ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਸਿੱਖੀ ਵਿਰੋਧੀ ਡੇਰੇਦਾਰਾਂ ਨੂੰ ਬੁਲਾਉਣ ਦੀ ਸਰਕਾਰੀ ਤਿਆਰੀ

ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਸਿੱਖੀ ਵਿਰੋਧੀ ਡੇਰੇਦਾਰਾਂ ਨੂੰ ਬੁਲਾਉਣ ਦੀ ਸਰਕਾਰੀ ਤਿਆਰੀ
ਡੇਰਾ ਬਿਆਸ ਮੁਖੀ ਅਤੇ ਡੇਰਾ ਨਿਰੰਕਾਰੀ ਮੁਖੀ

ਚੰਡੀਗੜ੍ਹ: ਇਸ ਸਾਲ ਪੂਰੇ ਵਿਸ਼ਵ ਵਿੱਚ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਵਿੱਚ ਵੀ ਸਰਕਾਰੀ ਅਜੈਂਸੀਆਂ ਕੋਝੀਆਂ ਕਰਤੂਤਾਂ ਕਰਨ ਤੋਂ ਬਾਜ ਨਹੀਂ ਆ ਰਹੀਆਂ। ਚੜ੍ਹਦੇ ਪੰਜਾਬ ਦੇ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸ਼ਮੂਲੀਅਤ ਲਈ ਪੰਜਾਬ ਸਰਕਾਰ ਸਿੱਖੀ ਵਿੱਚੋਂ ਖਾਰਜ ਕੀਤੇ ਗਏ ਅਤੇ ਸਿੱਖ ਵਿਰੋਧੀ ਡੇਰੇਦਾਰਾਂ ਨੂੰ ਸੱਦੇ ਪੱਤਰ ਭੇਜ ਰਹੀ ਹੈ। 

ਮੀਡੀਆ ਰਿਪੋਰਟਾਂ ਮੁਤਾਬਿਕ ਇਸ ਸਮਾਗਮ ਸਬੰਧੀ ਵਿਸ਼ੇਸ਼ ਮਹਿਮਾਨਾਂ ਦੀ ਸੂਚੀ ਵਿੱਚ ਸਰਕਾਰ ਨੇ ਨਿਰੰਕਾਰੀ ਡੇਰੇ ਦੇ ਮੁਖੀ ਅਤੇ ਡੇਰਾ ਬਿਆਸ ਦੇ ਮੁਖੀ ਨੂੰ ਵੀ ਸ਼ਾਮਿਲ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਗੱਲ ਤੋਂ ਉਸ ਸਮੇਂ ਪਰਦਾ ਉੱਠਿਆ ਜਦੋਂ ਪੰਜਾਬ ਦੇ ਸੱਭਿਆਚਾਰਕ ਮੰਤਰੀ ਚਰਨਜੀਤ ਚੰਨੀ ਨੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਸੱਦੀ ਇੱਕ ਬੈਠਕ ਵਿੱਚ ਸੱਦਾ ਪੱਤਰ ਭੇਜਣ ਲਈ ਨਿਰੰਕਾਰੀ ਮੁਖੀ ਅਤੇ ਡੇਰਾ ਬਿਆਸ ਦੇ ਮੁਖੀ ਦਾ ਐਡਰੈੱਸ ਅਤੇ ਟੈਲੀਫੋਨ ਨੰਬਰ ਪਤਾ ਲਾਉਣ ਲਈ ਕਿਹਾ। 

ਦੱਸ ਦਈਏ ਕਿ ਗੁਰੂ ਗ੍ਰੰਥ ਸਾਹਿਬ ਅਤੇ ਬਾਕੀ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲੇ ਨਿਰੰਕਾਰੀ ਡੇਰੇ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਪ੍ਰੈਲ 1978 ਵਿੱਚ ਵਾਪਰੇ ਖੂਨੀ ਸਾਕੇ ਤੋਂ ਬਾਅਦ ਨਿਰੰਕਾਰੀਆਂ ਨਾਲ ਰੋਟੀ ਬੇਟੀ ਦੀ ਸਾਂਝ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ। 

ਡੇਰਾ ਬਿਆਨ ਦੀਆਂ ਸਿੱਖ ਸਿਧਾਂਤ ਵਿਰੋਧੀ ਕਾਰਵਾਈਆਂ ਦਾ ਸਾਰੇ ਜੱਗ ਨੂੰ ਪਤਾ ਹੈ ਜਿੱਥੇ ਇੱਕ ਗੁਰਿੰਦਰ ਸਿੰਘ ਬਤੌਰ ਗੁਰੂ ਗੱਦੀ ਲਾ ਕੇ ਬੈਠਦਾ ਹੈ। 

ਸਰਕਾਰ ਵੱਲੋਂ ਇਹਨਾਂ ਡੇਰੇਦਾਰਾਂ ਨੂੰ ਸੱਦੇ ਭੇਜਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਰੋਹ ਫੈਲ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