ਅਮਰੀਕਾ ਵਿਚ ਦਸਤਾਰ ਦੇ ਸਤਿਕਾਰ ਦੀ ਲੜਾਈ ਜਿੱਤਣ ਵਾਲੇ ਸਿੱਖ 'ਤੇ ਬਣੀ ਫਿਲਮ

ਅਮਰੀਕਾ ਵਿਚ ਦਸਤਾਰ ਦੇ ਸਤਿਕਾਰ ਦੀ ਲੜਾਈ ਜਿੱਤਣ ਵਾਲੇ ਸਿੱਖ 'ਤੇ ਬਣੀ ਫਿਲਮ

ਵਾਸ਼ਿੰਗਟਨ: ਅਮਰੀਕਾ ਵਿਚ ਹਵਾਈ ਅੱਡਿਆਂ 'ਤੇ ਦਸਤਾਰ ਦੀ ਬੇਅਦਬੀ ਖਿਲਾਫ ਲੜਾਈ ਲੜਨ ਜਿੱਤਣ ਵਾਲੇ ਗੁਰਿੰਦਰ ਸਿੰਘ ਦੇ ਜੀਵਨ ਉਤੇ ਅਮਰੀਕਾ ਦੀ 18 ਸਾਲਾ ਇਕ ਲੜਕੀ ਨੇ ਇਕ ਲਘੂ ਫਿਲਮ ‘ਸਿੰਘ’ ਬਣਾਈ ਹੈ। ਗੁਰਿੰਦਰ ਦੀ ਮੁਹਿੰਮ ਦੀ ਬਦੌਲਤ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਦਸਤਾਰ ਨੀਤੀ ਵਿਚ ਬਦਲਾਅ ਕਰਨਾ ਪਿਆ ਸੀ।

ਇਡੀਆਨਾ ਦੀ ਵਿਦਿਆਰਥਣ ਅਤੇ ਅਦਾਕਾਰਾ ਜੇਨਾ ਰੁਈਜ ਵੱਲੋਂ ਨਿਰਦੇਸ਼ਤ ਫਿਲਮ 2007 ਦੀ ਇਕ ਸੱਚੀ ਘਟਨਾ ਉਤੇ ਅਧਾਰਿਤ ਹੈ, ਜਦੋਂ ਸਿੱਖ ਉਦਮੀ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬਫੇਲੋ ’ਚ ਜਹਾਜ਼ ਉਤੇ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ । ਏਅਰਪੋਰਟ ਉਤੇ ਤਮਾਮ ਸੁਰੱਖਿਆ ਵਿਵਸਥਾ ਨਾਲ ਸਫਲਤਾਪੂਰਵਕ ਲੰਘਣ ਦੇ ਬਾਅਦ ਉਨ੍ਹਾਂ ਦਸਤਾਰ ਉਤਾਰਨ ਤੋਂ ਮਨਾ ਕਰ ਦਿੱਤਾ ਸੀ ਇਸ ਲਈ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ।

ਇਸ ਘਟਨਾ ਦੇ ਬਾਅਦ ਇੰਡੀਆਨਾ ਪੋਲਿਸ ਵਿਚ ਰਹਿਣ ਵਾਲੇ  ਖਾਲਸਾ ਨੇ ਅਮਰੀਕੀ ਕਾਂਗਰਸ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ। ਇਸ ਤੋਂ ਬਾਅਦ ਦੇਸ਼ ਭਰ ਦੇ ਹਵਾਈ ਅੱਡਿਆਂ ਵਿਚ ਦਸਤਾਰ ਨੂੰ ਲੈ ਕੇ ਨੀਤੀ ਵਿਚ ਬਦਲਾਅ ਹੋਇਆ। ਖਾਲਸਾ ਨੂੰ ਉਨ੍ਹਾਂ ਦੀ ਮੁਹਿੰਮ ਲਈ ਹਾਲ ਹੀ ਵਿਚ ਵਿਸ਼ਿਸ਼ਟ ਰੋਸਾ ਪਾਕਰਸ ਟ੍ਰੇਲਬਲੇਜਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।

ਫਿਲਮ ਬਣਾਉਣਾ ਸਨਮਾਨ ਦੀ ਗੱਲ
ਪਰਡਿਊ ਯੂਨੀਵਰਸਿਟੀ ਇਡੀਆਨਾ ਪੋਲਿਸ ਵਿਚ ਨਿਊਕਲੀਅਰ ਮੈਡੀਸੀਨ ਟੈਕਨੋਲਾਜੀ ਵਿਚ ਗ੍ਰੇਜੂਏਸ਼ਨ ਕਰ ਰਹੀ ਰੁਈਜ ਨੇ ਕਿਹਾ ਕਿ ਅਤੀਤ ਦੀ ਉਸ ਘਟਨਾ ਨੂੰ ਦਿਖਾਉਣਾ ਸਨਮਾਨ ਦੀ ਗੱਲ ਹੈ, ਜਿਸਦੀ ਬਦੌਲਤ ਦਸਤਾਰ ਹਟਾਉਣ ਸਬੰਧੀ ਸਾਡੀ ਨੀਤੀ ਵਿਚ ਬਦਲਾਅ ਕਰਨਾ ਪਿਆ ਹੈ। ਇਡੀਆਨਾ ਪੋਲਿਸ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ‘ਸਿੰਘ’ ਫਿਲਮ ਦਾ ਫਿਲਮਾਂਕਣ ਹੋਇਆ ਹੈ ਅਤੇ ਅਗਲੇ ਮਹੀਨੇ ਇਹ ਫਿਲਮ ਰਿਲੀਜ਼ ਹੋਵੇਗੀ।