ਹਿੰਦੀ ਮੀਡੀਆ ਨੇ ਨਿਹੰਗ ਨਵੀਨ ਸਿੰੰਘ ਨੂੰ ਬਦਨਾਮ ਕੀਤਾ 

ਹਿੰਦੀ ਮੀਡੀਆ ਨੇ ਨਿਹੰਗ ਨਵੀਨ ਸਿੰੰਘ ਨੂੰ ਬਦਨਾਮ ਕੀਤਾ 

 *ਲਖੇ ਨੇ ਝੂਠੇ ਦੋਸ਼ਾਂ ਤਹਿਤ ਨਵੀਨ ਸਿੰੰਘ ਦੀ ਕੀਤੀ ਕੁਟਮਾਰ ਤੇ ਬਾਣਾ ਲਾਹਿਆ 

 *  ਸਿਗਰੇਟ ਪੀਣ ਉਪਰ ਨਿਹੰਗ ਨੇ ਭਈਆ ਕੁਟਿਆ 

   *ਭਈਆ ਦੀ ਲਤ ਤੋੜਨ ਤੇ ਮੁਰਗੀ ਮੰਗਣ ਦੇ ਨਿਹੰਗ ਉਪਰ ਲਗੇ ਦੋਸ਼ ਝੂਠ ਨਿਕਲੇ 

    ਅੰਮ੍ਰਿਤਸਰ ਟਾਈਮਜ਼

 ਟੀਕਰੀ ਬਾਰਡਰ;ਨਿਹੰਗ ਨਵੀਨ ਸਿੰਘ ਦੀ ਜਮਾਨਤ ਹੁਣ ਹੋ ਗਈ ਹੈ। ਹਰਿਆਣੇ ਤੇ ਪੰਜਾਬ ਦੇ ਸਿਖਾਂ ਨੇ ਬਾਰਡਰ ਉਪਰ ਨਿਹੰਗ ਨਵੀਨ ਸਿੰਘ ਨੂੰ ਸਿਰੌਪੇ ਦੇਕੇ ਬਹੁਤ ਵਡਾ ਸਵਾਗਤ ਕੀਤਾ। ਨਿਹੰਗ ਨਵੀਨ ਸਿੰਘ ਦਾ ਬਾਣਾ ਲਾਹੁਣ ਵਾਲੇ ਲਖੇ ਦੀ ਨਿਖੇਧੀ ਕੀਤੀ।ਹਿੰਦੀ ਮੀਡੀਆ  ਤੇ ਕੁਝ ਅੰਗਰੇਜ਼ੀ ਫਿਰਕੂ ਪਰਿੰਟ ਵਰਗੇ ਨੇ ਇਸ ਘਟਨਾ ਦਾ ਨਰੇਟਿਵ ਗਲਤ ਪੇਸ਼ ਕਰਕੇ ਫਿਰਕੂ ਜ਼ਹਿਰ ਵੰਡੀ ਹੈ ਕਿ ਹਰਿਆਣਾ ਪੁਲਿਸ ਵਲੋਂ ਇਕ ਨਿਹੰਗ ਨੂੰ ਸੋਨੀਪਤ ਦੇ ਸਿੰਘੂ ਬਾਰਡਰ 'ਤੇ ਮੁਰਗੀ ਮੁਫ਼ਤ ਦੇਣ ਤੋਂ ਇਨਕਾਰ ਕਰਨ ਵਾਲੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ । ਜ਼ਖ਼ਮੀ ਮਜ਼ਦੂਰ ਬਿਹਾਰ ਦੇ ਮਨੋਜ ਪਾਸਵਾਨ, ਜੋ ਕੁੰਡਲੀ ਵਿਖੇ ਪੋਲਟਰੀ ਫਾਰਮ 'ਚ ਕੰਮ ਕਰਦਾ ਹੈ, ਨੇ ਦੋਸ਼ ਲਾਇਆ ਕਿ ਵੀਰਵਾਰ ਨੂੰ ਉਹ ਨੇੜਲੇ ਪਿੰਡਾਂ ਵਿਚ ਸਪਲਾਈ ਕਰਨ ਲਈ ਆਪਣੀ ਰਿਕਸ਼ਾ 'ਤੇ ਮੁਰਗੀਆਂ ਲੈ ਕੇ ਜਾ ਰਿਹਾ ਸੀ । ਇਸ ਦੌਰਾਨ ਨਿਹੰਗ ਨੇ ਉਸ ਤੋਂ ਮੁਰਗੀ ਮੰਗੀ । ਉਸ ਨੇ ਕਿਹਾ ਕਿ ਉਸ ਵਲੋਂ ਨਾਂਹ ਕਰਨ 'ਤੇ ਉਸ ਨੂੰ ਕੁੱਟਿਆ ਗਿਆ । ਜਦ ਕਿ ਇਹ ਝਗੜਾ ਪਾਸਵਾਨ ਵਲੋਂ ਸਿਗਰੇਟ ਪੀਣ ਉਪਰ ਹੋਇਆ।