ਗੁਰਦੁਆਰਾ ਛੋਟਾ ਦਮਦਮਾ ਸਾਹਿਬ ਦੀ ਖੁਦਾਈ ਦੌਰਾਨ 125 ਸੋਨੇ ਤੇ ਚਾਂਦੀ ਦੇ ਸਿੱਕੇ ਮਿਲੇ 

ਗੁਰਦੁਆਰਾ ਛੋਟਾ ਦਮਦਮਾ ਸਾਹਿਬ ਦੀ ਖੁਦਾਈ ਦੌਰਾਨ 125 ਸੋਨੇ ਤੇ ਚਾਂਦੀ ਦੇ ਸਿੱਕੇ ਮਿਲੇ 

ਗੁਰਦੁਆਰਾ ਛੋਟਾ ਦਮਦਮਾ ਸਾਹਿਬ ਦੀ ਖੁਦਾਈ ਦੌਰਾਨ 125 ਸੋਨੇ ਤੇ ਚਾਂਦੀ ਦੇ ਸਿੱਕੇ ਮਿਲੇ 

ਅੰਮ੍ਰਿਤਸਰ ਟਾਈਮਜ਼

 ਜਗਰਾਉਂ (ਲੁਧਿਆਣਾ) : ਪਿੰਡ ਲੰਮਾ ਤਹਿਸੀਲ ਜਗਰਾਉਂ ਦੇ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਦੇ ਨਵ-ਨਿਰਮਾਣ ਦੀ ਖੁਦਾਈ ਦੌਰਾਨ ਸੋਨੇ ਤੇ ਚਾਂਦੀ ਦੇ ਸਿੱਕੇ ਮਿਲੇ ਹਨ। ਇਨ੍ਹਾਂ ਨੂੰ ਪੁਰਾਤਨ ਵਿਰਸੇ ਵਜੋਂ ਗੁਰਦੁਆਰਾ ਸਾਹਿਬ 'ਵਿਚ ਸਜਾ ਕੇ ਰੱਖਿਆ ਗਿਆ ਸੀ। ਇਹ ਜਾਣਕਾਰੀ ਪਿੰਡ ਲੰਮਾ ਦੇ ਸਰਪੰਚ ਸਰਦਾਰ ਅਮਨਦੀਪ ਸਿੰਘ ਨੇ ਦਿੱਤੀ।ਉਨ੍ਹਾਂ ਕਿਹਾ ਕਿ ਸਿੱਕਿਆਂ ਨੂੰ ਦੇਖ ਕੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਹਨ ਜਾਂ ਕਿਸ ਕਾਲ ਦੇ ਹਨ। ਉਨ੍ਹਾਂ ਦੱਸਿਆ ਕਿ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਦੇ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਵਿਖੇ 21 ਦਿਨ ਬਿਤਾਏ ਸਨ।

10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ 'ਵਿਚ ਆਰਾਮ ਕਰਦੇ ਸਨ। ਇਸੇ ਪਿੰਡ ਦੇ ਗੁਰਦੁਆਰਾ ਪੰਜੂਆਣਾ ਸਾਹਿਬ ਵਿ'ਚ ਦੀਵਾਨ ਸਜਾਉਂਦੇ ਹਨ। ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੂਰੇਮਾਹੀ ਨੂੰ ਸਰਹਿੰਦ ਭੇਜ ਕੇ ਆਪਣੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਸੂਚਨਾ ਮੰਗਵਾਈ ਸੀ।ਨੂਰੇਮਾਹੀ ਨੇ ਗੁਰੂ ਜੀ ਨੂੰ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ 'ਵਿਚ ਮੁਗਲਾਂ ਵੱਲੋਂ ਚਿਣਵਾ ਕੇ ਸ਼ਹੀਦ ਕਰ ਦਿੱਤਾ ਹੈ ਤੇ ਮਾਤਾ ਗੁਜਰ ਕੌਰ ਇਥੇ ਸਦਮੇ ਵਿਚ ਸ਼ਹੀਦੀ  ਹੋਏ ਸਨ। ਉਦੋਂ ਉੱਥੇ ਗੁਰੂਸਰ ਪੰਜੂਆਣਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦੀ ਨੋਕ ਨਾਲ ਕਾਹੀ ਦੇ ਪੌਦੇ ਦੀ ਜੜ੍ਹ ਉਖਾੜਦੇ ਹੋਏ ਇਹ ਵਚਨ ਕੀਤਾ ਸੀ ਕਿ ਹੁਣ ਮੁਗ਼ਲਾਂ ਦੇ ਜ਼ੁਲਮ ਰਾਜ ਦੀ ਜੜ੍ਹ ਪੁੱਟੀ ਜਾਵੇਗੀ।

ਸ਼੍ਰੋਮਣੀ ਕਮੇਟੀ ਅਧੀਨ ਆਉਂਦਾ ਹੈ ਗੁਰਦੁਆਰਾ

ਪਿੰਡ ਲੰਮਾ ਦੇ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਆਉਂਦਾ ਹੈ ਅਤੇ ਜਦੋਂ ਗੁਰਦੁਆਰਾ ਸਾਹਿਬ ਦੀ ਖੁਦਾਈ ਦੌਰਾਨ ਇਹ ਸਿੱਕੇ ਮਿਲੇ ਤਾਂ ਸ਼੍ਰੋਮਣੀ  ਕਮੇਟੀ ਦੇ ਮੈਂਬਰ ਵੀ ਆ ਗਏ ।