ਸੰਨ 2022 ਦੌਰਾਨ ਭਾਰਤੀ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ,ਬਣਾਏ ਰਿਕਾਰਡ
ਇਸ ਸਾਲ ਭਾਰਤ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਮੁੱਖ ਤੌਰ 'ਤੇ ਦੋ ਅੰਤਰਰਾਸ਼ਟਰੀ ਖੇਡ ਟੂਰਨਾਮੈਂਟਾਂ 'ਤੇ ਲੱਗੀਆਂ ਹੋਈਆਂ ਸਨ, ਏਸ਼ਿਆਈ ਖੇਡਾਂ ਅਤੇ ਆਈ.ਸੀ.ਸੀ. (ਪੁਰਸ਼) ਇਕ ਦਿਨਾ ਕ੍ਰਿਕਟ ਵਿਸ਼ਵ ਕੱਪ।
ਇਨ੍ਹਾਂ ਦੋਵਾਂ 'ਚ ਹੀ ਭਾਰਤੀ ਖਿਡਾਰੀਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਅਫ਼ਸੋਸ 2023 'ਚ 1983 ਤੇ 2011 ਵਾਂਗ ਭਾਰਤ ਇਕ ਦਿਨਾ ਕ੍ਰਿਕਟ 'ਚ ਤੀਜੀ ਵਾਰ ਵਿਸ਼ਵ ਚੈਂਪੀਅਨ ਨਾ ਬਣ ਸਕਿਆ। ਇਸ ਤੋਂ ਇਲਾਵਾ ਭਾਰਤ ਨੂੰ ਲਗਾਤਾਰ ਦੂਜੀ ਵਾਰ ਟੈਸਟ ਦਾ ਵਿਸ਼ਵ ਚੈਂਪੀਅਨ ਬਣਨ ਦਾ ਮੌਕਾ ਮਿਲਿਆ ਸੀ, ਪਰ ਜਿੱਥੇ ਉਹ ਪਹਿਲਾਂ ਨਿਊਜ਼ੀਲੈਂਡ ਕੋਲੋਂ ਫਾਈਨਲ 'ਚ ਹਾਰ ਗਿਆ ਸੀ, ਉੱਥੇ ਹੀ ਇਸ ਵਾਰ ਉਸ ਨੂੰ ਆਸਟ੍ਰੇਲੀਆ ਨੇ ਦੋਵਾਂ ਟੈਸਟ ਤੇ ਇਕ ਦਿਨਾ 'ਚ ਚੈਂਪੀਅਨ ਨਹੀਂ ਬਣਨ ਦਿੱਤਾ। ਇਨ੍ਹਾਂ ਦੋ ਅਸਫਲਤਾਵਾਂ ਨੂੰ ਜੇਕਰ ਬੁਰੇ ਸੁਪਨੇ ਵਾਂਗ ਭੁਲਾ ਦਿੱਤਾ ਜਾਵੇ ਤਾਂ ਕ੍ਰਿਕਟ ਸਮੇਤ ਲਗਭਗ ਸਾਰੀਆਂ ਪ੍ਰਮੁੱਖ ਖੇਡਾਂ 'ਚ ਸਾਡੇ ਖਿਡਾਰੀਆਂ ਨੇ ਅਜਿਹੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ, ਜਿਨ੍ਹਾਂ 'ਤੇ ਹਮੇਸ਼ਾ ਮਾਣ ਕੀਤਾ ਜਾਂਦਾ ਰਹੇਗਾ।
ਭਾਰਤ 'ਚ ਖੇਡੇ ਗਏ ਇਕ ਦਿਨਾ ਵਿਸ਼ਵ ਕੱਪ 'ਚ ਭਾਰਤ ਨੇ ਲਗਾਤਾਰ 10 ਮੈਚ ਜਿੱਤ ਕੇ ਫਾਈਨਲ 'ਚ ਧਮਾਕੇਦਾਰ ਪ੍ਰਵੇਸ਼ ਕੀਤਾ ਸੀ, ਪਰ 19 ਨਵੰਬਰ 2023 ਨੂੰ ਅਹਿਮਦਾਬਾਦ 'ਚ ਉਹ ਆਸਟ੍ਰੇਲੀਆ ਖ਼ਿਲਾਫ਼ ਉਮੀਦ ਮੁਤਾਬਿਕ ਪ੍ਰਦਰਸ਼ਨ ਨਾ ਕਰ ਸਕਿਆ ਅਤੇ ਤੀਜਾ ਵਿਸ਼ਵ ਕੱਪ ਚੁੱਕਣ ਤੋਂ ਵਾਂਝਾ ਰਹਿ ਗਿਆ। ਪਰ ਇਸ ਵਿਸ਼ਵ ਕੱਪ ਦੌਰਾਨ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੇ 49 ਇਕ ਦਿਨਾ ਸੈਂਕੜਿਆਂ ਦਾ ਰਿਕਾਰਡ ਤੋੜਦਿਆਂ ਮੁੰਬਈ 'ਚ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ 'ਚ ਆਪਣਾ 50ਵਾਂ ਇਕ ਦਿਨ ਸੈਂਕੜਾ ਜੜਿਆ। ਇਸ ਵਿਸ਼ਵ ਕੱਪ 'ਚ ਕੋਹਲੀ ਨੇ 3 ਸੈਂਕੜਿਆਂ ਤੇ 6 ਅਰਧ-ਸੈਂਕੜਿਆਂ ਨਾਲ ਕੁਲ 9 ਪਾਰੀਆਂ 50 ਤੋਂ ਵਧੇਰੇ ਦੌੜਾਂ ਬਣਾਉਣ ਦੀਆਂ ਖੇਡੀਆਂ, ਜੋ ਵਿਸ਼ਵ ਕੱਪ ਦੇ ਇਕ ਸੀਜ਼ਨ ਲਈ ਰਿਕਾਰਡ ਹਨ। ਇਸ ਵਾਰ ਆਪਣੀਆਂ 11 ਪਾਰੀਆਂ 'ਚ ਕੋਹਲੀ ਨੇ 95.62 ਦੀ ਔਸਤ ਨਾਲ ਕੁੱਲ 765 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ 'ਚ ਹੁਣ ਤੱਕ ਦਾ ਸਰਬੋਤਮ ਰਿਕਾਰਡ ਹੈ। ਕੋਹਲੀ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 7 ਮੈਚਾਂ 'ਚ 24 ਵਿਕਟਾਂ ਲਈਆਂ, ਵਿਸ਼ਵ ਕੱਪ 'ਚ ਸਭ ਤੋਂ ਤੇਜ਼ 50 ਵਿਕਟਾਂ (17 ਮੈਚ) ਲੈਣ ਦਾ ਰਿਕਾਰਡ ਬਣਾਇਆ, ਭਾਰਤ ਲਈ ਵਿਸ਼ਵ ਕੱਪ 'ਚ ਸਰਬੋਤਮ 55 ਵਿਕਟਾਂ ਲਈਆਂ ਅਤੇ ਇਸ ਵਿਸ਼ਵ ਕੱਪ ਦੇ ਸਰਬੋਤਮ ਗੇਂਦਬਾਜ਼ ਬਣ ਕੇ ਉੱਭਰੇ।
ਸ਼ਤਰੰਜ 'ਚ ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਪੂਰੇ ਸਾਲ ਤਹਿਲਕਾ ਮਚਾਈ ਰੱਖਿਆ। ਇਨ੍ਹਾਂ ਨੇ ਸਿਖਰਲੇ ਖਿਡਾਰੀਆਂ ਨੂੰ ਲਗਾਤਾਰ ਹਰਾਇਆ, ਜਿਨ੍ਹਾਂ 'ਚ ਮੈਗਨਸ ਕਾਰਲਸਨ ਵੀ ਸ਼ਾਮਿਲ ਹੈ। ਇਸ ਤੋਂ ਵੀ ਵਧ ਕੇ ਗੱਲ ਇਹ ਰਹੀ ਕਿ ਭਾਰਤ ਦੇ ਤਿੰਨ ਖਿਡਾਰੀਆਂ (ਵਿਦਿਤ ਗੁਜਰਾਤੀ, ਆਰ. ਪ੍ਰਗਿਆਨੰਦ ਤੇ ਆਰ. ਵੈਸ਼ਾਲੀ) ਨੇ 'ਕੈਂਡੀਡੇਟਸ ਟੂਰਨਾਮੈਂਟ' ਲਈ ਕੁਆਲੀਫਾਈ ਕੀਤਾ, ਜੋ ਕਿ 2024 'ਚ ਟੋਰਾਂਟੋ 'ਚ ਖੇਡਿਆ ਜਾਵੇਗਾ। ਕੈਂਡੀਡੇਟਸ ਲਈ ਵਿਸ਼ਵ ਦੇ ਸਿਰਫ਼ ਅੱਠ ਖਿਡਾਰੀ ਕੁਆਲੀਫਾਈ ਕਰਦੇ ਹਨ ਅਤੇ ਇਸ ਦਾ ਜੇਤੂ ਹੀ ਕਲਾਸੀਕਲ ਸ਼ਤਰੰਜ 'ਚ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦਿੰਦਾ ਹੈ। ਵਿਸ਼ਵਨਾਥਨ ਆਨੰਦ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਭਾਰਤੀ ਨੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ। ਵੈਸ਼ਾਲੀ, ਜਿਨ੍ਹਾਂ ਨੇ ਮਹਿਲਾ ਕੈਂਡੀਡੇਟਸ ਲਈ ਕੁਆਲੀਫਾਈ ਕੀਤਾ ਹੈ, ਦੇ ਲਈ ਤਾਂ ਇਹ ਉਪਲਬਧੀ ਹੋਰ ਵੀ ਖ਼ਾਸ ਹੈ। ਉਨ੍ਹਾਂ ਨੇ ਇੰਟਰਨੈਸ਼ਨਲ ਮਾਸਟਰ ਰਹਿੰਦੇ ਹੋਇਆ ਇਹ ਕੀਰਤੀਮਾਨ ਸਥਾਪਿਤ ਕੀਤਾ। ਉਂਜ ਹੁਣ ਉਹ ਭਾਰਤ ਦੀ 84ਵੀਂ ਤੇ ਤੀਜੀ ਭਾਰਤੀ ਮਹਿਲਾ ਗ੍ਰੈਂਡਮਸਟਰ ਬਣ ਗਈ ਹੈ। ਸੰਸਾਰ 'ਚ ਭਰਾ-ਭੈਣ ਦੀ ਕੇਵਲ ਇਕ ਹੀ ਜੋੜੀ ਹੈ, ਜੋ ਗ੍ਰੈਂਡਮਾਸਟਰ ਹੈ ਅਤੇ ਉਹ ਹੈ ਵੈਸ਼ਾਲੀ ਤੇ ਪ੍ਰਗਿਆਨੰਦ ਦੀ ਜੋੜੀ।
ਪਿਛਲੀਆਂ ਏਸ਼ਿਆਈ ਖੇਡਾਂ 'ਚ ਭਾਰਤ ਨੇ 70 ਤਗਮੇ (16 ਸੋਨ, 23 ਚਾਂਦੀ ਤੇ 31 ਕਾਂਸੀ) ਜਿੱਤੇ ਸਨ ਅਤੇ ਇਸ ਵਾਰ ਚੀਨ 'ਚ ਹੋਈਆਂ ਏਸ਼ਿਆਈ ਖੇਡਾਂ-2023 'ਚ ਅਸੀਂ 100 ਤਗਮੇ ਹਾਸਿਲ ਕਰਨ ਦਾ ਟੀਚਾ ਰੱਖਿਆ ਸੀ, ਜਿਸ ਨੂੰ ਪੂਰਾ ਕਰਦਿਆਂ 107 ਤਗਮੇ (28 ਸੋਨ, 38 ਚਾਂਦੀ, 41 ਕਾਂਸੀ) ਹਾਸਿਲ ਕੀਤੇ। ਇਨ੍ਹਾਂ 107 ਤਗਮਿਆਂ 'ਚੋਂ 54 ਤਗਮੇ ਅਜਿਹੇ ਹਨ, ਜਿਨ੍ਹਾਂ ਨੂੰ ਔਰਤਾਂ ਨੇ ਨਿੱਜੀ ਤੌਰ 'ਤੇ ਮਹਿਲਾ ਟੀਮ ਵਰਗਾਂ 'ਚ ਜਾਂ ਮਿਸ਼ਰਿਤ ਟੀਮ ਮੁਕਾਬਲਿਆਂ 'ਚ ਹਾਸਿਲ ਕੀਤਾ ਹੈ। ਇਸ ਲਈ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਕਾਮਯਾਬੀ 'ਚ ਵਧੇਰੇ ਯੋਗਦਾਨ ਮਹਿਲਾਵਾਂ ਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਏਸ਼ਿਆਈ ਖੇਡਾਂ 'ਚ ਸਿਰਫ਼ ਚਾਰ ਦੇਸ਼ਾਂ (ਚੀਨ, ਜਾਪਾਨ, ਦੱਖਣੀ ਕੋਰੀਆ ਤੇ ਭਾਰਤ) ਨੇ 100 ਤਗਮਿਆਂ ਦਾ ਅੰਕੜਾ ਪਾਰ ਕੀਤਾ। ਏਸ਼ਿਆਈ ਖੇਡਾਂ ਦੀ ਇਕ ਹੋਰ ਵਰਣਨਯੋਗ ਗੱਲ ਇਹ ਵੀ ਰਹੀ ਕਿ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸੋਨ ਤਗਮਾ ਜਿੱਤ ਕੇ ਇਸ ਮੁਕਾਬਲੇਬਾਜ਼ੀ 'ਚ ਆਪਣਾ ਦਬਦਬਾ ਬਰਕਰਾਰ ਰੱਖਿਆ। ਹੁਣ ਨੀਰਜ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਕੋਲ ਉਲੰਪਿਕ (2020 ਟੋਕੀਓ, ਸੋਨ), ਵਿਸ਼ਵ ਚੈਂਪੀਅਨਸ਼ਿਪ (2023 ਬੁੱਢਾਪੇਸਟ, ਸੋਨ), ਡਾਇਮੰਡ ਲੀਗ (2022 ਸੋਨ, 2023 ਚਾਂਦੀ) ਅਤੇ ਏਸ਼ਿਆਈ ਖੇਡਾਂ (2018 ਤੇ 2022, ਸੋਨ) ਦੇ ਇਕੋ ਸਮੇਂ ਤਗਮੇ ਹਨ। ਚੀਨ 'ਚ ਹੋਈਆਂ ਏਸ਼ਿਆਈ ਖੇਡਾਂ 'ਚ ਕਿਸ਼ੋਰ ਜੇਨਾ ਭਾਰਤ 'ਚ ਨੀਰਜ ਚੋਪੜਾ ਤੋਂ ਬਾਅਦ ਜੈਵਲਿਨ ਨੂੰ ਸਭ ਤੋਂ ਲੰਬੀ ਦੂਰੀ 'ਤੇ ਸੁੱਟਣ ਵਾਲੇ ਖਿਡਾਰੀ ਬਣੇ। ਉਨ੍ਹਾਂ ਨੂੰ ਆਪਣੀ ਕੋਸ਼ਿਸ਼ ਲਈ ਚਾਂਦੀ ਦਾ ਤਗਮਾ ਮਿਲਿਆ।
ਟੈਨਿਸ ਜਗਤ 'ਚ ਇਮਾਨਦਾਰੀ ਦਾ ਦੂਜਾ ਨਾਂਅ ਬਣ ਚੁੱਕੇ ਰੋਹਨ ਬੋਪੰਨਾ ਨੇ ਇਸ ਸਾਲ ਲਖਨਊ 'ਚ ਆਪਣਾ ਆਖਰੀ ਡੇਵਿਸ ਕੱਪ ਮੈਚ ਖੇਡਿਆ ਅਤੇ ਉਨ੍ਹਾਂ ਨੇ ਇਸ ਸਾਲ ਦੇ ਯੂ.ਐਸ. ਓਪਨ 'ਚ ਅਸਾਧਾਰਨ ਕੀਰਤੀਮਾਨ ਸਥਾਪਿਤ ਕੀਤਾ। ਉਹ ਓਪਨ ਏਰਾ 'ਚ ਗ੍ਰੈਂਡ ਸਲੈਮ ਦੇ ਫਾਈਨਲ 'ਚ ਪਹੁੰਚਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣੇ। ਰੋਹਨ 43 ਸਾਲ 6 ਮਹੀਨਿਆਂ ਦੀ ਉਮਰ 'ਚ ਗ੍ਰੈਂਡ ਸਲੈਮ ਦੇ ਫਾਈਨਲ 