ਫਿਰਕੂ ਆਗੂਆਂ ਤੇ ਮੀਡੀਆ ਨੇ ਇਹ ਖ਼ਬਰ ਖੁੱਲ੍ਹ ਕੇ ਪ੍ਰਚਾਰੀ ਤੇ ਖੇਡੀ ਕਿ ਇਹ ਘਟਨਾ ਇੱਕ ਰੇੜੀ ਵਾਲੇ ਤੋਂ ਨਿਹੰਗ ਨਵੀਨ ਸਿੰਘ ਵਲੋਂ ਜਬਰਦਸਤੀ ਮੁਰਗਾ ਮੰਗਣ ਕਰਕੇ ਹੋਈ, ਜਦੋਂ ਕਿ ਦੂਜਾ ਪੱਖ ਇਹ ਸਾਹਮਣੇ ਆਇਆ ਹੈ ਕਿ ਨਵੀਨ ਸਿੰਘ ਮੁਰਗਾ ਖਾਂਦਾ ਹੀ ਨਹੀਂ। ਇਹ ਘਟਨਾ ਬੀੜੀ ਪੀਣ ਤੋਂ ਰੋਕਣ ਕਰਕੇ ਵਾਪਰੀ।ਭਈਆ ਯਾਦਵ ਨੂੰ ਬੀੜੀ ਪੀਣ ਤੋਂ ਨਿਹੰਗ ਨੇ ਰੋਕਿਆ ,ਕਿਉਕਿ ਉਹ  ਘੋੜਿਆਂ ਦੇ ਨੇੜੇ ਪੀ ਰਿਹਾ ਸੀ।ਭਈਏ ਨਾਲ ਝੜਪ ਹੋਈ ਤਾਂ ਨਿਹੰਗ ਨਵੀਨ ਸਿੰਘ ਨੇ ਡਾਗਾਂ  ਠੋਕੀਆਂ। ਕਿਹਾ ਗਿਆ ਕਿ ਭਈਏ ਦੀ ਲਤ ਟੁਟੀ।ਪਰ ਲਤ ਟੁਟਣ ਬਾਰੇ ਕਹਾਣੀ ਅਦਾਲਤ ਵਿਚ ਝੂਠੀ ਨਿਕਲੀ ਥੋੜੀ ਬਹੁਤੀ ਸਟ ਲਗੀ।ਭਈਆ ਕਨੂੰਨ ਅਨੁਸਾਰ ਤਮਾਕੂ ਪੀ ਨਹੀਂ ਸਕਦਾ।ਪਰ ਇਹ ਕਨੂੰਨੀ ਪਖ ਸਾਹਮਣੇ ਨਹੀਂ ਆਇਆ।ਇਸ ਪਖੋਂ ਅਦਾਲਤ ਵਿਚ ਕੇਸ ਮਜਬੂਤ ਬਣਾਉਣ ਦੀ ਲੋੜ ਹੈ।ਬਾਈ ਲੱਖਾ ਤੇ ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਇਸ ਘਟਨਾ ਦਾ ਅਧਿਐਨ ਕਰਨ ਦੀ ਥਾਂ ਫੈਲੀ ਅਫਵਾਹ ਦੇ ਆਧਾਰ ਉਪਰ  ਨਿਹੰਗ ਨਵੀਨ ਸਿੰਘ ਨੂੰ ਦੋਸ਼ੀ ਠਹਿਰਾ ਦਿਤਾ।ਉਸਦੀ ਦਸਤਾਰ ਲਵਾ ਕੇ ਕਕਾਰ ਲਵਾਕੇ ਜਲੀਲ ਕੀਤਾ। ਗੈਰ ਸਿਖਾਂ ਵਿਚੋਂ  ਨਵੇ ਬਣੇ ਸਿਖਾਂ ਨੂੰ ਅਸੀਂ  ਜ਼ਲੀਲ ਕਰਾਂਂਗੇਤਾਂ ਸਿਖ ਕੋਣ ਬਣੇਗਾ। ਬਾਕੀ ਅਦਾਲਤ ਵਿੱਚ ਨਵੀਨ ਸਿੰਘ ਬਾਰੇ ਜੋ ਜੱਜ ਨੇ ਬੋਲ ਆਖੇ ਹਨ ਉਸ ਤੋਂ ਨਵੀਨ ਸਿੰਘ ਅਤੇ ਉਸ 'ਤੇ ਇੱਕ ਪਾਸੜ ਇਲਜਾਮ ਲਾਉਣ ਵਾਲੇ ਲੋਕਾਂ ਦੇ ਕਿਰਦਾਰ ਸਪੱਸ਼ਟ ਜਾਂਦੇ ਹਨ..

