਘ ਸਵੱਦੀ, ਨੀਟੂ ਸਿੰਘ ਕਾਹਲੋਂ ਤੇ ਭੁਪਿੰਦਰ ਸਿੰਘ ਚੀਮਾ ਦੇ ਨਾਮ ਸ਼ਾਮਿਲ ਹਨ। ਇਹ ਸਾਰੇ ਰਲ ਕੇ ਆਉਣ ਵਾਲੇ ਸਮੇਂ ਵਿਚ ਸੈਨਹੋਜੇ ਗੁਰਦੁਆਰਾ ਸਾਹਿਬ ਵਿੱਚ ਹਰ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਉਲੀਕਣਗੇ। ਜਸਪਾਲ ਸਿੰਘ ਸੁਧਾਰ ਕਮੇਟੀ ਦੇ ਕੋਆਰਡੀਨੇਟਰ ਵਜੋਂ ਸੇਵਾ ਨਿਭਾਉਣਗੇ। ਵਧੇਰੇ ਜਾਣਕਾਰੀ ਜਾਂ ਸੁਧਾਰ ਕਮੇਟੀ ਨਾਲ ਸਹਿਯੋਗ ਲਈ ਜਸਪਾਲ ਸਿੰਘ ਨੂੰ 408 393 9505 ਉਤੇ ਕਾਲ ਕੀਤੀ ਜਾ ਸਕਦੀ ਹੈ।
Comments (0)