ਬਾਬ ਢਿੱਲੋਂ ਐਂਡ ਕੰਪਨੀ ਗੁਰਦੂਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਵੀ ਵਰਤਣ ਲੱਗੀ

ਬਾਬ ਢਿੱਲੋਂ ਐਂਡ ਕੰਪਨੀ ਗੁਰਦੂਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਵੀ ਵਰਤਣ ਲੱਗੀ

ਸੈਨਹੋਜ਼ੇ: ਸੈਨਹੋਜ਼ੇ ਗੁਰਦੂਆਰਾ ਸਾਹਿਬ ਦੀਆਂ ਚੋਣਾਂ ਵਿੱਚ ਮੌਜੂਦਾ ਪ੍ਰਬੰਧਕ ਕਮੇਟੀ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਹਰ ਹੀਲਾ ਵਰਤ ਰਹੀ ਹੈ ਜਿਸਦੀ ਉਦਾਹਰਣ ਗੁਰਦੂਆਰਾ ਸਾਹਿਬ ਵਿੱਚ ਨੌਕਰੀ ਕਰਦੇ ਗ੍ਰੰਥੀ ਸਿੰਘਾਂ ਤੋਂ ਆਪਣੀ ਹਮਾਇਤ ਵਿੱਚ ਅਪੀਲ ਕਰਵਾਈ ਹੈ। ਇੱਕ ਗ੍ਰੰਥੀ ਸਿੰਘ ਨੇ ਆਪਣਾ ਨਾਂ ਗੁਪਤ ਰੱਖਦੇ ਹੋਏ ਕਿਹਾ, “ਇਹ ਤਾਂ ਬਾਦਲ ਤੋਂ ਵੀ ਗਰਕ ਗਏ ਹਨ। ਉਸਨੇ ਵੀ ਚੋਣਾਂ ਵਿੱਚ ਗ੍ਰੰਥੀਆਂ ਤੋਂ ਕਦੇ ਅਪੀਲ ਨਹੀਂ ਕਰਵਾਈ”। 

ਸਿਸਟਮ ਨੂੰ ਗਲਤ ਤਰੀਕੇ ਨਾਲ ਬਾਬ ਢਿੱਲੋਂ ਵੱਲੋਂ ਆਪਣੇ ਫਾਇਦੇ ਲਈ ਵਰਤਣ ਦੇ ਹੋਰ ਵੀ ਸਕੈਂਡਲ ਬੇਨਕਾਬ ਹੋਏ ਹਨ ਜਿਸ ਵਿੱਚ ਉਸਾਰੀ ਵਿੱਚ ਹੋਈ ਘਪਲੇਬਾਜੀ ਮੁੱਖ ਹੈ। ਗੁਰਦੂਆਰਾ ਸਾਹਿਬ ਦੀ ਉਸਾਰੀ ਵੇਲੇ ਇਸਨੇ ਆਪਣਾ ਡਾਂਸ ਹਾਲ ਜੋ ਮਰਫੀ ਸੈਂਟਰ ਨਾਲ ਜਾਣਿਆਂ ਜਾਂਦਾ ਹੈ ਦੀ ਉਸਾਰੀ ਵੀ ਉਸੇ ਵੇਲੇ ਤੇ ਬਹੁਤੇ ਉਹਨਾਂ ਠੇਕੇਦਾਰਾਂ ਤੋਂ ਹੀ ਕਰਵਾਈ। ਇਸੇ ਤਰ੍ਹਾਂ ਜਿਹੜੇ ਬੈਂਕ ਤੋਂ ਗੁਰਦੂਆਰਾ ਸਾਹਿਬ ਦਾ ਕਰਜ਼ਾ ਲਿਆ ਉਸੇ ਬੈਂਕ ਤੋਂ ਮਰਫੀ ਸੈਂਟਰ ਦਾ ਲਿਆ। ਗੁਰਦੂਆਰਾ ਸਾਹਿਬ ਨੂੰ 7.25% ਪਰ ਮਰਫੀ ਸੈਂਟਰ ਨੂੰ 3.25% ਤੇ ਬੈਂਕ ਵੱਲੋਂ ਕਰਜਾ ਦਿੱਤਾ ਗਿਆ। 

ਇਹਨਾਂ ਚੋਣਾਂ ਵਿੱਚ ਬਾਬ ਢਿੱਲੋਂ ਐਂਡ ਕੰਪਨੀ ਦੀ ਹਾਰ ਯਕੀਨੀ ਬਣ ਚੁੱਕੀ ਹੈ ਕਿਉਂ ਕਿ ਸੰਗਤ ਨੂੰ ਇਸ ਵਲੋਂ ਕੀਤੀਆਂ ਵਧੀਕੀਆਂ ਤੇ ਆਪਣੇ ਫਾਇਦੇ ਲਈ ਕੀਤੇ ਘਪਲਿਆਂ ਬਾਰੇ ਪਤਾ ਲੱਗ ਚੁੱਕਾ ਹੈ। ਸੰਗਤ ਹੁਣ ਬਦਲ ਚਾਹੁੰਦੀ ਹੈ।