"ਬਹੁਤ ਭੋਲਾ ਬੰਦਾ ਇਹ ਤਾਂ!"

ਨਿਹੰਗ ਨਵੀਨ ਸਿੰਘ ਬਾਰੇ ਜੱਜ ਦੀ ਟਿੱਪਣੀ। 

ਨਿਹੰਗ ਨਵੀਨ ਸਿੰਘ ਨੂੰ ਜੱਜ ਨੇ ਪੁੱਛਿਆ ਕਿ “ਤੇਰੇ ਕੋਲ ਕੀ ਸੀ ਜੋ ਤੂੰ ਬਿਹਾਰੀ ਦੀ ਲੱਤ 'ਤੇ ਡਾਂਗ ਮਾਰੀ?”

ਨਵੀਨ ਸਿੰਘ ਕਹਿੰਦਾ, “ਜੀ ਗੰਡਾਸਾ।”

ਜੱਜ ਕਹਿੰਦਾ, ਵਕੀਲ ਨੇ ਕਿਹਾ ਕਿ ਡਾਂਗ ਸੀ।

ਕਹਿੰਦਾ ਜੀ, ਡਾਂਗ ਦੇ ਉਤੇ ਬਰਸ਼ੀ ਵੀ ਲੱਗੀ ਸੀ।

ਜੱਜ ਕਹਿੰਦਾ ਤੂੰ ਭੋਲਾ ਬੰਦਾ।

ਵਕੀਲ ਨੇ ਕਿਹਾ ਕਿ ਸੱਚ ਬੋਲਣ ਦੀ ਕੀ ਲੋੜ ਸੀ, sharpen edged weapon ਵਿਚ ਜੱਜ ਵੱਧ ਸਜਾ ਕਰ ਸਕਦਾ। ਨਵੀਨ ਸਿੰਘ ਕਹਿੰਦਾ ਝੂਠ ਕਿਵੇੰ ਬੋਲਦਾ, ਮੈੰ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕਿਆ ਹੋਇਆ। ਇਹ ਹੈ ਇਸ ਸਿਖ ਦਾ ਭੋਲਾਪਨ।ਉਸਨੇ ਹਰ ਬਿਰਤਾਂਤ ਸਚ ਦਸਿਆ।ਘਟਨਾ ਦਾ ਮੁਲਾਂਕਣ ਕਰਦਿਆਂ ਕਈ ਸਿਖਾਂ ਨੇ ਅਪੀਲ ਕੀਤੀ ਕਿ ਬਾਬਾ ਰਾਜਾ ਰਾਜ ਸਿੰਘ ਤੇ ਬਾਈ ਲਖਾ ਨੂੰ ਅਪੀਲ ਹੈ ਕਿ ਉਹ ਇਸ ਘਟਨਾ ਬਾਰੇ ਨਿਹੰਗ ਨਵੀਨ ਸਿੰਘ ਨੂੰ ਸੰਤੁਸ਼ਟ ਕਰਨ ਉਸਦਾ ਅਦਬ ਬਹਾਲ ਕਰਨ ਜੋ ਸਿਖੀ ਫਰਜ ਹੈ।ਹਰਿਆਣੇ ਵਿਚ ਸਿਖੀ ਕਿਵੇਂ ਆਪਣੇ ਆਪ ਫੈਲ ਰਹੀ ਹੈ।ਇਸ ਬਾਰੇ ਸਿਖ ਜਥੇਬੰਦੀਆਂ ਦਾ ਕੋਈ ਰੋਲ ਨਹੀਂ।ਇਹ ਸਤਿਗੁਰੂ ਦੀ ਕਲਾ ਹੈ।ਉਜਡਾਂ  ,ਨਾਸਤਿਕਾਂ ,ਲਿਬਰਲਾਂ ਨੂੰ ਸਮਝ ਨਹੀਂ ਪੈ ਸਕਦੀ ਕਿਉਂਕਿ ਉਹ ਆਪਣੀ ਤਰਕ ਦੀ ਘੜੀ ਦੁਨੀਆਂ ਵਿਚ ਰਹਿ ਰਹੇ ਹਨ।