ਸਾਊਦੀ ਦੀਆਂ ਤੇਲ ਫੈਕਟਰੀਆਂ 'ਤੇ ਹਮਲੇ ਨੇ ਭਾਰਤ ਵਿੱਚ ਪੈਟਰੋਲ-ਡੀਜ਼ਲ ਦੇ ਰੇਟ ਵਧਾਏ

ਸਾਊਦੀ ਦੀਆਂ ਤੇਲ ਫੈਕਟਰੀਆਂ 'ਤੇ ਹਮਲੇ ਨੇ ਭਾਰਤ ਵਿੱਚ ਪੈਟਰੋਲ-ਡੀਜ਼ਲ ਦੇ ਰੇਟ ਵਧਾਏ

ਨਵੀਂ ਦਿੱਲੀ: ਸਾਊਦੀ ਅਰਬ ਦੀਆਂ ਤੇਲ ਫੈਕਟਰੀਆਂ 'ਤੇ ਹੋਏ ਤਾਜ਼ਾ ਹਮਲੇ ਕਾਰਨ ਕੱਚੇ ਤੇਲ ਦੇ ਬਾਜ਼ਾਰ ‘ਚ ਹੋਏ ਉਥਲ-ਪੁਥਲ ਦੇ ਚੱਲਦਿਆਂ ਭਾਰਤ ‘ਚ ਪੈਟਰੋਲ ਅਤ ਡੀਜ਼ਲ ਦੀਆਂ ਕੀਮਤਾਂ ਨੇ 5 ਜੁਲਾਈ ਦੇ ਆਮ ਬਜਟ ਦੇ ਦਿਨ ਤੋਂ ਬਾਅਦ ਸਭ ਤੋਂ ਵੱਡੀ ਛਾਲ ਮਾਰੀ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ 14 ਪੈਸੇ ਤੋਂ ਵੱਧ ਕੇ 72.17 ਰੁਪਏ ਪ੍ਰਤਿ ਲੀਟਰ ਹੋ ਗਈ। ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 

ਵਿੱਤ ਮੰਤਰੀ ਸੀਤਾ ਰਮਨ ਨੇ ਬਜਟ ਵਿਚ ਪੈਟਰੋਲ ਅਤੇ ਡੀਜਲ 'ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਕੀਮਤਾਂ ਵਿਚ ਢਾਈ ਰੁਪਏ ਪ੍ਰਤਿ ਲੀਟਰ ਦਾ ਵਾਧਾ ਕੀਤਾ ਗਿਆ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਮਵਾਰ ਨੂੰ 20 ਫੀਸਦੀ ਦੇ ਵਾਧੇ ਤੋਂ ਬਾਅਦ ਭਾਰਤ ਵਿਚ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ ਡੀਜਲ ਦੀ ਕੀਮਤ ਵਿਚ ਵਾਧਾ ਕੀਤਾ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਤਕਰੀਬਨ 30 ਸਾਲਾਂ ਬਾਅਦ ਇੰਨੀ ਵੱਡੀ ਛਾਲ ਪਈ ਹੈ। ਬਾਜ਼ਾਰ ਆਖਰਕਾਰ 15 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਭਾਰਤ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ। ਭਾਰਤ ਦੁਨਿਆ  ਦਾ ਤੀਜਾ ਸਭ ਤੋਂ ਵੱਡਾ ਪੈਟਰੋਲੀਅਮ ਖਪਤਕਾਰ ਹੈ। ਉਸਨੇ ਰਾਜਧਾਨੀ ਵਿਚ ਪੱਤਰਕਾਰਾਂ ਨੂੰ ਕਿਹਾ, ਜਦੋਂ ਕੀਮਤਾਂ ਉਛਲਦੀਆਂ ਹਨ ਤਾਂ ਚਿੰਤਾ ਜਰੂਰ ਹੁੰਦੀ ਹੈ। ਸਨਿਚਰਵਾਰ ਦੀ ਘਟਨਾ ਤੋ ਬਾਅਦ ਦੀ ਸਥਿਤੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਪਰ ਪ੍ਰਧਾਨ ਨੇ ਇਹ ਵੀ  ਕਿਹਾ ਹੈ ਕਿ ਸਾਊਦੀ ਅਰਬ ਤੋਂ ਭਾਰਤ ਦੀ ਤੇਲ ਸਪਲਾਈ ਪ੍ਰਭਾਵਿਤ ਨਹੀਂ ਹੋਈ ਹੈ।