30,000 ਕਰੋੜ ਤੋਂ ਜਿਆਦਾ ਜਮਾਂ ਹੈ ਸਵਿਟਜ਼ਰਲੈਂਡ ਵਿਚ ਭਾਰਤੀਆਂ ਦੀ ਪੂੰਜੀ 

30,000 ਕਰੋੜ ਤੋਂ ਜਿਆਦਾ ਜਮਾਂ ਹੈ ਸਵਿਟਜ਼ਰਲੈਂਡ ਵਿਚ ਭਾਰਤੀਆਂ ਦੀ ਪੂੰਜੀ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਸਵਿਟਜ਼ਰਲੈਂਡ ਦੀ ਕੇਂਦਰੀ ਬੈਂਕ ਵਲੋਂ  ਪੇਸ਼ ਕੀਤੇ ਗਏ ਸਾਲਾਨਾ ਅੰਕੜਿਆਂ 'ਵਿਚ ਖੁਲਾਸਾ ਹੋਇਆ ਹੈ ਕਿ ਸਵਿਸ ਬੈਂਕਾਂ 'ਵਿਚ ਭਾਰਤੀ ਲੋਕਾਂ ਤੇ ਫਰਮਾਂ ਵਲੋਂ ਭਾਰਤ ਅਧਾਰਿਤ ਸ਼ਾਖਾਵਾਂ ਤੇ ਹੋਰ ਵਿੱਤੀ ਸੰਸਥਾਵਾਂ ਜਰੀਏ ਜਮ੍ਹਾਂ ਕਰਵਾਈ ਰਕਮ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜ ਕੇ 2021 ਦੌਰਾਨ 3.83 ਅਰਬ ਸਵਿਸ ਫਰੈਂਕ (30,500 ਕਰੋੜ ਰੁਪਏ) ਹੋ ਗਈ ਹੈ | ਸਵਿਸ ਬੈਂਕਾਂ 'ਚ ਭਾਰਤੀ ਲੋਕਾਂ/ਗਾਹਕਾਂ ਦੇ 2020 ਦੇ ਅੰਤ ਤੱਕ 2.55 ਅਰਬ ਸਵਿਸ ਫਰੈਂਕ (20,700 ਰੁਪਏ) ਜਮ੍ਹਾਂ ਸਨ | ਭਾਰਤੀ ਗਾਹਕਾਂ ਦੀ ਜਮ੍ਹਾਂ ਰਕਮ 'ਚ 7 ਸਾਲਾਂ ਦੌਰਾਨ 4,800 ਕਰੋੜ ਰੁਪਏ ਦਾ ਵਾਧਾ ਹੋਇਆ ਹੈ |