ਪਰ ਸਿਖ ਜਗਤ ਨੂੰ ਇਸ ਉਭਾਰ ਦਾ ਸਵਾਗਤ ਕਰਨਾ ਚਾਹੀਦਾ ਕਿ ਸਾਡਾ ਸਿਖ ਪਰਿਵਾਰ ਵਡਾ ਹੋ ਰਿਹਾ ਹੈ ਜਿਸਦੀ ਨੀਂਹ ਸਤਿਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਨੇ ਰਖੀ।                                                                                               ਜਾਟਾਂ ਤੋਂ ਸਿੱਖ ਬਣ ਰਹੇ ਹਰਿਆਣਵੀਆਂ ਦੀ ਜਥੇਬੰਦੀ ਯੂਨੀਅਸਟ ਸਿਖ ਮਿਸ਼ਨ  ਦੇ ਆਗੂ ਮਨੋਜ ਸਿੰਘ ਦੂਹਨ  ਦਾ ਬਿਆਨ"****************************ਮੈਂ ਸਮੂਹ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਸਾਡੀ  ਸਿਖ ਲਹਿਰ ਇਮਤਿਹਾਨ ਦੇ ਦੌਰ ਵਿੱਚੋਂ ਲੰਘ ਰਹੀ ਹੈ, ਜਿਸ ਵਿੱਚ ਮੰਡੀ ਫੰਡੀ ਜਮਾਤ ਚਿੰਤਤ ਹੈ ਕਿ ਉੱਤਰ ਭਾਰਤ ਵਿੱਚ ਸਿੱਖ ਧਰਮ ਦੀ ਲਹਿਰ ਕਿਉਂ ਉੱਠ ਰਹੀ ਹੈ, ਜਿਸ ਨੂੰ ਰੋਕਣ ਲਈ ਇਹ ਲੋਕ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਜਿਸ ਤਹਿਤ ਉਹ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ ਅਤੇ ਹਰਿਆਣਾ ਪੰਜਾਬ ਨੂੰ ਲੜਾਉਣਾ ਚਾਹੁੰਦੇ ਹਨ।ਅੱਜ ਸਿੰਘੂ ਮੋਰਚੇ 'ਤੇ ਨਵੀਨ ਸਿੰਘ ਸੰਧੂ ਜੋ ਕਿ ਕਰਨਾਲ ਦਾ ਰਹਿਣ ਵਾਲਾ ਹੈ ਅਤੇ ਜਾਟ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਨੂੰ ਨਿਹੰਗ ਸਿੰਘਾਂ ਨੇ ਬੀਤੇ ਦਿਨੀ ਸੋਚ ਕੇ ਫੜ ਲਿਆ ਕਿ ਇਹ ਬੰਦਾ ਵੀ ਸੰਘ ਪਰਿਵਾਰ ਦਾ ਏਜੰਟ ਹੈ ਜਾਂ ਨਕਲੀ ਸਿੱਖ, ਜਦਕਿ ਨਵੀਨ ਨੇ ਹਾਲ ਹੀ 'ਵਿਚ ਵਿਸਾਖੀ 'ਤੇ ਅੰਮ੍ਰਿਤ ਛਕਿਆ ਸੀ। ਇਸ ਵਿੱਚ ਰਾਜਾ ਰਾਜ ਸਿੰਘ ਜੀ, ਨਿਹੰਗ ਸਿੰਘ ਅਤੇ ਲੱਖਾ ਸਿਧਾਣਾ ਨੇ ਵੀ ਦਸਤਾਰ ਨੂੰ ਉਤਾਰਿਆ ਅਤੇ ਇਸ ਦੇ ਵਾਲਾਂ ਦੀ ਜਾਂਚ ਕੀਤੀ, ਜਦੋਂ ਕਿ ਇੱਕ ਨਵੇਂ ਸਜੇ ਸਿੰਘ ਦੇ ਵਾਲ ਉੱਗਣ ਵਿੱਚ ਸਮਾਂ ਲੱਗਦਾ ਹੈ। ਇਸ ਦੇ ਘੱਟ ਵਾਲ ਦੇਖ ਕੇ ਜਾਂ ਇਸ ਬਾਰੇ ਘੱਟ ਜਾਣਕਾਰੀ ਦੇਖ ਕੇ ਉਸ ਨੇ ਅੰਦਾਜ਼ਾ ਲਾਇਆ ਕਿ ਇਹ ਬੰਦਾ ਦੁਸ਼ਮਣ ਵੱਲੋਂ ਭੇਜਿਆ ਗਿਆ ਸੀ, ਜਦਕਿ ਅਜਿਹਾ ਨਹੀਂ ਹੈ।ਮੇਰਾ ਮੰਨਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਦੋਸ਼ੀ ਦਾ ਪਤਾ ਲੱਗਣ ਤੋਂ ਬਾਅਦ ਕੁਝ ਸਾਥੀਆਂ ਦੀ ਗ੍ਰਿਫਤਾਰੀ ਕਾਰਨ ਰਾਜਾ ਰਾਜ ਸਿੰਘ ਜੀ ਕੁਝ ਦਬਾਅ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਹਨਾਂ ਨੇ ਇਸ ਨਵੇਂ ਸਜੇ ਸਿੰਘ ਨਵੀਨ ਨੂੰ ਗ੍ਰਿਫਤਾਰ ਕਰਵਾਇਆ । ਇਹ ਜਲਦਬਾਜ਼ੀ ਵਿਚ  ਫੈਸਲਾ ਕੀਤਾ ਗਿਆ । ਕਿਉਂਕਿ ਹੁਣ ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਦੇ ਦੇਸ਼ ਦਾ ਕਿਸਾਨ ਭਾਈਚਾਰਾ ਸਿੱਖੀ ਦੇ ਮਾਰਗ 'ਤੇ ਚੱਲਣਾ ਚਾਹੁੰਦਾ ਹੈ ਅਤੇ ਬ੍ਰਾਹਮਣਵਾਦੀ ਤਾਕਤਾਂ ਉਨ੍ਹਾਂ ਨੂੰ ਬਰਾਬਰ ਦੀ ਕੀਮਤ ਅਤੇ ਸਜ਼ਾ ਦੇ ਕੇ ਰੋਕਣਾ ਚਾਹੁੰਦੀਆਂ ਹਨ। ਮੈਂਲੱਖਾ ਸਿਧਾਣਾ ਜੀ ਨੂੰ ਵੀ ਅਪੀਲ ਕਰਦਾ ਹਾਂ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਗਲੇ ਦੇ ਪਿਛੋਕੜ ਦੀ ਜਾਂਚ ਕਰ ਲਓ।