ਤਖ਼ਤ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਦੀ ਅਗੁਵਾਈ ਹੇਠ ਸਿੱਖਾਂ ਦੇ ਵਫ਼ਦ ਨੇ ਪ੍ਰਧਾਨਮੰਤਰੀ ਨਾਲ ਕੀਤੀ ਮੁਲਾਕਾਤ

ਤਖ਼ਤ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਦੀ ਅਗੁਵਾਈ ਹੇਠ ਸਿੱਖਾਂ ਦੇ ਵਫ਼ਦ ਨੇ ਪ੍ਰਧਾਨਮੰਤਰੀ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 18 ਫ਼ਰਵਰੀ (ਮਨਪ੍ਰੀਤ ਸਿੰਘ ਖਾਲਸਾ): ਅੱਜ ਤਖ਼ਤ ਪਟਨਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਅਗੁਵਾਈ ਹੇਠ ਸਿੱਖਾਂ ਦੇ 38 ਮੈਂਬਰੀ ਵਫ਼ਦ ਵੱਲੋਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ਤੇ ਮੁਲਾਕਾਤ ਕੀਤੀ ਗਈ ਅਤੇ ਦੁਨੀਆਰ ਭਰ ਵਿਚ ਸਿੱਖ ਕੌਮ ਲਈ ਕੀਤੇ ਗਈ ਸ਼ਲਾਘਾਯੋਗ ਕਾਰਜਾਂ ਲਈ ਧੰਨਵਾਦ ਕੀਤਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਪ੍ਰਧਾਨਮੰਤਰੀ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਲਈ ਉਹ ਮੋਦੀ ਸਰਕਾਰ ਦੀ ਸ਼ਲਾਘਾ ਕਰਦੇ ਹਨ ਜਿਸ ਵਿਚ ਉਨ੍ਹਾਂ ਦੀ ਸਰਕਾਰ ਵੰਲੋਂ ਵਿਸ਼ੇਸ਼ ਤੌਰ ਤੇ 1984 ਦੇ ਸਿੱਖ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਇਹ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਕਿ ਸੱਜਣ ਕੁਮਾਰ ਜੇਲ੍ਹ ਵਿਚ ਹੈ ਅਤੇ ਕਮਲਨਾਥ ਤੇ ਜਗਦੀਸ਼ ਟਾਈਟਲਰ ਦੀ ਵਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਪੀ.ਐਮ ਮੋਦੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਜਿਸ ਵਿਚ ਦਿੱਲੀ ਵਿਚ ਕੇਂਦਰੀ ਫ਼ੰਡ ਪ੍ਰਾਪਤ ਸਿੱਖ ਯੂਨੀਵਰਸਿਟੀ ਦੀ ਸਥਾਪਨਾ, ਗੁਰਦੁਆਰਾ ਬਾਲਾ ਸਾਹਿਬ ਵਿਖੇ ਇੱਕ ਮੈਡੀਕਲ ਤੇ ਨਰਸਿੰਗ ਕਾਲਜ, ਦਿੱਲੀ ਵਿਖੇ 1947 ਦੀ ਵੰਡ ਨੂੰ ਯਾਦ ਕਰਦਾ ਯਾਦਗਾਰੀ ਮੈਮੋਰੀਅਲ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੈਮੋਰੀਅਲ ਆਦਿ ਦੀ ਮੰਗ ਕੀਤੀ ਗਈ ਗਈ।

ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਵੀ ਸਿੱਖ ਕੌਮ ਲਈ ਕੀਤੇ ਗਏ ਕਾਰਜਾਂ ਲਈ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ ਜਿਵੇਂ 1984 ਸਿੱਖ ਪੀੜ੍ਹਤਾਂ ਨੂੰ ਮੁਆਵਜ਼ਾ, ਕਰਤਾਰਪੁਰ ਲਾਂਘੇ ਦਾ ਉਦਘਾਟਨ, ਸਿੱਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਨਾ, ਸਿੱਖ ਰਾਜਨੀਤਕ ਬੰਦੀਆਂ ਦੀ ਰਿਹਾਈ, ਅਫ਼ਗਾਨਿਸਤਾਨ ਵਿਖੇ ਪੈਦਾ ਹੋਏ ਹਾਲਾਤਾਂ ਚ ਅਫ਼ਗਾਨੀ ਸਿੱਖਾਂ ਨੂੰ ਉੱਥੋਂ ਕੱਢਣ ਦਾ ਮਸਲਾ ਹੋਵੇ ਆਦਿ ਕੰਮਾਂ ਲਈ ਉਨ੍ਹਾਂ ਮੋਦੀ ਸਰਕਾਰ ਦੀ ਤਾਰੀਫ਼ ਕੀਤੀ।

ਇਸ ਮੌਕੇ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨਮੰਤਰੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 26 ਨਵੰਬਰ ਨੂੰ ਵੀਰ ਬਾਲ ਦਿਵਸ ਦੇ ਕੀਤੇ ਐਲਾਨ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 70 ਸਾਲ ਹੋ ਗਏ ਹਨ ਪਰ ਕਿਸੇ ਨੇ ਵੀ ਇਸ ਦੀ ਪਰਵਾਹ ਨਹੀਂ ਸੀ ਕੀਤੀ ਅਤੇ ਸਿਰਫ਼ ਇਕੋ ਹੀ ਪਰਿਵਾਰ ਆਪਣੇ ਮੈਂਬਰਾਂ ਦੇ ਨਾਂ ਤੇ ਸਾਰੇ ਆਯੋਜਨ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਫ਼ੈਸਲੇ ਲਈ ਪ੍ਰਧਾਨਮੰਤਰੀ ਦੀ ਸ਼ੁਕਰਗੁਜ਼ਾਰ ਹੈ। ਉਨ੍ਹਾਂ ਨੇ ਦਿੱਲੀ ਵਿਖੇ ਕੇਂਦਰੀ ਫ਼ੰਡ ਪ੍ਰਾਪਤ ਸਿੱਖ ਯੂਨੀਵਰਸਿਟੀ ਦੀ ਸਥਾਪਨਾ, ਗੁਰਦੁਆਰਾ ਬਾਲਾ ਸਾਹਿਬ ਵਿਖੇ ਮੈਡੀਕਲ ਤੇ ਨਰਸਿੰਗ ਕਾਲਜ ਦੀ ਸਥਾਪਨਾ, ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ, ਦਿੱਲੀ 1947 ਦੀ ਵੰਡ ਨੂੰ ਸਮਰਪਿਤ ਯਾਦਗਾਰੀ ਮੈਮੋਰੀਅਲ, ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਸਮੇਤ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਐਨ.ਸੀ.ਆਰ.ਟੀ ਸਿਲੇਬਸ ਚ ਸ਼ਾਮਲ ਕਰਨ ਦੀ ਵੀ ਬੇਨਤੀ ਕੀਤੀ।

