ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ 'ਚ ਪਿਤਾ ਸਮੇਤ 2 ਸਾਲਾਂ ਦੀ ਧੀ ਦੀ ਕਾਰ ਸੜਕ ਹਾਦਸੇ 'ਚ ਮੌਤ

ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ 'ਚ ਪਿਤਾ ਸਮੇਤ 2 ਸਾਲਾਂ ਦੀ ਧੀ ਦੀ ਕਾਰ ਸੜਕ ਹਾਦਸੇ 'ਚ ਮੌਤ

ਨਿਊਯਾਰਕ, (ਰਾਜ ਗੋਗਨਾ): ਬੀਤੇਂ ਦਿਨ ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੀ ਕੋਲੰਬਸ ਕਾਉਂਟੀ  ਵਿਖੇ ਇਕ ਭਾਰਤੀ ਮੂਲ ਦਾ ਪਰਿਵਾਰ ਬਹੁਤ ਹੀ ਖੁਸ਼ ਸੀ ਜਦੋਂ ਉਹ ਆਪਣੀ ਕਾਰ 'ਚ ਆਪਣੀ 2 ਸਾਲ ਦੀ ਬੇਟੀ ਦਿਵਿਆ ਦੇ ਜਨਮ ਦਿਨ ਦੇ ਜਸ਼ਨ ਮੌਕੇ ਆਪਣੀ ਰਿਹਾਇਸ਼ ਕੈਰੀ ਤੋਂ ਮਿਰਟਲ ਬੀਚ ਉਤੱਰੀ ਕੈਰੋਲੀਨਾ ਨੂੰ ਖ਼ੁਸ਼ੀ ਖੁਸ਼ੀ ਜਾ ਰਹੇ ਸਨ। ਪਰ, ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਉਹਨਾਂ ਦੀ ਖ਼ੁਸ਼ੀ ਦਾ ਮੌਕਾ ਇੱਕ ਤਬਾਹੀ ਵਿੱਚ ਬਦਲ ਗਿਆ, ਜਦੋਂ ਉਹਨਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।

ਕਾਰ ਮੋਨਿਕਾ ਦੇਸ਼ਮੁਖ ਚਲਾ ਰਹੀ ਸੀ ਤੇ ਅਚਾਨਕ ਸੜਕ 'ਤੇ ਉਲਟ ਦਿਸ਼ਾ ਵੱਲ ਅਾ ਰਹੇ ਇਕ ਟੈਂਕਰ ਟਰੱਕ ਨਾਲ ਕਾਰ ਟਕਰਾ ਗਈ ਅਤੇ ਕਾਰ ਨੂੰ ਅੱਗ ਲਗ ਗਈ। ਇਹ ਹਾਦਸਾ ਯੂ. ਐਸ 74 ਅਤੇ ਐਨ ਸੀ 410  ਰੂਟ ਦੇ ਕੋਲ ਵਾਪਰਿਆਂ ਜਿਸ ਵਿੱਚ ਮਹਾਰਾਸ਼ਟਰ ਨਾਲ ਸੰਬੰਧ ਰੱਖਣ ਵਾਲਾ ਮੁਕੇਸ ਦੇਸਮੁੱਖ (37) ਸਾਲਾ, ਉਸ ਦੀ 2 ਸਾਲ ਦੀ ਬੇਟੀ 'ਦਿਵਿਆ ਜਿਸ ਦਾ ਜਨਮ ਦਿਨ ਮਨਾਉਣਾ ਸੀ ਮੋਕੇ ਤੇ ਹੀ ਮਾਰੇ ਗਏ ਜਦ ਕਿ ਕਾਰ ਚਾਲਕਾਂ ਮੋਨਿਕਾ ਦੇਸਮੁੱਖ ਗੰਭੀਰ ਰੂਪ 'ਚ ਜਖਮੀ ਹੋ ਗਈ ਜੋ ਸਥਾਨਕ ਹਸਪਤਾਲ 'ਚ ਦਾਖਲ ਹੈ। 

ਹਾਦਸੇ ਦੋਰਾਨ ਚੀਕਾਂ ਸੁਣ ਕਿ  ਕੁਝ ਯਾਤਰੀਆਂ ਨੇ ਮੌਕੇ 'ਤੇ, ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਦੇ ਹੋਏ ਅੱਗ ਨੂੰ ਬੁਝਾਇਆ  ਅਤੇ ਬੇਹੋਸੀ ਦੀ ਹਾਲਤ 'ਚ ਕਾਰ ਚਾਲਕ ਮੋਨਿਕਾ ਦੇਸਮੁੱਖ ਨੂੰ ਕਾਰ ਤੋਂ ਬਾਹਰ ਕੱਢਣ ਲਈ ਕੰਮ ਕੀਤਾ। ਅਤੇ  ਪਰਿਵਾਰ ਦੇ ਜੀਵਤ ਮੈਂਬਰ ਨੂੰ ਵਿੱਤੀ ਸਹਾਇਤਾ ਲਈ ਇੱਕ ਫੰਡ ਇਕੱਠਾ ਕਰਨ ਲਈ ਇੱਕ ਗੋਫੰਡਮੀ ਮੁਹਿੰਮ ਸਥਾਪਤ ਕੀਤੀ ਗਈ,  ਇਹ ਮੁਹਿੰਮ 146,000 ਡਾਲਰ ਦੇ ਇਕ ਮੀਲ ਪੱਥਰ ਤੱਕ  ਪੁੱਜੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