ਹੁਣੇ ਇਸ ਮੁੱਦੇ 'ਤੇ ਉੱਤਰੀ ਭਾਰਤ ਦੇ ਕੱਟੜਵਾਦੀ ਹਿੰਦੂ ਸਮੂਹ ਕਹਿਣਗੇ ਕਿ ਤੁਸੀਂ ਸਿੱਖ ਬਣਨ ਦਾ ਨਤੀਜਾ ਦੇਖ ਲਿਆ ਕਿ ਤੁਹਾਨੂੰ ਉੱਥੇ ਕੋਈ ਸਤਿਕਾਰ ਨਹੀਂ ਮਿਲ ਰਿਹਾ ਜਾਂ ਤੁਹਾਨੂੰ ਉੱਥੇ ਕੁੱਟਿਆ ਜਾ ਰਿਹਾ ਹੈ, ਆਦਿ।ਮੈਂ ਇਸ 'ਤੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਿਖਾਂ ਨੇ ਕਿਸਾਨ ਕਬੀਲਿਆਂ ਨੂੰ ਜੋ ਸਨਮਾਨ ਦਿੱਤਾ ਹੈ,ਉਹ ਹਿੰਦੂ ਧਰਮ 'ਚ ਰਹਿ ਕੇ ਕਦੇ ਵੀ ਨਹੀਂ ਮਿਲ ਸਕਿਆ। ਇਸ ਦੇ ਉਲਟ ਹਿੰਦੂ ਸਰਕਾਰ ਨੇ 2016 ਵਿੱਚ ਹਰਿਆਣਾ ਵਿੱਚ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਸਾਡੇ ਦੋ ਦਰਜਨ ਭਰਾਵਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਝੂਠੇ ਕੇਸ ਪਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਸੀ, ਜਿਸ ਵਿੱਚ ਮੈਂ ਖੁਦ ਤਿੰਨ ਸਾਲ ਨੌਂ ਮਹੀਨੇ ਜੇਲ੍ਹ ਵਿੱਚ ਰਿਹਾ।ਅਜਿਹਾ ਨਹੀਂ ਹੈ ਕਿ ਪੰਜਾਬ ਦੇ ਲੋਕ ਨਵੀਨ ਦੀ ਗ੍ਰਿਫਤਾਰੀ ਤੋਂ ਨਾਰਾਜ਼ ਨਹੀਂ ਹਨ, ਮੈਨੂੰ ਪੰਜਾਬ ਦੇ ਸੈਂਕੜੇ ਲੋਕਾਂ ਦੇ ਫੋਨ ਆਏ ਹਨ ਕਿ ਲੱਖਾ ਸਿਧਾਣਾ ਦਾ ਕਸੂਰ ਹੈ ਕਿ ਉਸ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸੀ। ਉਸਨੂੰ ਹੁਣ ਮਾਫੀ ਮੰਗਣੀ ਚਾਹੀਦੀ ਹੈ।