'ਚ ਪਹੁੰਚੇ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਕੈਨੇਡਾ ਦੇ ਡੈਨੀਅਲ ਨੈਸਟਰ ਦੇ ਨਾਂਅ ਸੀ, ਜਿਨ੍ਹਾਂ ਨੇ 43 ਸਾਲ 4 ਮਹੀਨੇ ਦੀ ਉਮਰ 'ਚ ਮੇਜਰ ਫਾਈਨਲ ਖੇਡਿਆ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਆਸਟ੍ਰੇਲੀਅਨ ਓਪਨ 'ਚ ਵੀ ਰੋਹਨ, ਸਾਨੀਆ ਮਿਰਜ਼ਾ (ਜੋ ਹੁਣ ਸੇਵਾਮੁਕਤ ਹੋ ਚੁੱਕੀ ਹੈ) ਦੇ ਨਾਲ ਮਿਸ਼ਰਤ ਜੋੜੀ ਦੇ ਫਾਈਨਲ 'ਚ ਪਹੁੰਚੇ ਸਨ। ਕੰਪਾਊਂਡ ਤੀਰਅੰਦਾਜ਼ੀ 'ਚ ਵੀ ਇਸ ਸਾਲ ਭਾਰਤ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਜੁਲਾਈ 2023 'ਚ ਅਦਿਤੀ ਗੋਪੀਚੰਦ ਸਵਾਮੀ ਯੂਥ ਵਰਲਡ ਚੈਂਪੀਅਨ ਬਣੀ ਸੀ ਅਤੇ ਇਸੇ ਹੈਸੀਅਤ ਨਾਲ ਉਸ ਨੇ 31 ਜੁਲਾਈ ਤੋਂ 6 ਅਗਸਤ ਤੱਕ ਬਰਲਿਨ 'ਚ ਹੋਈ 2023 ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਪ੍ਰਵੇਸ਼ ਕੀਤਾ ਸੀ। ਇਸ 'ਚ ਵੀ ਸਫਲਤਾ ਹਾਸਿਲ ਕਰਦਿਆਂ ਉਸ ਨੇ ਸਭ ਤੋਂ ਘੱਟ ਉਮਰ 'ਚ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਹੀ ਨਹੀਂ, ਸਿਰਫ਼ 17 ਸਾਲ ਦੀ ਅਦਿਤੀ ਨੇ ਇਹ ਵੀ ਇਤਿਹਾਸ ਰਚਿਆ ਕਿ ਭਾਰਤ ਲਈ ਸੀਨੀਅਰ ਪੱਧਰ 'ਤੇ ਨਿੱਜੀ ਵਿਸ਼ਵ ਖ਼ਿਤਾਬ ਹਾਸਿਲ ਕਰਨ ਵਾਲੇ ਦੋਵਾਂ ਪੁਰਸ਼ ਤੇ ਮਹਿਲਾ ਵਰਗ 'ਚ ਉਹ ਪਹਿਲੀ ਤੀਰਅੰਦਾਜ਼ ਬਣੀ। ਇਸ ਤੋਂ ਇਲਾਵਾ ਬਰਲਿਨ 'ਚ ਕੰਪਾਊਂਡ ਤੀਰਅੰਦਾਜ਼ੀ ਕੀਤੀ, ਜਿਸ ਭਾਰਤੀ ਟੀਮ ਨੇ ਇਤਿਹਾਸਕ ਸੋਨ ਤਗਮਾ ਜਿੱਤਿਆ ਸੀ, ਅਦਿਤੀ ਉਸ ਦੀ ਵੀ ਪ੍ਰਮੁੱਖ ਮੈਂਬਰ ਰਹੀ। ਜ਼ਿਕਰਯੋਗ ਹੈ ਕਿ ਜੁਲਾਈ 'ਚ ਲਿਮਰਿਕ (ਆਇਰਲੈਂਡ) 'ਚ ਖੇਡੀ ਗਈ ਅੰਡਰ-18 ਯੂਥ ਚੈਂਪੀਅਨਸ਼ਿਪ 'ਚ ਵੀ ਜਿੱਤ ਦਰਜ ਕੀਤੀ ਸੀ। ਅਦਿਤੀ ਇਕੋ ਹੀ ਸਮੇਂ 'ਚ ਦੋਵਾਂ ਕੈਡੇਟ ਤੇ ਸੀਨੀਅਰ ਵਿਸ਼ਵ ਚੈਂਪੀਅਨ ਬਣੀ।
