ਸਿੱਖ ਬੀਬੀ ਨੂੰ ਕੜਾ ਪਾ ਕੇ ਪ੍ਰੀਖਿਆ 'ਵਿਚ ਬੈਠਣ ਤੋਂ ਰੋਕਣ ਦਾ,ਹਾਈਕੋਰਟ ਨੇ ਕਿਹਾ 'ਨਾ ਸਹਾਰਨਯੋਗ

ਸਿੱਖ ਬੀਬੀ ਨੂੰ ਕੜਾ ਪਾ ਕੇ ਪ੍ਰੀਖਿਆ 'ਵਿਚ ਬੈਠਣ ਤੋਂ ਰੋਕਣ ਦਾ,ਹਾਈਕੋਰਟ ਨੇ ਕਿਹਾ 'ਨਾ ਸਹਾਰਨਯੋਗ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-਼ਦਿੱਲੀ਼ ਹਾਈ ਕੋਰਟ ਨੇ ਇਕ ਸਿੱਖ ਔਰਤ ਨੂੰ ਕੜਾ ਪਾ ਕੇ ਪ੍ਰੀਖਿਆ 'ਵਿਚ ਬੈਠਣ ਤੋਂ ਰੋਕੇ ਜਾਣ ਨੂੰ 'ਨਾ ਸਹਾਰਨਯੋਗ' ਕਰਾਰ ਦਿੱਤਾ । ਉਕਤ ਔਰਤ ਉਮੀਦਵਾਰ ਸਮੇਂ ਤੋਂ ਪਹਿਲਾਂ ਹੀ ਪ੍ਰੀਖਿਆ ਕੇਂਦਰ 'ਤੇ ਪਹੁੰਚ ਗਈ ਸੀ ਪਰ ਜਦੋਂ ਤੱਕ ਉਸ ਨੇ ਆਪਣਾ ਕੜਾ ਨਹੀਂ ਉਤਾਰਿਆ, ਉਸ ਨੂੰ ਮੁਕਾਬਲਾ ਪ੍ਰੀਖਿਆ 'ਵਿਚ ਬੈਠਣ ਦੀ ਆਗਿਆ ਨਹੀਂ ਦਿੱਤੀ ਗਈ । ਪਟੀਸ਼ਨਕਰਤਾ, ਜਿਸ ਨੇ ਉਸ ਨੂੰ ਪੀਜੀਟੀ-ਇਕਨਾਮਿਕਸ (ਮਹਿਲਾ) ਪ੍ਰੀਖਿਆ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਨੂੰ ਚੁਣੌਤੀ ਦਿੱਤੀ ਸੀ, ਨੇ ਦਲੀਲ ਦਿੱਤੀ ਕਿ ਅਧਿਕਾਰੀਆਂ ਦੀ ਕਾਰਵਾਈ ਨੂੰ ਉਨ੍ਹਾਂ ਦੇ ਬਚਾਅ ਦੇ ਆਧਾਰ 'ਤੇ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਕਿ ਪਹਿਲਾਂ ਹੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਕੜਾ ਜਾਂ ਕਿਰਪਾਨ ਪਹਿਨਣ ਦੇ ਚਾਹਵਾਨ ਉਮੀਦਵਾਰ ਰਿਪੋਰਟਿੰਗ ਸਮੇਂ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਵਿਚ ਪਹੁੰਚਣ, ਕਿਉਂਕਿ ਅਜਿਹੀ ਸੂਚਨਾ ਇਮਤਿਹਾਨ ਤੋਂ ਦੋ ਦਿਨ ਬਾਅਦ ਜਾਰੀ ਕੀਤੀ ਗਈ ਸੀ । ਜਸਟਿਸ ਰੇਖਾ ਪੱਲੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਡੀ.ਐੱਸ.ਐੱਸ.ਐੱਸ.ਬੀ.) ਵਰਗੀ ਸੰਸਥਾ, ਜੋ ਕਿ ਵੱਡੀ ਗਿਣਤੀ ਸਿੱਖ ਉਮੀਦਵਾਰਾਂ ਨਾਲ ਨਿਯਮਿਤ ਤੌਰ 'ਤੇ ਪ੍ਰੀਖਿਆਵਾਂ ਕਰਵਾਉਂਦੀ ਹੈ, ਨੇ ਉਮੀਦਵਾਰਾਂ ਨੂੰ ਸੂਚਿਤ ਕਰਨ ਲਈ ਸਮੇਂ ਸਿਰ ਕਾਰਵਾਈ ਨਹੀਂ ਕੀਤੀ ।ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਸਾਰੀਆਂ ਭਰਤੀ ਏਜੰਸੀਆਂ ਵੀ ਪ੍ਰੀਖਿਆਵਾਂ ਕਰਵਾਉਣ ਤੋਂ ਪਹਿਲਾਂ ਇਸ ਸਬੰਧ ਵਿਚ ਢੁੱਕਵੇਂ ਕਦਮ ਚੁੱਕਣਗੀਆਂ।