ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਨੇ ਆਪਣੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ

ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਨੇ ਆਪਣੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ
ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ

ਲੰਡਨ: ਬਰਤਾਨੀਆ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। 2017 'ਚ ਹੋਈਆਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਪਾਰਲੀਮੈਂਟ ਬਣੇ ਤਨਮਨਜੀਤ ਸਿੰਘ ਢੇਸੀ ਨੇ ਇਸ ਵਾਰ ਵੀ ਆਪਣੀ ਸੀਟ 'ਤੇ ਜਿੱਤ ਹਾਸਲ ਕੀਤੀ ਹੈ। 

ਤਨਮਨਜੀਤ ਸਿੰਘ ਢੇਸੀ ਸਲੋਹ ਹਲਕੇ ਤੋਂ ਚੋਣ ਲੜੇ। ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਨੂੰ ਕੁੱਲ 29,421 ਵੋਟਾਂ ਪਈਆਂ ਜਦਕਿ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੰਵਲਤੂਰ ਕੌਰ ਗਿੱਲ ਨੂੰ 15,781 ਵੋਟਾਂ ਪਈਆਂ। 

ਇਹ ਖ਼ਬਰ ਵੀ ਪੜ੍ਹੋ: ਨਿਸ਼ਾਨੇ 'ਤੇ ਢੇਸੀ: ਭਾਜਪਾ ਅਤੇ ਆਰਐੱਸਐੱਸ ਬਰਤਾਨੀਆ ਵਿੱਚ ਵੀ ਕੱਢ ਰਹੀ ਹੈ ਸਿੱਖਾਂ ਨਾਲ ਦੁਸ਼ਮਣੀ (ਖ਼ਾਸ ਰਿਪੋਰਟ)

ਪ੍ਰੀਤ ਕੌਰ ਗਿੱਲ ਨੇ ਵੀ ਆਪਣੀ ਸੀਟ ਜਿੱਤੀ

ਲੇਬਰ ਪਾਰਟੀ ਵੱਲੋਂ ਬ੍ਰਮਿੰਘਮ ਏਜਬੇਸਟਨ ਹਲਕੇ ਤੋਂ ਉਮੀਦਵਾਰ ਪ੍ਰੀਤ ਕੌਰ ਗਿੱਲ ਨੇ ਜਿੱਤ ਹਾਸਲ ਕੀਤੀ ਹੈ। ਉਹਨਾਂ ਨੂੰ 21,217 ਵੋਟਾਂ ਪਈਆਂ ਜਦਕਿ ਉਹਨਾਂ ਦੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਲੇਕਸ ਯਿਪ ਨੂੰ 15,603 ਵੋਟਾਂ ਪਈਆਂ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।