ਸਿੱਖ ਵਿਦਵਾਨ ਸ. ਤਿਰਲੋਚਨ ਸਿੰਘ ਨੇ ਪੀ.ਐਮ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ 84 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਯਾਦ ਕਰਨ ਤੇ ਸ਼ਰਧਾਂਜਲੀ ਦੇਣ ਲਈ ਸੰਸਦ ਵਿਚ ਦੋ ਮਿਨਟ ਦਾ ਮੌਨ ਰੱਖਿਆ ਜਾਵੇ।ਵਫ਼ਦ ਨੂੰ ਸੰਬੋਧਨ ਕਰਦਿਆਂ ਪ੍ਰਧਾਨਮੰਤਰੀ ਨੇ ਕਿਹਾ ਕਿ ਉਹ ਸਿੱਖ ਕੌਮ ਦਾ ਬਹੁਤ ਸਨਮਾਨ ਕਰਦੇ ਹਨ, ਕੋਰੋਨਾ ਮਹਾਮਾਰੀ ਦੌਰਾਨ ਸਿੱਖ ਕੌਮ ਵੱਲੋਂ ਮਾਨਵਤਾ ਪ੍ਰਤੀ ਜਿਸ ਤਰ੍ਹਾਂ ਦੀ ਅਦੁੱਤੀ ਸੇਵਾ ਕੀਤੀ ਗਈ ਉਸ ਬੇਮਿਸਾਲ ਹੈ। ਸ੍ਰੀ ਮੋਦੀ ਨੇ ਵਫ਼ਦ ਨੂੰ ਦੱਸਿਆ ਕਿ ਉਨ੍ਹਾਂ ਨੇ ਗੁਜਰਾਤ ਦੇ ਮੁੱਖਮੰਤਰੀ ਰਹਿੰਦੇ ਹੋਏ ਗੁਰਦੁਆਰਾ ਲਖਪਤ ਨੂੰ ਸੁਰੱਖਿਅਤ ਕਰਨ ਵਿਚ ਨਿਜੀ ਤੌਰ ਤੇ ਸ਼ਾਮਲ ਸਨ। ਉਨ੍ਹਾਂ ਕਿਹਾ ਉਹ ਜਿੱਥੇ ਵੀ ਜਾਂਦੇ ਹਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਸਰਵਾਰ ਸਿੱਖ ਕੌਮ ਲਈ ਕੰਮ ਕਰਨ ਨੂੰ ਤਿਆਰ ਹੈ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਤੇ ਜਲਦ ਵਿਚਾਰ ਕਰਕੇ ਹਲ ਕੀਤਾ ਜਾਵੇਗਾ।

ਪਦਮ ਸ਼੍ਰੀ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ (ਸੁਲਤਾਨਪੁਰ ਲੋਧੀ), ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾਪੰਥੀ, ਯਮੁਨਾ ਨਗਰ ਬਾਬਾ ਜੋਗਾ ਸਿੰਘ, ਡੇਰਾ ਬਾਬਾ ਜੰਗ ਸਿੰਘ (ਨਾਨਕਸਰ) ਕਰਨਲ ਸ. ਸਿੰਘ ਓਬਰਾਏ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਚੰਡੀਗੜ੍ਹ, ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਮੋਹਾਲੀ ਚੰਡੀਗੜ੍ਹ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰਾ ਪੰਜਾਬ ਵਾਲੇ, ਸੰਤ ਬਾਬਾ ਮੇਜਰ ਸਿੰਘ ਵਾ, ਮੁਖੀ ਡੇਰਾ ਬਾਬਾ ਤਾਰਾ ਸਿੰਘ ਵਾ, ਅੰਮ੍ਰਿਤਸਰ, ਜਥੇਦਾਰ ਬਾਬਾ ਸ. ਸਾਹਿਬ ਸਿੰਘ ਜੀ, ਕਾਰ ਸੇਵਾ ਅਨੰਦਪੁਰ ਸਾਹਿਬ, ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ, ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ, ਗਿਆਨੀ ਹਰਨਾਮ ਸਿੰਘ, ਹੈੱਡ ਗ੍ਰੰਥੀ, ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ, ਸ. ਸੁਰਿੰਦਰ ਸਿੰਘ, (ਨਾਮਧਾਰੀ)ਬਾਬਾ ਜੱਸਾ ਸਿੰਘ, ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ, ਡਾ: ਹਰਭਜਨ ਸਿੰਘ ਦਮਦਮੀ ਟਕਸਾਲ ਮਹਿਤਾ ਚੌਕ, ਸੰਤ ਬਾਬਾ ਰੇਸ਼ਮ ਸਿੰਘ, ਗੁਰਦੁਆਰਾ ਨਾਨਕ ਨਿਰੰਕਾਰ ਚੱਕਪਾਖੀ, ਸੰਤ ਬਾਬਾ ਸੁੰਦਰ ਸਿੰਘ ਜੀ, ਸੇਵਾ ਪੰਥੀ ਟਿੱਕਾ, ਭਾਈ ਰਾਮ ਕਿਸ਼ਨ ਪਟਿਆਲਾ, ਬਾਬਾ ਮੇਜਰ ਸਿੰਘ, ਦਸਮੇਸ਼ ਤਰਨਾ ਦਲ, ਬਲਦੇਵ ਸਿੰਘ, ਪ੍ਰਧਾਨ, ਕਸ਼ਮੀਰ ਗੁਰਦੁਆਰਾ ਕਮੇਟੀ, ਸ੍ਰੀਨਗਰ, ਬਾਬਾ ਬੇਅੰਤ ਸਿੰਘ ਜੀ, ਗੁਰਦੁਆਰਾ ਲੰਗਰ ਦਮਦਮਾ ਸਾਹਿਬ, ਰੁਦਰ ਪ੍ਰਯਾਗ, ਸ.ਆਰ.ਐਸ. ਆਹੂਜਾ, ਪ੍ਰਧਾਨ, ਸਿੱਖ ਫੋਰਮ, ਨਵੀਂ ਦਿੱਲੀ, ਸ: ਇੰਦਰਜੀਤ ਸਿੰਘ ਜਨਰਲ ਸਕੱਤਰ ਤਖ਼ਤ ਸ੍ਰੀ ਪਟਨਾ ਸਾਹਿਬ, ਸ. ਪ੍ਰਭਲੀਨ ਸਿੰਘ ਪ੍ਰਧਾਨ ਯੂਥ ਪ੍ਰਗਤੀਸ਼ੀਲ ਮੰਚ ਪਟਿਆਲਾ, ਅਮਰਜੀਤ ਸਿੰਘ ਮੀਤ ਪ੍ਰਧਾਨ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਸੰਤ ਬਾਬਾ ਸੁਖਦੇਵ ਸਿੰਘ ਜੀ ਨਿਰਮਲ ਡੇਰਾ ਬੇਰ ਕਲਾਂ ਲੁਧਿਆਣਾ, ਸ. ਮਨਜੀਤ ਸਿੰਘ। ਭਾਟੀਆ, ਪ੍ਰਧਾਨ ਸਿੰਘ ਸਭਾ ਗੁਰਦੁਆਰਾ ਸਾਹਿਬ ਇੰਦੌਰ, ਸੰਸਦ ਮੈਂਬਰ ਸ. ਅਮਨਦੀਪ ਸਿੰਘ, ਕਲਗੀਧਰ ਟਰੱਸਟ (ਬੜੂ ਸਾਹਿਬ), ਸ. ਕਸ਼ਮੀਰ ਸਿੰਘ, ਸਿੱਖ ਇੰਟਰਨੈਸ਼ਨਲ, ਪਟਿਆਲਾ, ਪ੍ਰੋ. ਸਰਚਾਂਦ ਸਿੰਘ ਖਿਆਲਾ, ਬੁਲਾਰੇ ਦਮਦਮੀ ਟਕਸਾਲ ਮਹਿਤਾ ਚੌਕ, ਸ. ਹਰਪਾਲ ਸਿੰਘ ਪ੍ਰਧਾਨ ਕੇਂਦਰੀ ਕਮੇਟੀ ਪੱਛਮੀ ਬੰਗਾਲ, ਸ਼ੈਲੇਂਦਰ ਸਿੰਘ ਪ੍ਰਧਾਨ ਝਾਰਖੰਡ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਂਚੀ, ਸ. ਹਰਪਾਲ ਸਿੰਘ ਭਾਟੀਆ ਪ੍ਰਧਾਨ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਗੁਰਦੁਆਰਾ ਬੋਰਡ, ਹਰਜੀਤ ਸਿੰਘ ਦੂਆ ਪ੍ਰਧਾਨ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵੀ ਹਾਜ਼ਰ ਸਨ।