ਗਲਪਕਾਰ ਦਰਸ਼ਨ ਧੀਰ ਚਲ ਵਸੇ 

ਗਲਪਕਾਰ ਦਰਸ਼ਨ ਧੀਰ ਚਲ ਵਸੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਇੰਗਲੈਂਡ ਦੇ ਵੁਲਵਰਹੈਂਪਟਨ ਵਿਚ ਪੰਜ ਦਹਾਕਿਆਂ ਤੋਂ ਵਸਦੇ ਪੰਜਾਬੀ ਗਲਪਕਾਰ ਦਰਸ਼ਨ ਧੀਰ ਦਾ ਦੇਹਾਂਤ ਹੋ ਗਿਆ। ਉਹ ਇੰਗਲੈਂਡ ਵਿਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਦਾ ਝੰਡਾ ਬੁਲੰਦ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਸਨ। ਉਨ੍ਹਾਂ ਦਾ ਆਖਰੀ ਨਾਵਲ ‘ਛੋਟੇ ਲੋਕ’ ਕੁਝ ਦਿਨ ਪਹਿਲਾਂ ਹੀ ਪ੍ਰਕਾਸ਼ਿਤ ਹੋਇਆ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 8 ਕਹਾਣੀ ਸੰਗ੍ਰਹਿ ‘ਲੂਣੀ ਮਹਿਕ’, ‘ਮਰਦਾ ਸੱਚ’, ‘ਦਿਸਹੱਦੇ ਤੋਂ ਪਾਰ’, ‘ਡਰਿਆ ਮਨੁੱਖ’, ‘ਸ਼ੀਸ਼ੇ ਦੇ ਟੁਕੜੇ’, ‘ਰਿਸ਼ਤੋਂ ਕੇ ਰੰਗ’ ਅਤੇ ‘ਦੌੜ’ ਤੇ 15 ਨਾਵਲ ਅਤੇ ‘ਛੋਟੇ ਲੋਕ’ ਸਮੇਤ ਸਵੈ-ਜੀਵਨੀ ‘ਪੂਰਬ ਪੱਛਮ ਦੀ ਕਮਾਈ’ ਲਿਖੀ। ਕੇਂਦਰੀ ਪੰਜਾਬੀ ਲੇਖਕ ਸਭਾ, ਕਵਿਤਾ ਕੇਂਦਰ ਅਤੇ ਅਦਾਰਾ ਸੰਵੇਦਨਾ ਚੰਡੀਗੜ੍ਹ ਸਣੇ ਦਰਸ਼ਨ ਬੁੱਟਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਲਾਭ ਸਿੰਘ ਖੀਵਾ, ਗੁਲ ਚੌਹਾਨ, ਡਾ. ਮਨਮੋਹਨ,  ਨਿੰਦਰ ਘੁਗਿਆਣਵੀ, ਸੰਜੀਵਨ ਸਿੰਘ ਆਦਿ ਨੇ ਦੁੱਖ ਸਾਂਝਾ ਕੀਤਾ।