ਡਿਗਦੀ ਆਰਥਿਕਤਾ ਨੂੰ ਗਤੀ ਦੇਣ ਲਈ ਪੰਜਵੀਂ ਵਾਰ ਘਟਾਏ ਰੈਪੋ ਰੇਟ; ਘੱਟ ਸਕਦੀਆਂ ਹਨ ਕਰਜ਼ ਦੀਆਂ ਕਿਸ਼ਤਾਂ

ਡਿਗਦੀ ਆਰਥਿਕਤਾ ਨੂੰ ਗਤੀ ਦੇਣ ਲਈ ਪੰਜਵੀਂ ਵਾਰ ਘਟਾਏ ਰੈਪੋ ਰੇਟ; ਘੱਟ ਸਕਦੀਆਂ ਹਨ ਕਰਜ਼ ਦੀਆਂ ਕਿਸ਼ਤਾਂ

ਨਵੀਂ ਦਿੱਲੀ: ਭਾਰਤ ਦੀ ਡਿਕ-ਡੋਲੇ ਖਾਂਦੀ ਅਰਥਵਿਵਸਥਾ ਵਿੱਚ ਸਕਾਰਾਤਮਕ ਪਰਦਾ ਪਾਉਣ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਤਹਿਤ ਅੱਜ ਭਾਰਤੀ ਰਿਜ਼ਰਵ ਬੈਂਕ ਨੇ ਅਰਥ ਵਿਵਸਥਾ 'ਚ ਤੇਜ਼ੀ ਲਿਆਉਣ ਅਤੇ ਦੀਵਾਲੀ ਦਾ ਤੋਹਫ਼ਾ ਦੇਣ ਲਈ ਲਗਾਤਾਰ ਪੰਜਵੀਂ ਵਾਰ ਉਧਾਰ ਦਰ ਜਾਂ ਰੈਪੋ ਰੇਟ 'ਚ ਕਾਟ ਕਰਨ ਦਾ ਐਲਾਨ ਕੀਤਾ ਹੈ।

ਰਿਜ਼ਰਵ ਬੈਂਕ ਵਲੋਂ ਅੱਜ ਮੌਦਰਿਕ ਨੀਤੀ ਦੀ ਸਮੀਖਿਆ ਪੇਸ਼ ਕੀਤੀ ਗਈ। ਇਸ 'ਚ ਰੈਪੋ ਰੇਟ 'ਚ 0.25 ਫੀਸਦੀ ਦੀ ਕਟੌਤੀ ਕੀਤੀ ਗਈ ਹੈ ਜਿਸ ਕਾਰਨ ਨਵਾਂ ਰੈਪੋ ਰੇਟ ਹੁਣ ਘੱਟ ਕੇ 5.15 ਫ਼ੀਸਦੀ ਹੋ ਗਿਆ ਹੈ, ਜਿਹੜਾ ਕਿ ਪਹਿਲਾਂ 5.40 ਫ਼ੀਸਦੀ ਸੀ। 

ਰੈਪੋ ਰੇਟ ਘਟਣ ਤੋਂ ਬਾਅਦ ਬੈਂਕਾਂ ਵਲੋਂ ਵਿਆਜ ਦਰਾਂ ਵੀ ਘਟਾਈਆਂ ਜਾਣਗੀਆਂ ਅਤੇ ਲੋਕਾਂ ਦੇ ਹੋਮ ਲੋਨ, ਆਟੋ ਲੋਨ ਆਦਿ ਦੀ ਮਹੀਨਾਵਾਰ ਕਿਸ਼ਤ ਘੱਟ ਹੋ ਜਾਵੇਗੀ।

ਇਸ ਚਲਦੇ ਸਾਲ ਲਈ ਜੀਡੀਪੀ ਦੀ ਅੰਦਾਜ਼ਾ ਦਰ ਨੂੰ 6.9 ਫੀਸਦੀ ਤੋਂ ਘਟਾ ਕੇ 6.1 ਫੀਸਦੀ ਕਰ ਦਿੱਤਾ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।