ਜੇਕਰ ਹਾਕੀ ਦੀ ਗੱਲ ਕਰੀਏ ਤਾਂ ਏਸ਼ਿਆਈ ਖੇਡਾਂ 'ਚ ਸੋਨ ਜਿੱਤਣ ਦੇ ਨਾਲ ਹੀ ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰਾਫ਼ੀ (ਏ.ਸੀ.ਟੀ.) 'ਚ ਆਪਣੀ ਚੌਥੀ ਖ਼ਿਤਾਬੀ ਜਿੱਤ ਦਰਜ ਕੀਤੀ। 12 ਅਗਸਤ 2023 ਨੂੰ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ 'ਚ ਮਲੇਸ਼ੀਆ ਖ਼ਿਲਾਫ਼ ਸਨਸਨੀਖੇਜ਼ ਵਾਪਸੀ ਕਰਕੇ ਟਰਾਫ਼ੀ ਆਪਣੇ ਨਾਂਅ ਕਰਨ ਤੋਂ ਪਹਿਲਾਂ ਭਾਰਤ ਨੇ ਇਹ ਚੈਂਪੀਅਨਸ਼ਿਪ 2011 ਤੇ 2016 'ਚ ਇਕੱਲਿਆਂ ਜਿੱਤੀ ਸੀ, ਜਦੋਂਕਿ 2018 'ਚ ਉਹ ਪਾਕਿਸਤਾਨ ਨਾਲ ਸਾਂਝੇ ਤੌਰ 'ਤੇ ਜੇਤੂ ਰਿਹਾ ਸੀ। ਤਾਸ਼ਕੰਦ, ਉਜਬੇਕਿਸਤਾਨ 'ਚ ਹੋਈ ਆਈ.ਬੀ.ਏ. ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਦੇ ਤਿੰਨ ਮੁੱਕੇਬਾਜ਼ ਦੀਪਕ ਭੋਰੀਆ (51 ਕਿਲੋ), ਮੁਹੰਮਦ ਹੁੱਸਾਮੂਦੀਨ (57 ਕਿਲੋ) ਤੇ ਨਿਸ਼ਾਂਤ ਦੇਵ (71 ਕਿਲੋ) ਆਪੋ-ਆਪਣੇ ਵਰਗਾਂ ਦੇ ਸੈਮੀਫਾਈਨਲ 'ਚ ਪਹੁੰਚੇ, ਜਿਸ 'ਚ ਉਨ੍ਹਾਂ ਨੇ ਭਾਰਤ ਲਈ ਰਿਕਾਰਡ ਤਿੰਨ ਕਾਂਸੀ ਤਗਮੇ ਯਕੀਨੀ ਬਣਾ ਕੇ ਇਤਿਹਾਸ ਤਾਂ ਰਚ ਦਿੱਤਾ, ਪਰ ਆਪਣੀਆਂ ਜੀਅ-ਤੋੜ ਕੋਸ਼ਿਸ਼ਾਂ ਦੇ ਬਾਵਜੂਦ ਉਹ ਖਿਤਾਬੀ ਮੁਕਬਾਲੇ ਤੱਕ ਨਾ ਪਹੁੰਚ ਸਕੇ। ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ 58 ਸਾਲ ਪੁਰਾਣੇ ਸੋਕੇ ਨੂੰ ਖ਼ਤਮ ਕਰਦਿਆਂ ਭਾਰਤ ਲਈ ਪਹਿਲੀ ਵਾਰ ਜੋੜੀਦਾਰ (ਪੁਰਸ਼) ਦੀ ਬੈਡਮਿੰਟਨ ਕਾਂਟੀਨੈਂਟਲ ਚੈਂਪੀਅਨਸ਼ਿਪ ਦੁਬਈ 'ਚ 30 ਅਪ੍ਰੈਲ, 2023 ਨੂੰ ਜਿੱਤੀ।
ਸਾਰਿਮ
Comments (0)